ਹੈਲਪਿੰਗ ਹੋਪਲੈਸ ਸੰਸਥਾ ਨੇ 200 ਨੌਜਵਾਨ ਲੜਕੇ-ਲੜਕੀਆਂ ਦੀ ਮਦਦ ਕੀਤੀ: ਬੀਬੀ ਰਾਮੂੰਵਾਲੀਆ

ਚੰਡੀਗੜ੍ਹ, 6 ਜੁਲਾਈ (ਸ.ਬ.) ਹੈਲਪਿੰਗ ਹੋਪਲੈਸ ਸੰਸਥਾ ਦੀ ਸੰਚਾਲਕ ਬੀਬੀ ਅਮਨਜੋਤ ਕੌਰ ਰਾਮੂੰਵਾਲੀਆ ਨੇ ਦਾਅਵਾ ਕੀਤਾ ਹੈ ਕਿ ਇਹ ਸੰਸਥਾ ਵਿਦੇਸ਼ਾਂ ਵਿਚ ਫਸੇ 200 ਨੌਜਵਾਨ ਮੁੰਡੇ-ਕੁੜੀਆਂ ਦੀ ਸਹਾਇਤਾ ਕਰ ਚੁੱਕੀ ਹੈ|
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਰਾਮੂੰਵਾਲੀਆ ਨੇ ਕਿਹਾ ਕਿ ਇਸ ਸੰਸਥਾ ਨੇ ਵਿਦੇਸ਼ੀ ਠੱਗ ਲਾੜਿਆਂ ਵਲੋਂ ਸਤਾਈਆਂ ਲੜਕੀਆਂ ਦੀ ਵੀ ਮਦਦ ਕੀਤੀ ਹੈ| ਜਿਸ ਤੋਂ ਇਲਾਵਾ ਵਿਦੇਸ਼ਾਂ ਵਿਚ ਫਸੇ ਹੋਏ ਅਨੇਕਾਂ ਲੜਕੇ-ਲੜਕੀਆਂ ਨੂੰ ਪੰਜਾਬ ਵਾਪਸ ਲਿਆਂਦਾ ਹੈ| ਇਸ ਤੋਂ ਇਲਾਵਾ ਇਸ ਸੰਸਥਾ ਦੇ ਯਤਨਾਂ ਨਾਲ ਵਿਦੇਸ਼ਾਂ ਵਿਚ ਮਾਰੇ ਗਏ 20 ਪੰਜਾਬੀਆਂ ਦੀਆਂ ਮ੍ਰਿਤਕ ਦੇਹਾਂ ਪੰਜਾਬ ਮੰਗਵਾਈਆ ਜਾ ਚੁੱਕੀਆਂ ਹਨ| ਇਸ ਤੋਂ ਇਲਾਵਾ ਇਹ ਸੰਸਥਾ 20 ਲੜਕੀਆਂ ਨੂੰ ਅਰਬ ਦੇਸ਼ਾਂ ਤੋਂ ਵਾਪਸ ਬੁਲਾ ਚੁੱਕੀ ਹੈ| ਇਸ ਮੌਕੇ ਸਕੱਤਰ ਕੁਲਦੀਪ ਸਿੰਘ, ਸਲਾਹਕਾਰ ਸ਼ਿਵ ਅਗਰਵਾਲ, ਇਛਪ੍ਰੀਤ ਸਿੰਘ, ਤਰਲੋਕ ਸਿੰਘ ਬਾਜਵਾ, ਗੁਰਪਾਲ ਸਿੰਘ ਮਾਨ ਵੀ ਮੌਜੂਦ ਸਨ|

Leave a Reply

Your email address will not be published. Required fields are marked *