ਜ਼ਿਆਦਾ ਨਮਕ ਨਾ ਖਾਓ, ਸਮੱਸਿਆ ਪੈਦਾ ਕਰ ਸਕਦਾ ਹੈ ਹਾਈ ਬਲੱਡਪ੍ਰੈਸ਼ਰ

salt

ਕਈ ਸਾਲਾਂ ਤੱਕ ਲਗਾਤਾਰ ਬਹੁਤ ਜ਼ਿਆਦਾ ਨਮਕ ਵਾਲੀ ਖੁਰਾਕ ਲੈਂਦੇ ਰਹਿਣ ਨਾਲ ਜ਼ਿਆਦਾ ਯੂਰਿਕ ਐਸਿਡ ਬਨਣ ਅਤੇ ਪੇਸ਼ਾਬ ਵਿੱਚ ਐਲਬੁਮਿਨ ਦੀ ਹਾਜ਼ਰੀ ਨਾਲ ਖੂਨ ਦੀਆਂ ਧਮਣੀਆਂ ਦੇ ਨੁਕਸਾਨ ਜਾਣ ਹੋਣ ਦੀ ਸੰਭਾਵਨਾ ਰਹਿੰਦੀ ਹੈ| ਜੋ ਲੋਕ ਜ਼ਿਆਦਾ ਨਮਕ ਵਾਲਾ ਖਾਣਾ ਲੈਂਦੇ ਹਨ, ਉਨ੍ਹਾਂ ਵਿੱਚ ਹਾਈ ਬਲੱਡਪ੍ਰੈਸ਼ਰ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ|
ਡਾਕਟਰਾਂ ਨੇ ਦੱਸਿਆ ਕਿ ਅਮਰੀਕਨ ਹਾਰਟ ਐਸੋਸੀਏਸ਼ਨ ਦੇ ਸ਼ੋਧਪਤਰ ਸਕੁਰਲੇਸ਼ਨ ਨੇ ਸੋਡੀਅਮ ਦੀ ਖਪਤ ਅਤੇ ਯੂਰਿਕ ਐਸਿਡ ਦੇ ਖੂਨ ਵਿੱਚ ਅਤੇ ਪੇਸ਼ਾਬ ਵਿੱਚ ਐਲਬੁਮਿਨ ਦੀ ਹਾਜ਼ਰੀ ਦੇ ਆਪਸੀ ਸੰਬੰਧ ਦੀ ਰਿਸਰਚ ਕੀਤੀ, ਜਿਨ੍ਹਾਂ ਵਿੱਚ ਉਨ੍ਹਾਂ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਜੋ ਹਾਈ ਬਲੱਡਪ੍ਰੈਸ਼ਰ ਦੀ ਦਵਾਈ ਨਹੀਂ ਲੈਂਦੇ ਸਨ| ਉਨ੍ਹਾਂ ਦੱਸਿਆ ਕਿ ਜ਼ਿਆਦਾ ਸੋਡੀਅਮ ਲੈਣ ਨਾਲ ਸਮੇਂ ਦੇ ਨਾਲ ਯੂਰਿਕ ਐਸਿਡ ਅਤੇ ਐਲਬੁਮਿਨ ਦਾ ਪੱਧਰ ਵਧਣ ਦਾ ਸੰਬੰਧ ਪਾਇਆ ਗਿਆ|
ਜੇਕਰ ਖਾਣੇ ਵਿੱਚ ਨਮਕ ਦੀ ਮਾਤਰਾ ਜ਼ਿਆਦਾ ਹੋਵੇਗੀ ਅਤੇ ਇਹ ਦੋਵੇਂ ਜਿੰਨੇ ਜ਼ਿਆਦਾ ਹੋਣਗੇ, ਹਾਈਪਰਟੈਂਸ਼ਨ ਹੋਣ ਦਾ ਖ਼ਤਰਾ ਵੀ ਓਨਾ ਹੀ ਜ਼ਿਆਦਾ ਹੋਵੇਗਾ| ਮਾਹਿਰਾਂ ਦੇ ਮੁਤਾਬਿਕ, ਘੱਟ ਮਾਤਰਾ ਵਿੱਚ ਸੋਡੀਅਮ ਲੈਣ ਵਾਲਿਆਂ ਦੀ ਤੁਲਣਾ ਵਿੱਚ ਜ਼ਿਆਦਾ ਮਾਤਰਾ ਵਿੱਚ ਸੋਡੀਅਮ ਲੈਣ ਵਾਲਿਆਂ ਨੂੰ ਹਾਈ ਬਲੱਡਪ੍ਰੈਸ਼ਰ ਹੋਣ ਦੀ 21 ਫੀਸਦੀ ਸੰਭਾਵਨਾ ਜ਼ਿਆਦਾ ਪਾਈ ਗਈ|
ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਨੂੰ ਯੂਰਿਕ ਐਸਿਡ ਦੀ ਸਮੱਸਿਆ ਸੀ ਅਤੇ ਜੋ ਜਿਆਦਾਤਰ ਨਮਕ ਖਾਂਦੇ ਸਨ, ਉਨ੍ਹਾਂ ਵਿੱਚ ਹਾਈ ਬਲੱਡਪ੍ਰੈਸ਼ਰ ਹੋਣ ਦੀ ਸੰਭਾਵਨਾ 32 ਫੀਸਦੀ ਜ਼ਿਆਦਾ ਅਤੇ ਜਿਨ੍ਹਾਂ ਦੇ ਪੇਸ਼ਾਬ ਵਿੱਚ ਐਲਬੁਮਿਨ ਦਾ ਪੱਧਰ ਜ਼ਿਆਦਾ ਅਤੇ ਨਮਕ ਦਾ ਸੇਵਨ ਵੀ ਜ਼ਿਆਦਾ ਸੀ, ਉਨ੍ਹਾਂ ਵਿੱਚ ਹਾਈ ਬਲੱਡਪ੍ਰੈਸ਼ਰ ਹੋਣ ਦੀ ਸੰਭਾਵਨਾ 86 ਫੀਸਦੀ ਜ਼ਿਆਦਾ ਸੀ|
ਬਿਊਰੋ

Leave a Reply

Your email address will not be published. Required fields are marked *