ਹੋਰਨਾਂ ਦੇਸ਼ਾਂ ਨਾਲ ਮਜਬੂਤ ਹੁੰਦੇ ਭਾਰਤ ਦੇ ਸੰਬੰਧ

ਫਿਲੀਪੀਂਸ ਦੀ ਰਾਜਧਾਨੀ ਮਨੀਲਾ ਵਿੱਚ ਬੀਤੇ ਦਿਨੀਂ ਹੋਈ ਭਾਰਤ, ਅਮਰੀਕਾ , ਆਸਟ੍ਰੇਲੀਆ ਅਤੇ ਜਾਪਾਨ ਦੀ ਮੀਟਿੰਗ ਇੱਕ ਨਵੀਂ ਸ਼ੁਰੂਆਤ ਹੈ| ਇਹਨਾਂ ਚਾਰਾਂ ਦੇਸ਼ਾਂ ਵਿੱਚ ਜੋ ਆਪਸੀ ਸਹਿਮਤੀ ਕਾਇਮ ਹੋਈ ਹੈ, ਉਸਦਾ ਭਾਰਤ -ਪ੍ਰਸ਼ਾਂਤ ਖੇਤਰ ਉਤੇ ਗਹਿਰਾ ਅਸਰ ਪਵੇਗਾ ਅਤੇ ਹੌਲੀ – ਹੌਲੀ ਇਹ ਗਠਜੋੜ ਦੁਨੀਆ ਦੇ ਸ਼ਕਤੀ ਸਮੀਕਰਣ ਉਤੇ ਗਹਿਰਾ ਅਸਰ ਪਾਉਣ ਲੱਗੇਗਾ| ਇਸ ਮੀਟਿੰਗ ਵਿੱਚ ਭਾਰਤ-ਪ੍ਰਸ਼ਾਂਤ ਖੇਤਰ ਨੂੰ ਅਜ਼ਾਦ, ਖੁੱਲ੍ਹਾ, ਖੁਸ਼ਹਾਲ ਅਤੇ ਸਮਾਵੇਸ਼ੀ ਬਣਾਉਣ ਦੇ ਉਪਾਆਂ ਤੇ ਗੱਲਬਾਤ ਹੋਈ| ਅੱਤਵਾਦ ਅਤੇ ਪ੍ਰਸਾਰ ਵਰਗੀ ਸਾਂਝੀਆਂ ਚੁਣੌਤੀਆਂ ਦੇ ਹੱਲ ਤੋਂ ਇਲਾਵਾ ਆਪਸੀ ਸੰਪਰਕ ਵਧਾਉਣ ਦੇ ਉਪਾਆਂ ਉਤੇ ਵੀ ਵਿਚਾਰ ਪ੍ਰਗਟ ਕੀਤੇ ਗਏ| ਇਸ ਮੀਟਿੰਗ ਦੀ ਅਵਧਾਰਣਾ ਕੋਈ ਨਵੀਂ ਨਹੀਂ ਹੈ| ਇਸ ਦਾ ਪਹਿਲਾ ਪ੍ਰਸਤਾਵ 2008 ਵਿੱਚ ਰੱਖਿਆ ਗਿਆ ਸੀ, ਜਦੋਂ ਉਸਦੇ ਇੱਕ ਸਾਲ ਪਹਿਲਾਂ ਭਾਰਤ, ਅਮਰੀਕਾ, ਜਾਪਾਨ , ਆਸਟ੍ਰੇਲੀਆ ਅਤੇ ਸਿੰਗਾਪੁਰ ਨੇ ਬੰਗਾਲ ਦੀ ਖਾੜੀ ਵਿੱਚ ਮਾਲਾਬਾਰ ਸਾਂਝਾ ਨੌਸੈਨਿਕ ਅਭਿਆਸ ਕੀਤਾ ਸੀ| ਪਰੰਤੂ ਉਦੋਂ ਆਸਟ੍ਰੇਲੀਆ ਨੇ ਆਪਣੇ ਕਦਮ ਪਿੱਛੇ ਖਿੱਚ ਲਏ ਸਨ ਕਿਉਂਕਿ ਚੀਨ ਨੇ ਇਸ ਬਹੁਪੱਖੀ ਸਾਂਝੇ ਅਭਿਆਸ ਉਤੇ ਸਖਤ ਇਤਰਾਜ ਜਤਾਇਆ ਸੀ ਅਤੇ ਸਾਰੇ ਦੇਸ਼ਾਂ ਨੂੰ ਵਿਰੋਧ ਵਿੱਚ ਰਾਜਨਇਕ ਨੋਟ ਭੇਜਿਆ ਸੀ| ਪਰੰਤੂ ਇੱਕ ਦਹਾਕੇ ਬਾਅਦ ਇਹ ਵਿਚਾਰ ਫਿਰ ਉਦੋਂ ਜਿੰਦਾ ਹੋਇਆ ਜਦੋਂ ਪਿਛਲੇ ਮਹੀਨੇ ਜਾਪਾਨ ਦੇ ਵਿਦੇਸ਼ ਮੰਤਰੀ ਨੇ ਚਾਰੇ ਦੇਸ਼ਾਂ ਦੇ ਵਿਚਾਲੇ ਅਜਿਹੀ ਮੀਟਿੰਗ ਦਾ ਪ੍ਰਸਤਾਵ ਰੱਖਿਆ ਜਿਸ ਨੂੰ ਅਮਰੀਕਾ ਨੇ ਤੱਤਕਾਲ ਮੰਜ਼ੂਰੀ ਦੇ ਦਿੱਤੀ| ਸੱਚ ਇਹ ਹੈ ਕਿ ਭਾਰਤ – ਪ੍ਰਸ਼ਾਂਤ ਖੇਤਰ ਉਤੇ ਪੂਰੀ ਦੁਨੀਆ ਦੀ ਨਜ਼ਰ ਟਿਕ ਗਈ ਹੈ| ਚੀਨ ਨਾ ਸਿਰਫ ਪ੍ਰਸ਼ਾਂਤ ਸਾਗਰ ਸਗੋਂ ਹਿੰਦ ਮਹਾਸਾਗਰ ਦੇ ਇਲਾਕੇ ਵਿੱਚ ਵੀ ਲਗਾਤਾਰ ਆਪਣਾ ਪ੍ਰਭਾਵ ਵਧਾ ਰਿਹਾ ਹੈ| ਇਹੀ ਨਹੀਂ ਉਸਨੇ ਕੁੱਝ ਸਾਲਾਂ ਤੋਂ ਦੱਖਣ ਚੀਨ ਸਾਗਰ ਦੇ ਟਾਪੂਆਂ ਅਤੇ ਸਾਗਰੀਏ ਇਲਾਕੇ ਉਤੇ ਆਪਣਾ ਪ੍ਰਾਦੇਸ਼ਿਕ ਅਧਿਕਾਰ ਜਿਤਾਇਆ ਹੈ| ਜੇਕਰ ਉਸਦੀ ਇਹ ਇੱਛਾ ਪੂਰੀ ਹੋਈ ਤਾਂ ਦੱਖਣ ਚੀਨ ਸਾਗਰ ਤੋਂ ਹੋ ਕੇ ਭਾਰਤ ਅਤੇ ਹੋਰ ਦੇਸ਼ਾਂ ਦੇ ਵਪਾਰਕ ਅਤੇ ਫੌਜੀ ਬੇੜਿਆਂ ਦੀ ਆਵਾਜਾਈ ਉਤੇ ਉਸਦਾ ਕੰਟਰੋਲ ਸਥਾਪਤ ਹੋ ਸਕਦਾ ਹੈ| ਜਾਹਿਰ ਹੈ,ਇਸ ਖਦਸ਼ੇ ਨਾਲ ਇਸ ਖੇਤਰ ਦੇ ਤਮਾਮ ਦੇਸ਼ ਚਿੰਤਤ ਹੋ ਗਏ ਹਨ| ਚੀਨ ਦੇ ਇਸ ਹਮਲਾਵਰਪਨ ਨੂੰ ਰੋਕਣ ਅਤੇ ਇਸ ਇਲਾਕੇ ਦੇ ਮੁਲਕਾਂ ਦੇ ਹਿਤਾਂ ਦੀ ਰੱਖਿਆ ਲਈ ਹੀ ਇਹਨਾਂ ਚਾਰ ਦੇਸ਼ਾਂ ਨੇ ਇਕੱਠੇ ਆਉਣ ਦਾ ਫੈਸਲਾ ਕੀਤਾ ਹੈ| ਉਂਜ ਅਮਰੀਕਾ ਅਤੇ ਭਾਰਤ ਦੇ ਚੀਨ ਦੇ ਨਾਲ ਚੰਗੇ ਵਪਾਰਕ ਸੰਬੰਧ ਹਨ, ਪਰੰਤੂ ਕੂਟਨੀਤਿਕ ਮੋਰਚੇ ਉਤੇ ਦੋਵਾਂ ਲਈ ਚੀਨ ਸਭ ਤੋਂ ਵੱਡੀ ਚੁਣੌਤੀ ਰਿਹਾ ਹੈ| ਇਸ ਲਈ ਅਮਰੀਕਾ ਉਸਨੂੰ ਚਾਰੇ ਪਾਸਿਉਂ ਘੇਰ ਦੇਣਾ ਚਾਹੁੰਦਾ ਹੈ|ਬਹਿਰਹਾਲ ਇਸ ਖੇਤਰ ਵਿੱਚ ਸਾਡੇ ਆਪਣੇ ਹਿੱਤ ਤਾਂ ਹਨ ਹੀ ਇਸ ਖੇਤਰ ਦੇ ਦੇਸ਼ਾਂ ਜਾਪਾਨ, ਵਿਅਤਨਾਮ, ਸਾਉਥ ਕੋਰੀਆ ਅਤੇ ਫਿਲੀਪੀਂਸ ਨਾਲ ਸਾਡੇ ਰੱਖਿਆ ਅਤੇ ਵਪਾਰਕ ਸੰਬੰਧ ਵੀ ਹਨ| ਆਪਣੀ ਰੱਖਿਆ ਲਈ ਕਿਸੇ ਵੀ ਮੋਰਚੇ ਵਿੱਚ ਸ਼ਾਮਿਲ ਹੋਣਾ ਕਿਸੇ ਵੀ ਨਜ਼ਰ ਨਾਲ ਗਲਤ ਨਹੀਂ ਹੈ| ਭਾਰਤ ਨੇ ਸਾਫ਼ ਕਰ ਦਿੱਤਾ ਹੈ ਕਿ ਇਸਦਾ ਮਕਸਦ ਵਿਆਪਕ ਹੈ, ਇਹ ਕਿਸੇ ਇੱਕ ਦੇਸ਼ ਦੇ ਖਿਲਾਫ ਨਹੀਂ ਹੈ| ਭਾਰਤ ਦੀ ਐਕਟ ਈਸਟ ਨੀਤੀ ਇਸ ਖੇਤਰ ਵਿੱਚ ਸਾਡੇ ਕੰਮਾਂ ਦੀ ਆਧਾਰਸ਼ਿਲਾ ਹੈ ਅਤੇ ਇਸ ਆਧਾਰ ਉਤੇ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ| ਦੇਖਣਾ ਹੈ ਇਹ ਭਾਗੀਦਾਰੀ ਅੱਗੇ ਕਿਵੇਂ ਰੂਪ ਲੈਂਦੀ ਹੈ|
ਸੰਜੀਵਨ

Leave a Reply

Your email address will not be published. Required fields are marked *