ਹੰਗਰ ਵੀਕ ਪ੍ਰੋਜੈਕਟ ਤਹਿਤ ਖਾਣ ਪੀਣ ਦਾ ਸਮਾਨ ਵੰਡਿਆ
ਐਸ਼ਏ 11 ਜਨਵਰੀ (ਸ਼ਬ ਲਾਇਨਜ ਕਲੱਬ ਮੁਹਾਲੀ ਸੁਪਰੀਮ ਵਲੋਂ ਜਿਲ੍ਹਾ ਗਵਰਨਰ ਪੀ ਦੀ ਅਗਵਾਈ ਹੇਠ ਸਨੇਹਾਲਿਆ ਮਲੋਆ ਵਿਖੇ ਹੰਗਰ ਵੀਕ ਪ੍ਰੋਜੈਕਟ ਤਹਿਤ ਖਾਣ ਪੀਣ ਦਾ ਸਮਾਨ ਵੰਡਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾਇਨਜ ਕਲੱਬ ਮੁਹਾਲੀ ਸੁਪਰੀਮ ਦੀ ਪੀ ਮਨਦੀਪ ਕੌਰ ਨੇ ਦੱਸਿਆ ਕਿ ਦੀਪਕ ਵਿਜ ਵਲੋਂ ਉਲੀਕੇ ਇਸ ਪ੍ਰੋਜੈਕਟ ਵਿੱਚ ਚਾਰਟਰ ਪ੍ਰਧਾਨ ਤਿਲਕ ਰਾਜ ਦੀ ਅਗਵਾਈ ਹੇਠ ਸਨੇਹਾਨਿਆ ਚੰਡੀਗੜ੍ਹ ਦੇ 100 ਬੱਚਿਆ ਨੂੰ ਮੂੰਗਫਲੀਆਂ, ਰੇਵੜੀਆਂ, ਗੱਚਕ, ਹੋਰ ਖਾਣ ਪੀਣ ਦਾ ਸਮਾਨ ਅਤੇ ਪਾਣੀ ਦਾ ਡਿਸਪੈਂਸਰ ਭੇਂਟ ਕੀਤਾ ਗਿਆ। ਇਸ ਦੌਰਾਨ ਹੋਸਟਲ ਦੇ ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਡਾਂਸ, ਗੀਤ ਅਤੇ ਕਈ ਹੋਰ ਪ੍ਰੋਗਰਾਮ ਪੇਸ਼ ਕੀਤੇ ਗਏ।
ਇਸ ਮੌਕੇ ਹੋਸਟਲ ਦੇ ਇੰਚਾਰਜ ਹਰਪ੍ਰੀਤ ਸਿੰਘ, ਸਹਾਇਕ ਇੰਚਾਰਜ ਸੁਨੀਤਾ ਭੱਲਾ, ਦਫਤਰ ਇੰਚਾਰਜ ਮੋਨਿਕਾ, ਪੂਨਮ, ਨਰਸਿੰਗ ਸਟਾਫ ਤੋਂ ਅਮਨਪ੍ਰੀਤ ਕੌਰ ਵਲੋਂ ਕਲੱਬ ਮੈਂਬਰਾਂ ਨੂੰ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।
ਇਸ ਮੌਕੇ ਕਲੱਬ ਗਾਈਡਰ ਜੇ ਸਿੰਘ ਸਹਿਦੇਵ, ਮਨਪ੍ਰੀਤ ਸਿੰਘ, ਗੁਰਪਾਲ ਸਿੰਘ, ਸਤਨਾਮ ਦਾਉਂ, ਗੁਰਿੰਦਰ ਸਿੰਘ ਗਿੱਲ, ਲਵਨੀਤ ਸਿੰਘ, ਭੁਪਿੰਦਰ ਸਿੰਘ, ਸਰਜੀਵਨ ਸ਼ਰਮਾ, ਅਨਮੋਲ ਸ਼ਰਮਾ, ਵਿਪਨ, ਜਤਿੰਦਰ ਸਿੰਘ, ਬਿਕਰ ਸਿੰਘ ਗਿੱਲ ਅਤੇ ਹੋਰ ਮੈਂਬਰ ਹਾਜਿਰ ਸਨ।