ਜ਼ਿਆਦਾਤਰ ਕੈਨੇਡੀਅਨ ਮੰਨਦੇ ਹਨ ਕਿ ਕੈਨੇਡਾ ਵਿੱਚ ਅਜੇ ਵੀ ਚੱਲ ਰਿਹੈ ਮੰਦੀ ਦਾ ਦੌਰ

ਓਟਾਵਾ, 16 ਫਰਵਰੀ (ਸ.ਬ.) ਦੇਸ਼ ਦੇ ਸਮੁੱਚੇ ਆਰਥਿਕ ਸਥਿਤੀ ਨੂੰ ਲੈ ਕੇ ਕੈਨੇਡੀਅਨ ਅਜੇ ਵੀ ਅਸਹਿਜ ਮਹਿਸੂਸ ਕਰਦੇ ਹਨ| ਪੋਲਾਰਾ           ਸਟ੍ਰੈਟੇਜਿਕ ਇਨਸਾਈਟਜ਼ ਦੇ 22ਵੇਂ ਸਲਾਨਾ ਆਊਟਲੁੱਕ ਵੱਲੋਂ ਕਰਵਾਏ ਗਏ ਸਰਵੇਖਣ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ 57 ਫੀਸਦੀ ਕੈਨੇਡੀਅਨ ਅਜੇ ਵੀ ਮੰਨਦੇ ਹਨ ਕਿ ਦੇਸ਼ ਵਿੱਚ ਮੰਦੀ ਦਾ ਦੌਰ ਚੱਲ ਰਿਹਾ ਹੈ| ਪਰ ਇਹ ਸਥਿਤੀ ਪਿਛਲੇ ਸਾਲ ਹੋਏ ਸਰਵੇਖਣ ਨਾਲੋਂ ਥੋੜ੍ਹੀ ਬਿਹਤਰ ਹੈ ਕਿਉਂਕਿ ਪਿਛਲੇ ਸਾਲ ਇਸ           ਸਰਵੇਖਣ ਦੌਰਾਨ 76 ਫੀਸਦੀ ਕੈਨੇਡੀਅਨਾਂ ਦਾ ਮੰਨਣਾ ਸੀ ਕਿ ਦੇਸ਼ ਅਜੇ ਤੱਕ ਮੰਦਵਾੜੇ ਵਿੱਚੋਂ ਬਾਹਰ ਨਹੀਂ ਨਿਕਲ ਸਕਿਆ ਹੈ|
ਪੋਲਾਰਾ ਦੇ ਐਗਜ਼ੀਕਿਊਟਿਵ ਵਾਈਸ ਪ੍ਰੈਜ਼ੀਡੈਂਟ ਕ੍ਰੇਗ ਵੌਰਡਨ ਨੇ ਕਿਹਾ ਕਿ ਇਕ ਪਾਸੇ ਉਹ ਮੰਦਵਾੜਾ ਹੁੰਦਾ ਹੈ ਜਿਹੜਾ ਅਰਥਸ਼ਾਸਤਰੀ ਮੰਨਦੇ ਹਨ ਅਤੇ ਇਕ ਉਹ ਮੰਦਵਾੜਾ ਹੁੰਦਾ ਹੈ ਜਿਹੜਾ ਲੋਕਾਂ ਵੱਲੋਂ ਮਹਿਸੂਸ ਕੀਤਾ ਜਾਂਦਾ ਹੈ| ਪੋਲਾਰਾ ਨੇ ਕਿਹਾ ਕਿ    ਭਾਵੇਂ ਕਈ ਸਾਲ ਪਹਿਲਾਂ ਕੈਨੇਡਾ ਦਾ ਮੰਦਵਾੜਾ ਖਤਮ ਹੋ ਚੁੱਕਾ ਹੈ ਪਰ ਲੋਕ ਅਜੇ ਵੀ ਇਸ ਸੋਚ ਵਿੱਚੋਂ ਬਾਹਰ ਨਹੀਂ ਨਿਕਲ ਸਕੇ ਹਨ| ਪੋਲਾਰਾ ਨੇ ਇਹ ਆਨਲਾਈਨ ਸਰਵੇਖਣ 25 ਜਨਵਰੀ ਤੋਂ 30 ਜਨਵਰੀ ਤੱਕ ਕਰਵਾਇਆ ਸੀ| ਵੌਰਡਨ ਨੇ ਕਿਹਾ ਕਿ ਭਾਵੇਂ ਕੈਨੇਡੀਅਨਾਂ ਦੀ ਅਰਥਚਾਰੇ ਨੂੰ ਲੈ ਕੇ ਨਕਾਰਾਤਮਕ ਸੋਚ ਅੱਜ ਵੀ ਬਰਕਰਾਰ ਹੈ ਪਰ ਆਪਣੇ ਨਿੱਜੀ ਪੈਸੇ ਨੂੰ ਲੈ ਕੇ ਉਨ੍ਹਾਂ ਦੀ ਸਕਾਰਤਮਕਤਾ ਵਧਦੀ ਜਾ ਰਹੀ ਹੈ|

Leave a Reply

Your email address will not be published. Required fields are marked *