ਹੋਟਲ ਵਿੱਚ ਛਾਪੇ ਦੌਰਾਨ ਮਿਲੇ 25 ਨਕਲੀ ਪਾਸਪੋਰਟ, 2 ਵਿਅਕਤੀ ਗ੍ਰਿਫਤਾਰ

ਮੁੰਬਈ, 22 ਜੂਨ (ਸ.ਬ.)  ਹੋਟਲਾਂ ਅਤੇ ਗੈਸਟ ਹਾਊਸਾਂ ਵਿੱਚ ਰੂਟੀਨ ਜਾਂਚ ਦੌਰਾਨ ਸਾਕੀਨਾਕਾ ਪੁਲੀਸ ਨੂੰ ਵੱਡੀ ਮਾਤਰਾ ਵਿੱਚ ਨਕਲੀ ਪਾਸਪੋਰਟ ਮਿਲੇ ਹਨ| ਪੁਲੀਸ ਨੇ ਇਸ ਸਿਲਸਿਲੇ ਵਿੱਚ 2 ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ| ਪੁਲੀਸ ਦਾ ਦਾਅਵਾ ਹੈ ਕਿ ਗਿਰੋਹ ਲੋਕਾਂ ਨੂੰ ਨਕਲੀ ਪਾਸਪੋਰਟ ਮੁਹੱਈਆ ਕਰਵਾਉਣ ਦੇ ਨਾਲ ਉਨ੍ਹਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼  ਭੇਜਣ ਦਾ ਕਾਲਾ ਧੰਦਾ ਵੀ ਕਰਦਾ ਸੀ|
ਜਿਨ੍ਹਾਂ ਵਿਅਕਤੀਆਂ ਦੀ ਗ੍ਰਿਫਤਾਰੀ ਕੀਤੀ ਗਈ ਹੈ, ਉਨ੍ਹਾਂ ਵਿੱਚੋਂ ਸੂਰਜ ਸ਼੍ਰੇਸ਼ਠ ਅਤੇ ਵਿਜੇ ਕੁਮਾਰ ਸ਼ਾਮਲ ਹਨ| ਸੂਰਜ ਨੇਪਾਲ ਦਾ ਰਹਿਣ ਵਾਲਾ ਹੈ ਤਾਂ ਵਿਜੇ ਪੱਛਮੀ ਬੰਗਾਲ ਦਾ| ਗੈਸਟ ਹਾਊਸ ਦਾ ਰਜਿਸਟਰ ਚੈਕ ਕਰਨ ਤੇ ਹੀ ਪੁਲੀਸ ਨੂੰ ਦੋਹਾਂ ਤੇ ਸ਼ੱਕ ਹੋ ਗਿਆ ਸੀ| ਜਦੋਂ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਗਈ ਤਾਂ ਸ਼ੱਕ ਡੂੰਘਾ ਹੋ ਗਿਆ| ਤਲਾਸ਼ੀ ਲੈਣ ਤੇ ਨਕਲੀ ਪਾਸਪੋਰਟ ਅਤੇ ਹੋਰ ਸਾਮਾਨ ਵੀ ਬਰਾਮਦ ਹੋਏ|  ਇਸ ਤੋਂ ਪਹਿਲਾਂ ਗੈਸਟ ਹਾਊਸ ਦੇ ਮੈਨੇਜਰ ਨੇ ਪੁਲੀਸ ਨੂੰ ਦੱਸਿਆ ਸੀ ਕਿ ਦੋਵੇਂ ਦੋਸ਼ੀ 2 ਦਿਨਾਂ ਤੋਂ ਕਮਰੇ ਵਿੱਚ ਹੀ ਸਨ| ਉਹ ਕਿਤੇ ਨਿਕਲ ਕੇ ਨਹੀਂ ਗਏ ਸਨ| ਨਾਲ ਹੀ ਦੋਸ਼ੀਆਂ ਤੋਂ ਪੁੱਛ-ਗਿੱਛ ਵਿੱਚ ਪਤਾ ਲੱਗਾ ਕਿ ਉਹ ਵੀਜ਼ਾ ਲੈਣ ਲਈ ਹੋਰ ਨਕਲੀ ਦਸਤਾਵੇਜ਼ ਵੀ ਬਣਾ ਰਹੇ ਸਨ| ਉਹ ਦਿੱਲੀ ਦੇ ਕਿਸੇ ਵਿਅਕਤੀ  ਦੇ ਇਸ਼ਾਰੇ ਤੇ ਕੰਮ ਕਰ ਰਹੇ ਸਨ|

Leave a Reply

Your email address will not be published. Required fields are marked *