ਹੱਡੀਆਂ ਦੀ ਮਜ਼ਬੂਤੀ ਲਈ ਕੈਲਸ਼ੀਅਮ ਜ਼ਰੂਰੀ: ਡਾ ਹਰਬੰਸ ਸਿੰਘ
ਸੰਗਰੂਰ, 28 ਦਸੰਬਰ (ਮਨੋਜ ਸ਼ਰਮਾ) ਅੱਜ ਕੱਲ੍ਹ ਦੇ ਆਧੁਨਿਕ ਦੌਰ ਦੇ ਮਾਹੌਲ ਵਿੱਚ ਹੱਡੀਆਂ ਦੀਆਂ ਤਕਲੀਫਾਂ ਬਹੁਤ ਜ਼ਿਆਦਾ ਵਧ ਰਹੀਆਂ ਹਨ ਅਤੇ ਆਮ ਤੌਰ ਤੇ ਬਹੁਤ ਜ਼ਿਆਦਾ ਲੋਕਾਂ ਵਿੱਚ ਪਿੱਠ ਦਰਦ ਦੀ ਸ਼ਿਕਾਇਤ ਵੱਧ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਗਰੂਰ ਸਿਵਲ ਹਸਪਤਾਲ ਦੇ ਹੱਡੀਆਂ ਦੇ ਮਾਹਿਰ ਡਾਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਸਰਦੀਆਂ ਦੇ ਮੌਸਮ ਵਿੱਚ ਸ਼ਰੀਰ ਦੇ ਦਰਦਾਂ ਦੀ ਅਲਾਮਤ ਵੱਧ ਜਾਂਦੀ ਹੈ।
ਉਹਨਾਂ ਕਿਹਾ ਕਿ ਆਮ ਧਾਰਨਾ ਹੈ ਕਿ ਜੇ ਬੱਚਾ ਹੋਣ ਤੋਂ ਬਾਅਦ ਧਿਆਨ ਨਾ ਰੱਖਿਆ ਜਾਵੇ ਤਾਂ ਪਿੱਠ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਜਦੋਂਕਿ ਅਸਲ ਸੱਚਾਈ ਇਹ ਹੈ ਕਿ ਗਰਭ ਅਵਸਥਾ ਦੌਰਾਨ ਤਾਂ ਮਾਂ ਨੂੰ ਚੌਥੇ ਮਹੀਨੇ ਤੋਂ ਲੈ ਕੇ ਨੌਵੇਂ ਮਹੀਨੇ ਤਕ ਕੈਲਸ਼ੀਅਮ ਦਿੱਤਾ ਜਾਂਦਾ ਹੈ, ਪਰ ਡਿਲੀਵਰੀ ਹੁੰਦੇ ਹੀ ਬੰਦ ਕਰ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਮਾਂ ਦੇ ਦੁੱਧ ਵਿੱਚ ਕੈਲਸ਼ੀਅਮ ਦੀ ਮਾਤਰਾ ਬਹੁਤ ਜਿਆਦਾ ਹੁੰਦੀ ਹੈ ਅਤੇ ਜਦੋਂ ਮਾਂ ਕੈਲਸ਼ੀਅਮ ਨਹੀਂ ਲੈ ਰਹੀ ਹੁੰਦੀ ਤਾਂ ਕੈਲਸ਼ੀਅਮ ਹੱਡੀਆਂ ਵਿੱਚੋਂ ਖੁਰ ਕੇ ਦੁੱਧ ਵਿੱਚ ਸ਼ਾਮਿਲ ਹੁੰਦਾ ਹੈ ਜਿਸ ਕਰਕੇ ਹੱਡੀਆਂ ਵਿੱਚ ਕੈਲਸ਼ੀਅਮ ਦੀ ਘਾਟ ਹੋ ਜਾਂਦੀ ਹੈ ਅਤੇ ਇਸਦਾ ਸਭ ਤੋਂ ਵੱਧ ਅਸਰ ਪਿੱਠ ਤੇ ਪੈਂਦਾ ਹੈ।
ਉਹਨਾਂ ਕਿਹਾ ਕਿ ਬੱਚਾ ਹੋਣ ਤੋਂ ਬਾਅਦ ਜਦੋਂ ਤਕ ਵੀ ਬੱਚਾ ਮਾਂ ਦਾ ਦੁੱਧ ਪੀਵੇ ਉਨ੍ਹਾਂ ਟਾਈਮ ਮਾਂ ਨੂੰ ਕੈਲਸ਼ੀਅਮ ਸਪਲੀਮੈਂਟ ਜਰੂਰ ਖਾਣਾ ਚਾਹੀਦਾ ਹੈ।