ਹੈਲਪਿੰਗ ਹੋਪਲੈਸ ਸੰਸਥਾ ਦੇ ਯਤਨਾਂ ਨਾਲ ਸਊਦੀ ਅਰਬ ਵਿਚ ਫਸੀ ਪੰਜਾਬੀ ਔਰਤ ਵਾਪਸ ਲਿਆਂਦੀ : ਬੀਬੀ ਰਾਮੂੰਵਾਲੀਆ

ਜਲੰਧਰ,17 ਅਕਤੂਬਰ (ਸ.ਬ.) ਸਮਾਜਸੇਵੀ ਸੰਸਥਾ ਹੈਲਪਿੰਗ ਹੋਪਲੈਸ ਦੀ ਸੰਚਾਲਕ ਬੀਬੀ ਅਮਨਜੋਤ ਕੌਰ ਰਾਮੂੰਵਾਲੀਆ ਨੇ ਅੱਜ ਇੱਥੇ ਦਾਅਵਾ ਕੀਤਾ ਕਿ ਉਹਨਾਂ ਦੀ ਸੰਸਥਾ ਦੇ ਯਤਨਾਂ ਨਾਲ ਸਊਦੀ ਅਰਬ ਵਿਚ ਵੇਚੀ ਗਈ ਇਕ ਪੰਜਾਬਣ ਨੂੰ ਪੰਜਾਬ ਵਾਪਸ ਲਿਆਂਦਾ ਗਿਆ ਹੈ|
ਇੱਥੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ੍ਰੀਮਤੀ ਰਾਮੂੰਵਾਲੀਆ ਨੇ ਕਿਹਾ ਕਿ ਬਚਨੋ ਨਾਮ ਦੀ ਪੰਜਾਬੀ ਔਰਤ ਨੂੰ ਇਕ ਏਜੰਟ ਕੁਝ ਮਹੀਨੇ ਪਹਿਲਾਂ ਕੰਮ ਕਰਨ ਦੇ ਬਹਾਨੇ ਸਊਦੀ ਅਰਬ ਲਿਜਾ ਕੇ ਇਕ ਸ਼ੇਖ ਨੂੰ ਵੇਚ ਦਿਤਾ ਗਿਆ| ਇਹ ਸ਼ੇਖ ਬਚਨੋ ਨੂੰ ਆਪਣੇ ਘਰ ਵਿਚ ਲਿਜਾ ਕੇ ਕੰਮ ਕਰਵਾਉਂਦਾ ਰਿਹਾ| ਬਾਅਦ ਵਿਚ ਇਸ ਨੂੰ ਖਾਣਾ ਦੇਣਾ ਬੰਦ ਕਰਕੇ ਇਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿਤੀ ਗਈ| ਇਸਦੇ ਨਾਲ ਹੀ ਇਸ ਔਰਤ ਦਾ ਜਿਸਮਾਨੀ ਸ਼ੋਸਨ ਵੀ ਕੀਤਾ ਜਾਣਾ ਸ਼ੁਰੂ ਕਰ ਦਿਤਾ| ਇਸ ਔਰਤ ਦੇ ਪਰਿਵਾਰ ਨੇ ਉਹਨਾਂ ਦੀ ਸੰਸਥਾ ਨਾਲ ਸੰਪਰਕ ਕੀਤਾ ਅਤੇ ਉਹਨਾਂ ਦੀ ਸੰਸਥਾ ਨੇ ਇਸ ਸਬੰਧੀ ਵਿਦੇਸੀ ਮੰਤਰੀ ਸ੍ਰੀਮਤੀ ਸ਼ੁਸਮਾ ਸਵਰਾਜ ਨਾਲ ਸੰਪਰਕ ਕਰਕੇ ਇਸ ਔਰਤ ਨੂੰ ਵਾਪਸ ਪੰਜਾਬ ਲਿਆਉਣ ਵਿਚ ਸਫਲਤਾ ਹਾਸਲ ਕੀਤੀ ਹੈ| ਇਸ ਮੌਕੇ ਬਚਨੋ ਨੇ ਵੀ ਆਪਣੀ ਆਪਬੀਤੀ ਸੁਣਾਈ| ਇਸ ਮੌਕੇ ਅਰਵਿੰਦਰ ਸਿੰਘ ਭੁੱਲਰ, ਕੁਲਦੀਪ ਸਿੰਘ , ਸਿਵ ਅਗਰਵਾਲ, ਤਨਵੀਵੀਰ ਸਿੰਘ, ਜਸਵੀਰ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *