ਹੋਟਲ ਦੇ ਕਮਰੇ ਵਿੱਚੋਂ ਮਿਲੀ ਟੀ. ਵੀ. ਅਦਾਕਾਰਾ ਵਿਜੇ ਚਿਤਰਾ ਦੀ ਲਾਸ਼, ਖ਼ੁਦਕੁਸ਼ੀ ਦਾ ਖ਼ਦਸ਼ਾ


ਮੁੰਬਈ, 9 ਦਸੰਬਰ (ਸ.ਬ.) ਤਮਿਲ ਦੀ ਮਸ਼ਹੂਰ ਟੀ. ਵੀ. ਅਦਾਕਾਰਾ ਵਿਜੇ ਚਿਤਰਾ ਦਾ ਹੋਟਲ ਦੇ ਕਮਰੇ ਵਿੱਚ ਮ੍ਰਿਤਕ ਸਰੀਰ ਬਰਾਮਦ ਹੋਇਆ ਹੈ| ਉਸ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਸਾਊਥ ਫ਼ਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ| ਵੀਜੇ ਚਿਤਰਾ ਹਾਲੇ ਸਿਰਫ਼ 28 ਸਾਲ ਦੀ ਸੀ| ਖ਼ਬਰ ਹੈ ਕਿ ਚਿਤਰਾ ਨੇ ਚੇਨਈ ਦੇ ਨਸਰਪੇਟ ਵਿੱਚ ਇਕ ਹੋਟਲ ਵਿੱਚ ਫਾਹਾ ਲੈ ਕੇ ਖ਼ੁਦਖੁਸ਼ੀ ਕੀਤੀ ਹੈ| ਹੋਟਲ ਦੇ ਕਮਰੇ ਵਿੱਚੋਂ ਉਸ ਦੀ ਮ੍ਰਿਤਕ ਸਰੀਰ ਲਟਕਦਾ ਮਿਲਿਆ ਹੈ|
ਦੱਸਿਆ ਜਾ ਰਿਹਾ ਹੈ ਕਿ ਚਿਤਰਾ ਦੇਰ ਰਾਤ ਕਰੀਬ 2.30 ਵਜੇ ਸ਼ੂਟਿੰਗ ਕਰਨ ਤੋਂ ਬਾਅਦ ਹੋਟਲ ਵਿੱਚ ਆਈ ਸੀ| ਉਹ ਹੋਟਲ ਵਿੱਚ ਆਪਣੇ                  ਮੰਗੇਤਰ ਨਾਲ ਰਹਿ ਰਹੀ ਸੀ| ਉਸ ਨੇ ਹਾਲ ਹੀ ਵਿੱਚ ਚੇਨਈ ਦੇ ਇਕ ਵੱਡੇ ਬਿਜ਼ਨੈਸਮੈਨ ਹੇਮੰਤ ਰਵੀ ਨਾਲ ਮੰਗਣੀ ਕਰਵਾਈ ਸੀ| ਕਈ ਮੀਡੀਆ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਚਿਤਰਾ ਡਿਪ੍ਰੈਸ਼ਨ ਵਿੱਚ ਸੀ, ਜਿਸ ਦੇ ਚੱਲਦਿਆਂ ਉਸ ਨੇ ਇਹ ਖ਼ੌਫਨਾਕ ਕਦਮ ਚੁੱਕਿਆ ਹੈ|
ਇਕ ਟੀ. ਵੀ. ਚੈਨਲ ਮੁਤਾਬਕ, ਹੇਮੰਤ ਨੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਹੋਟਲ ਪਹੁੰਚਣ ਤੋਂ ਬਾਅਦ ਚਿਤਰਾ ਨੇ ਕਿਹਾ ਹੈ ਕਿ ਉਹ ਨਹਾਉਣ ਜਾ ਰਹੀ ਹੈ| ਕਾਫ਼ੀ ਦੇਰ ਤੱਕ ਉਹ ਬਾਹਰ ਨਹੀਂ ਨਿਕਲੀ, ਜਿਸ ਤੋਂ ਬਾਅਦ ਮੈਂ ਹੋਟਲ ਦੇ ਸਟਾਫ਼ ਨੂੰ ਇਸ ਦੀ ਜਾਣਕਾਰੀ ਦਿੱਤੀ| ਜਦੋਂ ਡੁਪਲੀਕੇਟ ਚਾਬੀ ਨਾਲ ਦਰਵਾਜਾ ਖੋਲ੍ਹਿਆ ਗਿਆ ਤਾਂ ਸੀਲਿੰਗ ਨਾਲ ਉਸ ਦੀ ਲਾਸ਼ ਲਟਕਦੀ ਮਿਲੀ|
ਪੁਲੀਸ ਨੇ ਚਿਤਰਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਤੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ| ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ| ਚਿਤਰਾ ਦੇ ਪ੍ਰਸ਼ੰਸਕਾਂ ਲਈ ਉਸ ਦੀ ਮੌਤ ਦੀ ਖ਼ਬਰ ਤੇ ਯਕੀਨ ਨਹੀਂ ਹੋ ਰਿਹਾ ਹੈ| ਉਥੇ ਹੀ ਇੰਡਸਟਰੀ ਦੇ ਕਲਾਕਾਰਾਂ ਨਾਲ ਉਸ ਦੇ ਪ੍ਰਸ਼ੰਸਕ ਵੀ ਉਸ ਨੂੰ ਸ਼ਰਧਾਂਜਲੀ ਦੇ ਰਹੇ ਹਨ|
ਜਿਕਰਯੋਗ ਹੈ ਕਿ ਚਿਤਰਾ ਨੂੰ ਪਾਂਡਿਯਨ ਸਟੋਰਸ ਦੇ ਸੀਰੀਅਲ ਵਿੱਚ ਕਿਦਾਰ ਲਈ ਜਾਣਿਆ ਜਾਂਦਾ ਸੀ| ਇਹ ਸੀਰੀਅਲ ਵਿਜੈ ਟੀ. ਵੀ. ਤੇ ਪ੍ਰਸਾਰਿਤ ਹੁੰਦਾ ਹੈ| ਉਸ ਨੇ ਇਸ ਸੀਰੀਅਲ ਵਿੱਚ ਮੁਲਈ ਦੀ ਭੂਮਿਕਾ ਨਿਭਾਈ ਸੀ|

Leave a Reply

Your email address will not be published. Required fields are marked *