ਹੋਸਟਲ ਦਾ ਖਾਣਾ ਖਾਣ ਨਾਲ 12 ਵਿਦਿਆਰਥਣਾਂ ਦੀ ਹਾਲਤ ਖਰਾਬ

ਇੰਦੌਰ, 3 ਸਤੰਬਰ (ਸ.ਬ.) ਤੇਜਾਜੀ ਨਗਰ ਵਿੱਚ ਬਣੇ ਸਰਕਾਰੀ ਆਦਰਸ਼ ਏਕਲੱਵਯ ਰਿਹਾਇਸ਼ੀ ਸਕੂਲ ਦੀਆਂ 12 ਵਿਦਿਆਰਥਣਾਂ ਨੂੰ ਫੂਡ ਪੁਆਇਜ਼ਨਿੰਗ ਹੋਣ ਤੇ ਐਮਵਾਯ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ| ਹਸਪਤਾਲ ਵਿੱਚ ਇਲਾਜ ਤੋਂ ਬਾਅਦ 6 ਵਿਦਿਆਰਥਣਾਂ ਨੂੰ ਛੁੱਟੀ ਦੇ ਦਿੱਤੀ ਗਈ| ਖਬਰ ਮੁਤਾਬਕ ਬੱਚਿਆਂ ਨੇ ਹੋਸਟਲ ਵਿੱਚ ਬਣੀ ਖਿਚੜੀ-ਦਹੀਂ ਅਤੇ ਘਰ ਤੋਂ ਲਿਆਂਦੀਆਂ ਮਿਠਾਈਆਂ ਖਾਧੀਆਂ ਸਨ, ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ|
ਜਾਣਕਾਰੀ ਮਿਲਣ ਤੇ ਉਨ੍ਹਾਂ ਨੂੰ ਰਿਹਾਇਸ਼ੀ ਸਕੂਲ ਪ੍ਰਬੰਧਨ ਨੇ ਤਿੱਲੋਰ ਹਸਪਤਾਲ ਵਿੱਚ ਭਰਤੀ ਕਰਵਾਇਆ| ਉੱਥੇ ਇਲਾਜ ਤੋਂ ਬਾਅਦ ਕੁਝ ਬੱਚਿਆਂ ਦੀ ਹਾਲਤ ਵਿੱਚ ਸੁਧਾਰ ਹੋਇਆ| ਲਗਭਗ 12 ਬੱਚਿਆਂ ਦੀ ਹਾਲਤ ਵਿੱਚ ਸੁਧਾਰ ਨਾ ਹੋਣ ਕਾਰਨ ਉਨ੍ਹਾਂ ਨੂੰ ਐਮਵਾਏਐਚ ਵਿੱਚ ਭਰਤੀ ਕੀਤਾ|

Leave a Reply

Your email address will not be published. Required fields are marked *