ਹੋ ਸਕਦਾ ਹੈ ਕੁਝ ਜਾਅਲੀ ਨੋਟ ਅਸਲੀ ਬਣ ਗਏ ਹੋਣ : ਦਿਗਵਿਜੇ

ਪਣਜੀ, 18 ਜਨਵਰੀ (ਸ.ਬ.) ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਨੇ ਅੱਜ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਪਿਛਲੇ ਸਾਲ ਨਵੰਬਰ ਵਿਚ ਨੋਟਬੰਦੀ ਤੋਂ ਬਾਅਦ ਚੱਲਦੇ ਰਹੇ ਕੁਝ ਜਾਅਲੀ ਨੋਟ ਬੈਂਕਾਂ ਵਿਚ ਜਮ੍ਹਾ ਹੋਏ ਹੋਣ ਅਤੇ ਹੋ ਸਕਦਾ ਹੈ ਕਿ ਅਸਲੀ ਬਣ ਗਏ ਹੋਣ| ਉਨ੍ਹਾਂ ਕਿਹਾ ਕਿ ਐਸ.ਬੀ.ਆਈ. ਦੇ ਅਧਿਕਾਰਤ ਬੁਲਾਰੇ ਨੇ ਪਹਿਲਾਂ ਹੀ ਇਹ ਤੱਥ ਸਵੀਕਾਰ ਕੀਤਾ ਹੈ ਕਿ ਦਸੰਬਰ ਦੇ ਅੱਧ ਤੱਕ 300 ਕਰੋੜ ਰੁਪਏ ਤੋਂ ਜ਼ਿਆਦਾ ਦੇ ਜਾਅਲੀ ਨੋਟ ਪ੍ਰਾਪਤ ਹੋਏ ਹਨ| ਉਨ੍ਹਾਂ ਦੋਸ਼ ਲਾਇਆ ਕਿ ਨੋਟਬੰਦੀ ਪਿੱਛੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਨਸ਼ਾ ਕਾਰਪੋਰੇਟ ਘਰਾਣਿਆਂ ਦੀ ਸਹਾਇਤਾ ਕਰਨਾ ਸੀ|

Leave a Reply

Your email address will not be published. Required fields are marked *