ਹੋਮ ਗਾਰਡਜ ਵੈਲਫੇਅਰ ਐਸੋ. ਰਿਟਾ. ਦਾ ਵਫਦ ਕੰਵਰ ਸੰਧੂ ਨੂੰ ਮਿਲਿਆ

ਐਸ J ੇਐਸ ਨਗਰ, 19 ਫਰਵਰੀ (ਸ.ਬ.) ਹੋਮ ਗਾਰਡਜ ਵੈਲਫੇਅਰ ਐਸੋ. ਰਿਟਾ. ਪੰਜਾਬ ਦਾ ਵਫਦ ਸੂਬਾ ਪ੍ਰਧਾਨ ਸ੍ਰੀ ਗੁਰਦੀਪ ਸਿੰਘ, ਜਨਰਲ ਸਕੱਤਰ ਅਮਰਜੀਤ ਸਿੰਘ, ਮੀਤ ਪ੍ਰਧਾਨ ਮਿਠੂ ਸਿੰਘ ਦੀ ਅਗਵਾਈ ਵਿੱਚ ਵਿਧਾਇਕ ਕੰਵਰ ਸੰਧੂ, ਪੰਜਾਬੀ ਏਕਤਾ ਪਾਰਟੀ ਦੇ ਐਸ ਸੀ ਵਿੰਗ ਦੇ ਸੂਬਾ ਪ੍ਰਧਾਨ ਨਵਦੀਪ ਸਿੰਘ ਬੱਬੂ, ਜਿਲ੍ਹਾ ਪ੍ਰਧਾਨ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਰਿਟਾ ਹੋ ਚੁੱਕੇ ਹੋਮਗਾਰਡ ਜਵਾਨਾਂ ਨੂੰ ਪੈਨਸ਼ਨ ਦਿਵਾਉਣ ਲਈ ਸਹਾਇਤਾ ਦਿੱਤੀ ਜਾਵੇ|
ਇਸ ਮੌਕੇ ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਉਹ ਹੋਮਗਾਰਡ ਵਿਚੋਂ ਰਿਟਾ. ਹੋਏ ਮੁਲਾਜਮਾਂ ਨੂੰ ਪੈਨਸ਼ਨ ਦੇਣ ਦਾ ਮਾਮਲਾ ਲੰਬੇ ਸਮੇਂ ਤੋਂ ਉਠਾਉਂਦੇ ਆ ਰਹੇ ਹਨ| ਜਲਦੀ ਉਹ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਨੂੰ ਵੀ ਪੱਤਰ ਲਿਖ ਰਹੇ ਹਨ| ਉਹਨਾਂ ਕਿਹਾ ਕਿ ਉਹਨਾਂ ਨੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੰਜਾਬ ਪੁਲੀਸ, ਹੋਮਗਾਰਡ ਪੰਜਾਬ ਨੂੰ ਪੱਤਰ ਲਿਖ ਕੇ ਹੋਮਗਾਰਡ ਦੇ ਜਵਾਨਾਂ ਵਲੋਂ ਅੱਤਵਾਦ ਦੇ ਸਮੇਂ ਭੂਮਿਕਾ ਨਿਭਾਉਣ ਅਤੇ ਉਹਨਾਂ ਨੂੰ ਪੈਨਸ਼ਨ ਦੇਣ ਦੀ ਮੰਗ ਕੀਤੀ ਹੈ| ਉਹਨਾਂ ਕਿਹਾ ਕਿ ਉਹ ਇਸ ਸਬੰਧ ਵਿੱਚ ਮੁੱਖ ਮੰਤਰੀ ਪੰਜਾਬ ਨੂੰ ਨਿਜੀ ਤੌਰ ਤੇ ਵੀ ਮਿਲਣਗੇ|

Leave a Reply

Your email address will not be published. Required fields are marked *