ਜ਼ਹਿਰੀਲਾ ਭੋਜਨ ਖਾਣ ਨਾਲ 100 ਤੋਂ ਜ਼ਿਆਦਾ ਵਿਅਕਤੀ ਬਿਮਾਰ, ਵਿਆਹ ਪ੍ਰੋਗਰਾਮ ਵਿੱਚ ਖਾਧਾ ਸੀ ਖਾਣਾ

ਰਾਜਸਥਾਨ, 18 ਅਪ੍ਰੈਲ (ਸ.ਬ.) ਰਾਜਸਥਾਨ ਵਿੱਚ ਉਦੈਪੁਰ ਦੇ ਝੱਲਾਰਾ ਪਿੰਡ ਵਿੱਚ ਬੀਤੀ ਰਾਤ ਨੂੰ ਜ਼ਹਿਰੀਲਾ ਭੋਜਨ ਖਾਣ ਨਾਲ 100 ਤੋਂ ਜ਼ਿਆਦਾ ਵਿਅਕਤੀ ਬਿਮਾਰ ਹੋ ਗਏ| ਬਿਮਾਰ ਵਿਅਕਤੀਆਂ ਨੇ ਇਕ ਵਿਆਹ ਪ੍ਰੋਗਰਾਮ ਵਿੱਚ ਖਾਣਾ ਖਾਧਾ ਸੀ|
ਬਿਮਾਰ ਹੋਏ ਸਾਰੇ ਵਿਅਕਤੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ| ਬਿਮਾਰ ਹੋਣ ਵਾਲਿਆਂ ਵਿੱਚੋਂ ਲਾੜੀ ਵੀ ਸ਼ਾਮਲ ਹੈ| ਸੂਚਨਾ ਮਿਲਦੇ ਹੀ ਮੈਡੀਕਲ ਵਿਭਾਗ ਅਲਰਟ ਹੋ ਗਿਆ ਹੈ| ਅੱਜ ਸਵੇਰੇ ਡਾਕਟਰਾਂ ਦੀ ਟੀਮ ਪਿੰਡ ਜਾ ਕੇ ਖਾਣੇ ਦੇ ਸੈਂਪਲ ਲਵੇਗੀ|
ਜਾਣਕਾਰੀ ਮੁਤਾਬਕ ਪਿੰਡ ਵਿੱਚ ਦਰਜ਼ੀ ਸਮਾਰ ਦੇ ਇਕ ਪਰਿਵਾਰ ਵਿੱਚ ਲੜਕੀ ਦਾ ਵਿਆਹ ਸੀ| ਪਰਿਵਾਰ ਵਿੱਚ ਚਾਰੋਂ ਪਾਸੇ ਵਿਆਹ ਦੀਆਂ ਖੁਸ਼ੀਆਂ ਦਾ ਮਾਹੌਲ ਸੀ| ਇਸੀ ਵਿਚਕਾਰ ਲਾੜੀ ਰਾਤੀ 9 ਵਜੇ ਕਰੀਬ ਲਾੜੇ ਸਮੇਤ ਹੋਰ ਪਰਿਵਾਰ ਵਾਲਿਆਂ ਉਲਟੀਆਂ ਹੋਣ ਲੱਗੀਆਂ| ਬਾਰਾਤ ਵਿੱਚ ਆਏ ਲੋਕਾਂ ਨੂੰ ਵੀ ਉਲਟੀਆਂ ਹੋਣ ਲੱਗੀਆਂ| ਸਾਰਿਆਂ ਨੂੰ ਪਿੰਡ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨਾ ਮਿਲਣ ਕਰਕੇ ਸਲੂਬਰ ਦੇ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਗਿਆ| ਡਾਕਟਰਾਂ ਮੁਤਾਬਕ ਹਸਪਤਾਲ ਵਿੱਚ ਭਰਤੀ ਸਾਰਿਆਂ ਦੀ ਹਾਲਤ ਖਤਰੇ ਵਿੱਚੋਂ ਬਾਹਰ ਹੈ| ਬਿਮਾਰ ਹੋਏ ਵਿਅਕਤੀਆਂ ਨੇ ਦੱਸਿਆ ਕਿ ਸ਼ਾਮ 7 ਵਜੇ ਦੇ ਕਰੀਬ ਰੱਸ ਮਲਾਈ ਖਾਧੀ ਸੀ| ਸ਼ੱਕ ਜਿਤਾਇਆ ਜਾ ਰਿਹਾ ਹੈ ਰੱਸ ਮਲਾਈ ਜ਼ਹਿਰੀਲੀ ਸੀ|

Leave a Reply

Your email address will not be published. Required fields are marked *