ਜ਼ਹਿਰੀਲੇ ਬਿਸਕੁਟ ਖਾਣ ਨਾਲ 100 ਬੱਚੇ ਬਿਮਾਰ, 45 ਦੀ ਹਾਲਤ ਗੰਭੀਰ

ਭੰਦੋਈ, 2 ਨਵੰਬਰ (ਸ.ਬ.)  ਉਤਰ ਪ੍ਰਦੇਸ਼ ਦੇ ਭੰਦੋਈ ਜ਼ਿਲੇ ਦੇ ਦੀਨ ਦਿਆਲ ਉਪਧਿਆਏ ਆਸ਼ਰਮ ਸਕੂਲ ਵਿੱਚ ਜ਼ਹਿਰੀਲੇ ਬਿਸਕੁਟ ਖਾਣ ਨਾਲ 100 ਬੱਚੇ ਬਿਮਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ| ਜ਼ਿਲਾ ਅਧਿਕਾਰੀ ਵਿਸ਼ਾਲ ਨੇ ਦੱਸਿਆ ਕਿ ਰਾਤ 8 ਵਜੇ 100 ਬੱਚਿਆਂ ਨੂੰ 10 ਐਬੂਲੇਂਸ ਦੀ ਮਦਦ ਨਾਲ ਮਹਾਰਾਜਾ ਬਲਵੰਤ ਸਿੰਘ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿਥੇ 45 ਬੱਚਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ|
ਉਨ੍ਹਾਂ ਨੇ ਕਿਹਾ ਹੈ ਕਿ ਰਾਈ ਇਲਾਕੇ ਵਿੱਚ ਸਮਾਜ ਕਲਿਆਣ ਵਿਭਾਗ ਵੱਲੋਂ ਸਕੂਲ ਵਿੱਚ ਸ਼ਾਮ 6 ਵਜੇ ਬੱਚਿਆਂ ਨੂੰ ਬਿਸਕੁਟ ਖਾਣ ਨੂੰ ਦਿੱਤੇ ਗਏ ਸੀ| ਜਿਸ ਨੂੰ ਖਾਣ ਤੋਂ ਥੋੜੀ ਦੇਰ ਬਾਅਦ ਬੱਚਿਆਂ ਨੇ ਸਿਰ ਚਕਰਾਉਣ ਅਤੇ ਪੇਟ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਅਤੇ ਕੁਝ ਦੇਰ ਵਿੱਚ ਬੱਚੇ ਉਲਟੀਆਂ ਕਰਨ ਲੱਗ ਪਏ|
ਜ਼ਿਲਾ ਅਧਿਕਾਰੀਆਂ ਨੇ ਦੱਸਿਆ ਕਿ ਖ਼ਬਰ ਮਿਲਣ ਤੇ 10 ਐਬੂਲੇਂਸ ਵਿੱਚ ਬੱਚਿਆਂ ਨੂੰ ਹਸਪਤਾਲ ਵਿੱਚ ਭੇਜਿਆ ਗਿਆ| ਮੌਕੇ ਤੇ ਜ਼ਿਲਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨਾਲ ਮੁੱਖ ਮੈਡੀਕਲ ਅਧਿਕਾਰੀ ਸਤੀਸ਼ ਸਿੰਘ ਡਾਕਟਰਾਂ ਦੀ ਟੀਮ ਲੈ ਕੇ ਪਹੁੰਚੇ ਅਤੇ ਬੱਚਿਆਂ ਦਾ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ|
ਮੁੱਖ ਮੈਡੀਕਲ ਅਧਿਕਾਰੀ ਨੇ ਦੱਸਿਆ ਕਿ 45 ਬੱਚਿਆਂ ਦੀ ਸਥਿਤੀ ਗੰਭੀਰ ਹੈ, ਜਿਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ| ਜਿਨਾਂ ਵਿੱਚ 55 ਬੱਚਿਆਂ ਦੀ ਹਾਲਤ ਹੁਣ ਠੀਕ ਹੈ ਪਰ ਅਜੇ ਉਨ੍ਹਾਂ ਨੂੰ ਵੀ ਹਸਪਤਾਲ ਵਿੱਚ ਰੱਖਿਆ ਗਿਆ ਹੈ| ਉਨ੍ਹਾਂ ਨੇ ਦੱਸਿਆ ਕਿ ਸਾਰੇ ਬੱਚਿਆ ਦੀ ਉਮਰ 10 ਤੋਂ 14 ਸਾਲ ਦੇ ਵਿਚਕਾਰ ਹੈ| ਜ਼ਿਲਾ ਅਧਿਕਾਰੀ ਨੇ ਪੂਰੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ|

Leave a Reply

Your email address will not be published. Required fields are marked *