ਹੌਂਡਾ ਸਿਟੀ ਗੱਡੀ ਵਿੱਚੋਂ 50 ਪੇਟੀਆਂ ਸ਼ਰਾਬ ਫੜੀ

ਘਨੌਰ, 23 ਅਗਸਤ (ਅਭਿਸ਼ੇਕ ਸ਼ੂਦ) ਥਾਣਾ ਘਨੌਰ ਪੁਲੀਸ ਨੇ ਇੱਕ ਵਿਅਕਤੀ ਨੂੰ ਹੋਂਡਾ ਸਿਟੀ ਕਾਰ ਸਮੇਤ 50 ਪੇਟੀਆਂ ਹਰਿਆਣਾ ਦੀ ਦੇਸੀ ਸ਼ਰਾਬ ਨਾਲ ਕਾਬੂ ਕੀਤਾ ਹੈ| ਥਾਣਾ ਮੁੱਖੀ ਇੰਸਪੈਕਟਰ ਰਘਬੀਰ ਸਿੰਘ ਨੇ ਦੱਸਿਆ ਕਿ ਹੌਲਦਾਰ ਹਰਦੇਵ ਸਿੰਘ ਨੇ ਨਹਿਰ ਦੇ ਪੁਲ ਉੱਤੇ ਨਾਕਾਬੰਦੀ ਕੀਤੀ ਹੋਈ ਸੀ| ਇਸ ਦੌਰਾਨ ਅੰਬਾਲਾ ਸਾਈਡ ਤੋਂ ਆ ਰਹੀ ਹੌਂਡਾ ਸਿਟੀ ਗੱਡੀ ਨੰਬਰ ਡੀ ਐਲ 8 ਸੀ ਐਨ 0555 ਨੂੰ ਜਾਂਚ ਲਈ ਰੋਕਿਆ ਗਿਆ| ਜਿਸ ਵਿੱਚ 50 ਪੇਟੀ ਹਰਿਆਣਾ ਮਾਰਕਾ ਦੇਸੀ ਸ਼ਰਾਬ ਬਰਾਮਦ ਹੋਈ| ਸ਼ਰਾਬ ਨੂੰ ਕਾਰ ਦੀ ਪਿਛਲੀ ਸੀਟ ਕਢ ਕੇ ਇਸ ਢੰਗ ਨਾਲ ਰੱਖਿਆ ਗਿਆ ਸੀ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋ ਸਕੇ| ਕਾਰ ਚਾਲਕ ਦੀ ਪਹਿਚਾਣ ਭਗਵਾਨ ਦਾਸ ਵਾਸੀ ਪਿੰਡ ਅਬਲੋਵਾਲ ਕਰਤਾਰ ਕਲੋਨੀ ਝੁੰਗੀਆ ਪਟਿਆਲਾ ਵਜੋਂ ਹੋਈ ਹੈ| ਪੁਲੀਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *