ਜ਼ਮੀਨ ਲਈ ਭਰਾ ਨੇ ਭਰਾ ਦਾ ਕੀਤਾ ਕਤਲ

ਕੋਟ ਈਸੇ ਖਾਂ, 27 ਜੁਲਾਈ (ਸ.ਬ.) ਜ਼ਿਲ੍ਹਾ ਮੋਗਾ ਦੇ ਪਿੰਡ ਕੋਟ ਸਦਰ ਖਾਂ ਵਿਖੇ ਝਗੜੇ ਦੇ ਚੱਲਦਿਆਂ ਬੀਤੀ ਰਾਤ ਛੋਟੇ ਭਰਾ ਵਲੋਂ ਆਪਣੇ ਹੀ ਵੱਡੇ ਭਰਾ ਦਾ ਕਤਲ ਕਰ ਦਿੱਤਾ ਗਿਆ| ਮੌਕੇ ਤੇ ਇਕੱਤਰ ਜਾਣਕਾਰੀ ਮੁਤਾਬਿਕ ਲਖਵਿੰਦਰ ਸਿੰਘ (35) ਤੇ ਦਵਿੰਦਰ ਸਿੰਘ ਦੋਵਾਂ ਭਰਾਵਾਂ ਵਿਚ ਜ਼ਮੀਨ ਦੀ ਵੰਡ ਨੂੰ ਲੈ ਕੇ ਪੁਰਾਣਾ ਝਗੜਾ ਸੀ, ਜੋ ਕਿ ਬੀਤੀ 17 ਜੁਲਾਈ ਨੂੰ ਹੀ ਦੋਵਾਂ ਦੀ ਵੰਡ ਦਾ ਰਾਜੀਨਾਵਾਂ ਵੀ ਹੋ ਗਿਆ ਪਰ ਬੀਤੀ ਰਾਤ ਦਵਿੰਦਰ ਸਿੰਘ ਤੇ ਉਸ ਦੇ ਬਾਪ ਜਗਤਾਰ ਸਿੰਘ ਵਿਚਕਾਰ ਨਸ਼ੇ ਦੀ ਹਾਲਤ ਵਿਚ ਲੜਾਈ ਝਗੜਾ ਹੋ ਗਿਆ| ਉਸ ਦੌਰਾਨ ਹੀ ਜਗਤਾਰ ਸਿੰਘ ਆਪਣੇ ਘਰ ਆ ਗਿਆ| ਉਸ ਦੇ ਪਿੱਛੇ ਦਵਿੰਦਰ ਵੀ ਲਖਵਿੰਦਰ ਦੇ ਘਰ ਆ ਗਿਆ, ਇਸ ਰੌਲੇ ਨੂੰ ਸੁਣ ਕੇ ਲਖਵਿੰਦਰ ਘਰ ਦੇ ਬਰਾਂਡੇ ਵਿਚ ਸੁੱਤਾ ਹੋਇਆ ਸੀ, ਉਹ ਉਠ ਗਿਆ| ਜਦੋਂ ਲਖਵਿੰਦਰ ਉਠ ਕੇ ਅਜੇ ਅੱਗੇ ਆਉਣ ਹੀ ਲੱਗਾ ਸੀ ਕਿ ਉਸ ਦੇ ਛੋਟੇ ਭਰਾ ਦਵਿੰਦਰ ਨੇ ਤੇਜ਼ਧਾਰ ਹਥਿਆਰ ਨਾਲ ਉਸ ਦੇ ਢਿੱਡ ਵਿਚ ਵਾਰ ਕਰ ਦਿੱਤਾ| ਜਿਸ ਨਾਲ ਲਖਵਿੰਦਰ ਦੀ ਮੌਕੇ ਤੇ ਮੌਤ ਹੋ ਗਈ ਤੇ ਦਵਿੰਦਰ ਮੌਕੇ ਤੋਂ ਫ਼ਰਾਰ ਹੋ ਗਿਆ| ਮ੍ਰਿਤਕ ਆਪਣੇ ਪਿੱਛੇ ਦੋ ਛੋਟੇ ਬੱਚੇ ਤੇ ਪਤਨੀ ਨੂੰ ਛੱਡ ਗਿਆ ਹੈ|

Leave a Reply

Your email address will not be published. Required fields are marked *