ਹੋਲੀ ਵੰਡਰ ਸਮਾਰਟ ਸਕੂਲ ਵਿਖੇ ਪ੍ਰਦਰਸ਼ਨੀ ਦਾ ਆਯੋਜਨ

ਐਸ ਏ ਐਸ ਨਗਰ, 28 ਫਰਵਰੀ (ਸ.ਬ.) ਦੀ ਹੋਲੀ ਵੰਡਰ ਸਮਾਰਟ ਸਕੂਲ ਦੇ ਵਿਦਿਆਰਥੀਆਂ ਵੱਲੋਂ  ਸਕੂਲ ਕੈਂਪਸ ਵਿਚ ਸਾਇੰਸ ਅਤੇ ਹਿਸਾਬ ਦੇ ਵਿਸ਼ੇ ਤੇ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ| ਇਸ  ਪ੍ਰਦਰਸ਼ਨੀ  ਵਿਚ  ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਸ਼ਿਰਕਤ ਕਰਕੇ ਆਪਣੇ ਲਾਡਲਿਆਂ ਦੀ ਸਖ਼ਤ ਮਿਹਨਤ ਨੂੰ ਸਲਾਹਿਆ| ਇਸ ਦੌਰਾਨ ਵਿਦਿਆਰਥੀਆਂ ਨੇ ਜਿੱਥੇ ਹਿਸਾਬ ਵਿਸ਼ੇ ਨਾਲ ਸਬੰਧਿਤ ਕਈ ਦਿਲਚਸਪ ਪਹਿਲੂਆਂ ਨੂੰ ਚਾਰਟ ਤੇ ਬਣਾ ਕੇ ਉਨ੍ਹਾਂ ਦੀ ਵਿਆਖਿਆ ਕੀਤੀ ਉੱਥੇ ਹੀ ਸੀਨੀਅਰ ਕਲਾਸ ਦੇ ਬੱਚਿਆਂ ਨੇ  ਸਾਇੰਸ ਦੀਆਂ ਖੋਜਾਂ ਨੂੰ ਵੀ ਪ੍ਰਤੱਖ ਰੂਪ ਵਿਚ ਵਿਖਾਇਆ| ਵਿਦਿਆਰਥੀਆਂ ਨੇ ਪਾਣੀ ਦੇ ਵਹਾਅ ਨਾਲ ਬਿਜਲੀ ਪੈਦਾ ਕਰਨਾ, ਡੈਮ ਦੀ ਉਸਾਰੀ, ਰੇਤ ਨਾਲ ਬਿਜਲੀ ਪੈਦਾ ਕਰਨਾ, ਪੁਲਾਂ ਦੇ ਨਿਰਮਾਣ, ਮਨੁੱਖੀ ਸਰੀਰ ਦੀ ਰਚਨਾ, ਟੈਲੀਸਕੋਪ ਬਣਾਉਣ ਦੇ ਤਰੀਕੇ  ਅਤੇ ਹੋਰ ਕਈ ਜਾਣਕਾਰੀ ਇਸ ਪ੍ਰਦਰਸ਼ਨੀ ਵਿਚ ਸਾਂਝੀ ਕੀਤੀ| ਇਸ ਪ੍ਰਦਰਸ਼ਨੀ ਦਾ ਉਦਘਾਟਨ ਸਕੂਲ ਦੇ ਚੇਅਰਮੈਨ ਚਰਨਜੀਤ ਸੈਣੀ ਵੱਲੋਂ ਕੀਤਾ ਗਿਆ|
ਇਸ ਮੌਕੇ ਤੇ ਚੇਅਰਮੈਨ ਸੈਣੀ ਨੇ ਕਿਹਾ ਕਿ  ਅਕਸਰ ਵਿਦਿਆਰਥੀ ਜੀਵਨ ਵਿਚ ਕੁੱਝ ਨਵਾਂ ਕਰਨ ਦੀ ਚਾਹਤ ਹੁੰਦੀ ਹੈ | ਇਸ ਉਪਰਾਲੇ ਨਾਲ ਇਹਨਾਂ ਬੱਚਿਆਂ ਦੀ ਐਨਰਜੀ ਨੂੰ ਵਧੀਆਂ ਪਾਸੇ ਲਗਾਇਆ ਜਾ ਸਕਦਾ ਹੈ|

Leave a Reply

Your email address will not be published. Required fields are marked *