ਜ਼ਮੀਨ ਖਿੱਸਕਣ ਕਾਰਨ ਆਵਾਜਾਈ ਬੰਦ, ਕਈ ਵਾਹਨ ਫਸੇ

ਸ਼੍ਰੀਨਗਰ, 3 ਫਰਵਰੀ (ਸ.ਬ.) ਕਸ਼ਮੀਰ ਦੇ ਕੁਝ ਹਿੱਸਿਆਂ ਵਿੱਚ ਜ਼ਮੀਨ ਖਿੱਸਕਣ ਕਾਰਨ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਅੱਜ                ਸਵੇਰੇ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ| ਘਾਟੀ ਵਿੱਚ ਮੌਸਮ ਖੁਸ਼ਕ ਬਣਿਆ ਹੋਇਆ ਹੈ ਅਤੇ ਕੁਝ ਹਿੱਸਿਆਂ ਵਿੱਚ ਰਾਤ ਦਾ ਤਾਪਮਾਨ ਜ਼ੀਰੋ ਡਿਗਰੀ ਦੇ ਕਰੀਬ ਰਿਹਾ| ਜ਼ਮੀਨ ਖਿੱਸਕਣ ਦੀ ਘਟਨਾ ਰਾਮਬਨ ਅਤੇ ਬੈਟਰੀ ਚਸ਼ਮਾ ਨੇੜੇ ਹੋਈ, ਜਿਸ ਦੇ ਕਾਰਨ ਸਾਰੇ ਮੌਸਮਾਂ ਵਿੱਚ ਕਸ਼ਮੀਰ ਨੂੰ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਨਾਲ ਜੋੜਨ ਵਾਲੇ ਇਸ ਇਕਲੌਤੇ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਨੂੰ ਬੰਦ ਕਰ ਦਿੱਤਾ ਗਿਆ| ਆਵਾਜਾਈ ਨਿਯੰਤਰਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਕਈ ਵਾਹਨ ਇਸ 300 ਕਿਲੋਮੀਟਰ ਲੰਬੇ ਰਾਜਮਾਰਗ ਤੇ ਫਸੇ ਹੋਏ ਹਨ| ਜਿਨ੍ਹਾਂ ਵਿੱਚ ਚੀਜ਼ਾਂ ਨਾਲ ਲੱਦੇ ਟਰੱਕ ਅਤੇ ਯਾਤਰੀ ਵਾਹਨ ਸ਼ਾਮਲ ਹਨ ਅਤੇ 500 ਵਾਹਨ ਜਵਾਹਰ ਸੁਰੰਗ ਨੇੜੇ ਫਸੇ ਹੋਏ ਹਨ| ਇਨ੍ਹਾਂ ਵਾਹਨਾਂ ਨੂੰ ਸੜਕ ਤੋਂ ਮਲਬਾ ਹਟਾਉਣ ਤੋਂ ਬਾਅਦ ਹੀ ਅੱਗੇ ਜਾਣ ਦੀ ਮੰਜੂਰੀ ਦਿੱਤੀ                ਜਾਵੇਗੀ| ਉਨ੍ਹਾਂ ਕਿਹਾ ਕਿ ਮਸ਼ੀਨਰੀ ਅਤੇ ਕਰਮੀ ਮਲਬਾ ਹਟਾਉਣ ਦੇ ਕੰਮ ਵਿੱਚ ਲੱਗੇ ਹੋਏ ਹਨ| ਪਿਛਲੇ 24 ਘੰਟਿਆਂ ਤੋਂ ਕਸ਼ਮੀਰ ਵਿੱਚ ਮੌਸਮ ਜ਼ੀਰੋ ਬਣਿਆ ਹੋਇਆ ਹੈ ਪਰ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੇ ਲਈ ਕਈ ਇਲਾਕਿਆਂ ਵਿੱਚ ਬਾਰਸ਼ ਅਤੇ ਬਰਫਬਾਰੀ ਦਾ ਸ਼ੱਕ ਜਤਾਇਆ ਹੈ| ਸ਼੍ਰੀਨਗਰ ਦਾ ਨਿਊਨਤਮ ਤਾਪਮਾਨ 0.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ| ਮੌਸਮ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਲੱਦਾਖ ਖੇਤਰ ਦੇ ਲੇਹ ਸ਼ਹਿਰ ਦਾ ਤਾਪਮਾਨ 8.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ| ਬੀ.ਆਰ.ਓ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਹੀ ਇਸ ਮਾਰਗ ਤੇ ਆਵਾਜਾਈ ਫਿਰ ਤੋਂ ਸ਼ੁਰੂ ਕੀਤੀ ਜਾਵੇਗੀ| ਕਸ਼ਮੀਰ ਘਾਟੀ ਅਤੇ ਉਪਰੀ ਇਲਾਕੇ ਵਿੱਚ ਛੇ ਜਨਵਰੀ ਤੋਂ ਭਾਰੀ ਬਰਫਬਾਰੀ ਅਤੇ ਬਾਰਸ਼ ਕਾਰਨ ਤੇ ਸੜਕ ਤੇ ਫਿਸਲਣ ਅਤੇ ਜ਼ਮੀਨ ਖਿੱਸਕਣ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ| ਮੁਗਲ ਰੋਡ ਦਾ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਦੀ ਇਕ ਵਿਕਲਪ ਦੇ ਰੂਪ ਵਿੱਚ ਵਰਤੋਂ ਕੀਤੀ ਜਾਂਦੀ ਹੈ|

Leave a Reply

Your email address will not be published. Required fields are marked *