ਹੈਲਪਿੰਗ ਹੋਪਲੈਸ ਸੰਸਥਾ ਵੱਲੋਂ ਦਹੇਜ ਪੀੜ੍ਹਤ ਲੜਕੀ ਜਸਲੀਨ ਕੌਰ ਦੀ ਮਦਦ

ਐਸ ਏ ਐਸ ਨਗਰ, 29 ਨਵੰਬਰ (ਸ.ਬ.) ਸਾਬਕਾ ਕੇਂਦਰੀ ਮੰਤਰੀ ਤੇ ਯੂ.ਪੀ ਦੇ ਐਮ.ਐਲ.ਸੀ ਬਲਵੰਤ ਸਿੰਘ ਰਾਮੂਵਾਲੀਆ ਦੀ ਬੇਟੀ ਅਮਨਜੋਤ ਕੌਰ ਰਾਮੂਵਾਲੀਆ ਵੱਲੋਂ ਚਲਾਈ ਜਾ ਰਹੀ ਸਮਾਜਿਕ ਸੰਸਥਾ ਹੈਲਪਿੰਗ ਹੋਪਲੈਸ ਨੇ ਦਿੱਲੀ ਨਿਵਾਸੀ ਦਹੇਜ ਦੀ ਸ਼ਿਕਾਰ ਜਸਲੀਨ ਕੌਰ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਬੀ ਰਾਮੂੰਵਾਲੀਆ ਨੇ ਦੱਸਿਆ ਕਿ ਜਸਲੀਨ ਦੇ ਸਹੁਰਾ ਪਰਿਵਾਰ ਵੱਲੋਂ ਦਹੇਜ ਦੀ ਮੰਗ ਕਰਨ ਅਤੇ ਪੂਰੀ ਨਾ ਹੋਣ ਤੇ ਹਰ ਰੋਜ ਕੁੱਟਮਾਰ ਕਰਨ ਤੋਂ ਬਾਅਦ ਉਸਨੂੰ ਘਰ ਵਿੱਚ ਸੜਨ ਲਈ ਇਕਲੀ ਛੱਡ ਦਿੱਤਾ ਗਿਆ| ਸੱਤ ਸਾਲ ਪਹਿਲਾਂ ਬੜੇ ਚਾਵਾਂ ਨਾਲ ਵਿਆਹੀ ਜਸਲੀਨ ਕੌਰ ਕੋਲ ਸਾਡੇ ਛੇ ਸਾਲ ਦਾ ਬੇਟਾ ਹੈ| ਜਦੋਂ ਲੜਕੀ ਨੂੰ ਕਿਤੋਂ ਵੀ ਇਨਸਾਫ ਨਾ ਮਿਲਿਆ ਤਾਂ ਥੱਕ ਹਾਰ ਕੇ ਲੜਕੀ ਤੇ ਉਸਦੇ ਪਿਤਾ ਬੀਬੀ ਰਾਮੂਵਾਲੀਆ ਕੋਲ ਮਦਦ ਲਈ ਆਸ ਲੈ ਕੇ ਆਏ| ਉਹਨਾਂ ਕਿਹਾ ਕਿ ਇਸ ਲੜਕੀ ਨੂੰ ਇਨਸਾਫ ਦਿਵਾਉਣ ਲਈ ਉਹਨਾਂ ਦੀ ਸੰਸਥਾ ਵਲੋਂ ਪੂਰੀ ਮਦਦ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *