ਹੈਲੀਕਾਪਟਰ ਵਿੱਚ ਸਵਾਰ ਹੋਣ ਵੇਲੇ ਮੇਰੇ ਵਾਲ-ਵਾਲ ਬਚਣ ਦੀ ਖਬਰ ਸੀ ਅਫਵਾਹ : ਫੜਨਵੀਸ

ਮੁੰਬਈ, 8 ਜੁਲਾਈ (ਸ.ਬ.) ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵੇਂਦਰ ਫੜਨਵੀਸ ਦੇ ਦਫਤਰ ਨੇ ਅੱਜ ਇਨਕਾਰ ਕੀਤਾ ਕਿ ਉਨ੍ਹਾਂ ਦੇ ਹੈਲੀਕਾਪਟਰ ਨਾਲ ਜੁੜੀ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਹੋਈ, ਜਿਸ ਨੂੰ ਲੈ ਕੇ ਦੱਸਿਆ ਜਾ ਰਿਹਾ ਸੀ ਕਿ ਇਸ ਵਿੱਚ ਫੜਨਵੀਸ ਵਾਲ-ਵਾਲ ਬਚ ਗਏ ਸੀ| ਇਕ ਅਧਿਕਾਰੀ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਫੜਨਵੀਸ ਇਕ ਸਾਧਾਰਨ ਘਟਨਾ ਵਿੱਚ ਅੱਜ ਵਾਲ-ਵਾਲ ਬੱਚ ਗਏ|
ਉਨ੍ਹਾਂ ਨੇ ਦੱਸਿਆ ਕਿ ਫੜਨਵੀਸ ਰਾਏਗੜ੍ਹ ਤੋਂ ਮੁੰਬਈ ਵਾਪਸ ਆਉਣ ਦੇ ਲਈ ਆਪਣੇ ਹੈਲੀਕਾਪਟਰ ਦੇ ਦਰਵਾਜ਼ੇ ਦੇ ਕੋਲ ਖੜ੍ਹੇ ਹੋ ਕੇ ਉਸ ਵਿੱਚ ਸਵਾਰ ਹੋਣ ਦਾ ਇੰਤਜ਼ਾਰ ਕਰ ਰਹੇ ਸੀ, ਤਾਂ ਹੈਲੀਕਾਪਟਰ ਉੱਡ ਗਿਆ ਅਤੇ ਉਨ੍ਹਾਂ ਵਾਲੇ ਪਾਸੇ ਝੁਕ ਗਿਆ| ਅਧਿਕਾਰੀ ਨੇ ਦਾਅਵਾ ਕੀਤਾ ਸੀ ਕਿ ਹੈਲੀਕਾਪਟਰ ਦੇ ਮੁੱਖ ਮੰਤਰੀ ਦੇ ਵੱਲ ਝੁਕਦਾ ਦੇਖ ਕੇ ਉਨ੍ਹਾਂ ਦੇ ਸੁਰੱਖਿਆ ਕਰਮਚਾਰੀਆਂ ਨੇ ਦੌੜ ਕੇ ਉਨ੍ਹਾਂ ਨੂੰ ਉਥੇ ਸੁਰੱਖਿਅਤ ਖਿੱਚ ਲਿਆ, ਪਰ ਮੁੱਖ ਮੰਤਰੀ ਦਫਤਰ ਨੇ ਇਸ ਤਰ੍ਹਾਂ ਦੀ ਕਿਸੇ ਵੀ ਘਟਨਾ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਦਾ ਕੋਈ ਹਾਦਸਾ ਨਹੀਂ ਹੋਇਆ|

Leave a Reply

Your email address will not be published. Required fields are marked *