ਜ਼ਮੀਨ ਵਿੱਚ ਗੱਡੀ ਧੱਸੀ

ਐਸ.ਏ.ਐਸ.ਨਗਰ, 22 ਦਸੰਬਰ (ਸ.ਬ.) ਨਗਰ ਨਿਗਮ ਵੱਲੋਂ ਲੱਖਾਂ ਦਾਅਵੇ ਕੀਤੇ ਜਾ ਰਹੇ ਹਨ ਕਿ ਮੁਹਾਲੀ ਦਾ ਵਿਸ਼ਵ ਪੱਧਰ ਉਪਰ ਵਿਕਾਸ ਹੋ ਰਿਹਾ ਹੈ ਪਰ ਸ਼ਹਿਰ ਦਾ ਹਾਲ ਇਹ ਹੈ ਕਿ ਇਥੇ ਜਮੀਨ ਉਪਰ ਖੜੀਆਂ ਗੱਡੀਆਂ ਆਪਣੇ ਆਪ ਹੀ ਜ਼ਮੀਨ ਵਿੱਚ ਧੱਸ ਜਾਂਦੀਆਂ ਹਨ ਅਤੇ ਜ਼ਮੀਨ ਵਿੱਚ ਟੋਏ ਪੈ ਜਾਂਦੇ ਹਨ|  ਫੇਜ਼-5 ਵਿਖੇ ਐਚ ਈ-33 ਨੇੜੇ ਇਕ ਗੱਡੀ ਜਮੀਨ ਵਿੱਚ ਧਸ ਗਈ| ਫੇਜ਼-5 ਦੇ ਵਸਨੀਕ ਦਵਿੰਦਰ ਕੁਮਾਰ ਅਨੁਸਾਰ ਉਸਨੇ ਰਾਤ ਸਮੇਂ ਉੱਥੇ ਆਪਣੀ ਗੱਡੀ ਖੜਾਈ ਸੀ ਜੋ ਕਿ ਖੜੀ ਖੜੀ ਹੀ ਜਮੀਨ ਵਿੱਚ ਧੱਸ ਗਈ| ਉਹਨਾਂ ਮੌਕੇ ਉਪਰ ਐਮ ਸੀ ਅਰੁਨ ਸ਼ਰਮਾ ਨੂੰ ਬੁਲਾਇਆ ਜਿਹਨਾਂ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਬੁਲਾ ਕੇ ਗੱਡੀ ਉਥੋ ਨਿਕਲਵਾਈ|

Leave a Reply

Your email address will not be published. Required fields are marked *