ਜ਼ਿਆਦਾਤਰ ਸ਼ਹਿਰੀ ਚਾਹੁੰਦੇ ਹਨ ਲੋਕਾਂ ਦੇ ਦੁੱਖ ਸੁੱਖ ਵਿੱਚ ਕੰਮ ਆਉਣ ਵਾਲਾ ਨੁਮਾਇੰਦਾ

ਐਸ ਏ ਐਸ ਨਗਰ,3 ਫਰਵਰੀ (ਭਗਵੰਤ ਸਿੰਘ ਬੇਦੀ) ਪਿਛਲੇ ਕੁੱਝ ਦਿਨਾਂ ਦੌਰਾਨ ਸਕਾਈ ਹਾਕ ਟਾਈਮਜ਼ ਵੱਲੋਂ ਛਾਪੇ ਗਏ ਕਾਲਮ  ‘ਸਾਡਾ ਨੁਮਾਇੰਦਾ ਕਿਹੋ ਜਿਹਾ ਹੋਵੇ’ ਵਿਚ ਜਿਥੇ ਵੱਡੀ ਗਿਣਤੀ ਮੁਹਾਲੀ ਵਾਸੀਆਂ ਨੇ ਉਤਸ਼ਾਹ ਨਾਲ ਹਿਸਾ ਲਿਆ ਅਤੇ ਉਥੇ ਹੀ ਉਹਨਾਂ ਨੇ ਹਲਕੇ ਦੇ ਨੁਮਾਇੰਦੇ ਬਾਰੇ ਵੀ ਆਪਣੇ ਵਿਚਾਰ ਪੇਸ਼ ਕੀਤੇ| ਜਿਆਦਾਤਰ ਲੋਕਾਂ ਦਾ ਕਹਿਣਾ ਸੀ ਕਿ  ਸ਼ਹਿਰ ਦਾ ਨੁਮਾਇੰਦਾ ਅਜਿਹਾ ਵਿਅਕਤੀ ਹੋਵੇ ਜੋ ਕਿ ਆਮ ਲੋਕਾਂ ਲਈ ਹਮੈਸ਼ਾ ਹੀ ਪਹੁੰਚ ਵਿਚ ਹੋਵੇ ਅਤੇ ਲੋਕਾਂ ਦੇ ਹਰ ਦੁਖ ਸੁੱਖ ਵਿਚ ਖੜਾ              ਹੋਵੇ| ਸ਼ਹਿਰ ਵਾਸੀਆਂ ਦਾ ਕਹਿਣਾ ਸੀ ਕਿ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਸ਼ਹਿਰ ਦੇ ਨੁਮਾਇੰਦੇ ਆਮ ਲੋਕਾਂ ਤੋਂ ਦੂਰੀ ਬਣਾ ਕੇ ਰਖਦੇ ਹਨ ਪਰ ਇਲਾਕੇ ਦਾ ਨੁਮਾਇੰਦਾ ਅਜਿਹਾ ਹੋਣਾ ਚਾਹੀਦਾ ਹੈ ਜੋ ਕਿ ਹਮੇਸ਼ਾ ਲੋਕਾਂ ਵਿਚ ਵਿਚਰੇ ਅਤੇ ਲੋਕਾਂ ਦੇ ਕੰਮ ਕਰਵਾ ਸਕੇ|
ਇਸੇ ਤਰਾਂ ਵੱਡੀ ਗਿਣਤੀ ਲੋਕਾਂ ਦਾ ਕਹਿਣਾ ਸੀ ਕਿ ਸਾਡਾ ਨੁਮਾਇੰਦਾ ਮੁਹਾਲੀ ਦੀਆਂ ਸਮਸਿਆਵਾਂ ਨੂੰ ਸਮਝਦਾ ਹੋਵੇ ਅਤੇ ਇਹਨਾਂ ਸਮਸਿਆਵਾਂ ਨੂੰ ਹਲ ਕਰਵਾਉਣ ਦੇ ਸਮਰਥ ਵੀ ਹੋਵੇ ਅਤੇ ਪਹਿਲ ਦੇ ਆਧਾਰ ਉਪਰ ਇਹਨਾਂ ਸਮਸਿਆਵਾਂ ਨੂੰ ਹਲ ਕਰਵਾਵੇ|  ਇਸੇ ਤਰਾਂ ਹੀ ਅਨੇਕਾਂ ਸ਼ਹਿਰ ਵਾਸੀਆਂ ਨੇ ਕਿਹਾ ਸੀ ਕਿ ਸਾਡਾ ਨੁਮਾਇੰਦਾ ਪੜਿਆ ਲਿਖਿਆ ਵਿਅਕਤੀ ਹੋਣਾ ਚਾਹੀਦਾ ਹੈ, ਉਸ ਨੂੰ ਮੁਹਾਲੀ ਹਲਕੇ ਦੀਆਂ ਸਾਰੀਆਂ ਸਮਸਿਆਵਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਉਸ ਨੂੰ ਇਹ ਸਮਸਿਆਵਾਂ ਤੁਰੰਤ ਹਲ ਕਰਵਾਉਣ ਲਈ ਲੋੜੀਂਦੇ ਕਦਮ ਚੁਕਣੇ ਚਾਹੀਦੇ ਹਨ|
ਇਸੇ ਤਰਾਂ ਵੱਡੀ ਗਿਣਤੀ ਲੋਕਾਂ ਨੇ ਕਿਹਾ ਕਿ ਮੁਹਾਲੀ ਸ਼ਹਿਰ ਇਕ ਅਜਿਹਾ ਸ਼ਹਿਰ ਹੈ, ਜੋ ਕਿ ਵਿਕਾਸ ਦੇ ਰਾਹ ਉਪਰ ਤੁਰ ਰਿਹਾ ਹੈ, ਇਸ ਸ਼ਹਿਰ ਦੀਆਂ  ਕਈ ਸਮਸਿਆਵਾਂ ਹਨ, ਜਿਹਨਾਂ ਨੂੰ ਹੱਲ ਕਰਨਾ ਕਾਫੀ ਜਰੂਰੀ ਹੈ| ਮੁਹਾਲੀ ਵਿਚ ਇੰਡਸਟਰੀ ਦੇ ਪੈਰਾਂ ਤੇ ਖੜਾ ਕਰਨਾ,ਬੇਰੁਜਗਾਰੀ ਨੂੰ ਖਤਮ ਕਰਨਾ, ਵਪਾਰ ਵਿਚ ਆਈ ਖੜੋਤ ਨੁੰ ਖਤਮ ਕਰਨਾ, ਸ਼ਹਿਰ ਵਾਸੀਆਂ ਨੂੰ ਸਰਖਿਆ ਪ੍ਰਦਾਨ ਕਰਨਾ ਅਹਿਮ ਮੁੱਦੇ ਹਨ| ਸਾਡਾ ਨੁਮਾਇੰਦਾ ਇਹਨਾਂ ਨੁੰ ਹਲ ਕਰਨ ਦੇ ਸਮਰਥ ਹੋਵੇ|
ਕੁਝ ਬੁਧੀਜੀਵੀਆਂ ਦਾ ਇਹ ਕਹਿਣਾ ਸੀ ਕਿ ਨੇਤਾ ਸਿਰਫ ਚੋਣਾਂ ਹੀ ਜਿੱਤਦੇ ਹਨ ਉਹਨਾਂ ਦਾ ਇਰਾਦਾ ਸਿਰਫ ੱਿਨਜੀ ਲਾਭ ਤੇ ਸਮਾਜ ਵਿਚ ਰੁਤਬਾ ਮਿਲਣ ਵਾਲਾ ਹੁੰਦਾ ਹੈ, ਉਹਨਾਂ ਦੀ ਕਹਿਣੀ ਅਤੇ ਕਰਨੀ ਇਕ ਹੋਵੇ, ਸਾਡਾ ਨੁਮਾਇੰਦਾ ਜੋ ਵੀ ਹੋਵੇ ਅਤੇ ਉਹ  ਜੋ ਵੀ ਵਾਅਦੇ ਕਰੇ ਉਹਨਾਂ ਨੂੰ ਪੂਰਾ ਕਰਨ ਵਾਲੇ ਹੋਵੇ|
ਇਸੇ ਤਰਾਂ ਸ਼ਹਿਰ ਦੇ ਅਨੇਕਾਂ ਲੋਕਾਂ ਦਾ ਕਹਿਣਾ ਸੀ ਕਿ ਮੁਹਾਲੀ ਵਿਕਸਤ ਹੋ ਰਿਹਾ ਸ਼ਹਿਰ ਹੈ, ਜਿਸ ਵਿਚ ਸਮੇਂ ਅਨੁਸਾਰ ਅਨੇਕਾਂ ਤਬਦੀਲੀਆਂ ਹੋ ਰਹੀਆਂ ਹਨ, ਉਹਨਾਂ ਤਬਦੀਲੀਆਂ ਨੂੰ ਧਿਆਨ ਵਿਚ ਰੱਖਕੇ ਵਿਸ਼ੇਸ ਯੋਜਨਾਵਾਂ ਬਣਾਊਣ ਦੀ ਲੋੜ ਹੈ| ਸਾਡਾ ਨੁਮਾਇੰਦਾ ਇਹਨਾਂ ਸਭ ਗਲਾਂ ਦਾ ਧਿਆਨ ਕਰਕੇ ਸ਼ਹਿਰ ਦੀਆਂ ਭਵਿੱਖ ਦੀਆਂ ਲੋੜਾਂ ਅਨੁਸਾਰ ਕੰਮ ਕਰੇ ਅਤੇ ਸ਼ਹਿਰ ਦੇ ਵਿਕਾਸ ਲਈ ਵਿਸ਼ੇਸ ਯੋਜਨਾਵਾਂ ਬਣਾਏ|

Leave a Reply

Your email address will not be published. Required fields are marked *