ਹੋਮਵਰਕ ਪੂਰਾ ਨਾ ਕਰਨ ਤੇ ਟੀਚਰ ਨੇ ਵਿਦਿਆਰਥਣ ਨੂੰ ਲਗਵਾਏ 168 ਥੱਪੜ

ਝਾਬੁਆ,15 ਮਈ (ਸ.ਬ.) ਮੱਧ ਪ੍ਰਦੇਸ਼ ਦੇ ਝਾਬੁਆ ਵਿੱਚ ਇੱਕ ਸਕੂਲ ਟੀਚਰ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜਿਆ ਹੈ| ਟੀਚਰ ਤੇ ਦੋਸ਼ ਹੈ ਕਿ ਉਸ ਨੇ ਜਮਾਤ ਵਿੱਚ ਇਕ ਵਿਦਿਆਰਥਣ ਨੂੰ ਸਹਿਪਾਠੀਆਂ ਤੋਂ 168 ਥੱਪੜ ਲਗਵਾਏ| ਬੱਚੀ ਦਾ ਕਸੂਰ ਸਿਰਫ ਇੰਨਾ ਸੀ ਕਿ ਉਹ ਹੋਮਵਰਕ ਪੂਰਾ ਕਰ ਕੇ ਨਹੀਂ ਆਈ ਸੀ| ਘਟਨਾ ਦੀ ਜਾਂਚ ਤੋਂ ਬਾਅਦ ਪੁਲੀਸ ਨੇ 5 ਮਹੀਨੇ ਬਾਅਦ ਕਾਰਵਾਈ ਕੀਤੀ ਹੈ| ਮਾਮਲਾ ਝਾਬੁਆ ਦੇ ਸਰਕਾਰੀ ਸਕੂਲ ਦਾ ਹੈ| ਵਿਦਿਆਰਥਣ 6ਵੀਂ ਵਿੱਚ ਪੜ੍ਹਦੀ ਹੈ| ਉਸ ਦੇ ਪਿਤਾ ਸ਼ਿਵ ਪ੍ਰਤਾਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ 11 ਜਨਵਰੀ ਨੂੰ ਸਕੂਲ ਵਿੱਚ ਹੋਮਵਰਕ ਕਰ ਕੇ ਨਹੀਂ ਗਈ ਸੀ| ਦੋਸ਼ ਹੈ ਕਿ ਸਕੂਲ ਦੇ ਟੀਚਰ ਮਨੋਜ ਕੁਮਾਰ ਵਰਮਾ ਨੇ ਜਮਾਤ ਦੀਆਂ 14 ਵਿਦਿਆਰਥਣਾਂ ਤੋਂ ਰੋਜ਼ ਉਨ੍ਹਾਂ ਦੀ ਬੇਟੀ ਨੂੰ ਥੱਪੜ ਲਗਵਾਏ| ਪਿਤਾ ਦਾ ਕਹਿਣਾ ਹੈ,”ਇਹ ਰੋਜ਼ ਮੇਰੀ ਬੇਟੀ ਨੂੰ 1-2 ਵਿਦਿਆਰਥਣਾਂ ਤੋਂ ਥੱਪੜ ਲਗਵਾਉਂਦਾ ਸੀ ਅਤੇ ਇਹ ਸਿਲਸਿਲਾ 6 ਦਿਨਾਂ ਤੱਕ ਚੱਲਦਾ ਰਿਹਾ|”
ਜਦੋਂ ਸ਼ਿਵ ਪ੍ਰਤਾਪ ਸਿੰਘ ਨੂੰ ਇਹ ਗੱਲ ਪਤਾ ਲੱਗੀ ਤਾਂ ਉਨ੍ਹਾਂ ਨੇ 22 ਜਨਵਰੀ ਨੂੰ ਸ਼ਿਕਾਇਤ ਦਰਜ ਕਰਵਾਈ| ਸ਼ਿਕਾਇਤ ਦੇ ਬਾਅਦ ਤੋਂ ਟੀਚਰ ਗਾਇਬ ਸੀ| ਦੂਜੇ ਪਾਸੇ ਪੁਲਹਸ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਦੋਸ਼ ਸਹੀ ਪਾਏ| ਟੀਚਰ ਦੀ ਤਲਾਸ਼ ਕੀਤੀ ਜਾ ਰਹੀ ਸੀ| ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ| ਪੁਲੀਸ ਨੇ ਦੱਸਿਆ ਕਿ ਟੀਚਰ ਤੇ ਅਪਰਾਧਿਕ ਧਾਰਾਵਾਂ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ| ਐਸ.ਪੀ. ਵਿਨੀਤ ਜੈਨ ਨੇ ਕਿਹਾ ਕਿ ਵਿਦਿਰਥਣ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਬੀਮਾਰ ਸੀ, ਇਸ ਲਈ ਹੋਮਵਰਕ ਪੂਰਾ ਨਹੀਂ ਕਰ ਸਕੀ ਸੀ| ਉਨ੍ਹਾਂ ਨੇ ਸਕੂਲ ਨੂੰ ਵੀ ਉਸ ਦੇ ਬੀਮਾਰ ਹੋਣ ਦੀ ਸੂਚਨਾ ਦੇ ਦਿੱਤੀ ਸੀ ਪਰ ਟੀਚਰ ਨੇ ਬਿਨਾਂ ਮਜ਼ਬੂਰੀ ਜਾਣੇ ਹੀ ਉਸ ਦੀ ਬੇਟੀ ਨੂੰ ਸਜ਼ਾ ਦਿੱਤੀ|

Leave a Reply

Your email address will not be published. Required fields are marked *