ਜ਼ਿਲਾ ਪੁਲੀਸ ਵਲੋਂ ਅਸਲਾ ਫੈਕਟਰੀ ਵਿੱਚ ਛਾਪਾ, ਤਿੰਨ ਗ੍ਰਿਫਤਾਰ

ਸੰਭਲ, 30 ਜਨਵਰੀ (ਸ.ਬ.)  ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲਾ ਪੁਲੀਸ ਨੇ ਧਨਾਰੀ ਖੇਤਰ ਵਿੱਚ ਇਕ ਸਥਾਨ ਤੇ ਛਾਪਾ ਮਾਰ ਕੇ ਹਥਿਆਰ ਬਣਾ ਰਹੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਉਨ੍ਹਾਂ ਦੇ ਕਬਜ਼ੇ ਤੋਂ ਵੱਡੀ ਗਿਣਤੀ ਵਿੱਚ ਹਥਿਆਰ ਅਤੇ ਬਾਕੀ ਸਮਾਨ ਬਰਾਮਦ ਕੀਤਾ|
ਪੁਲੀਸ ਸੂਤਰਾਂ ਨੇ ਅੱਜ ਦੱਸਿਆ ਕਿ ਪੁਲੀਸ ਨੇ ਧਨਾਰੀ ਇਲਾਕੇ ਦੇ ਮਾਨਕਪੁਰ ਪਿੰਡ ਵਿੱਚ ਛਾਪਾ ਮਾਰ ਕੇ ਹਥਿਆਰ ਬਣਾਉਣ ਦੀ ਫੈਕਟਰੀ ਫੜੀ| ਮੌਕੇ ਤੋਂ 45 ਬੰਦੂਕਾਂ, ਇਕ ਰਾਇਫਲ, ਚਾਰ ਬੰਦੂਕ ਅਤੇ ਵੱਡੀ ਸੰਖਿਆ ਵਿੱਚ ਹਥਿਆਰ ਬਣਾਉਣ ਦੇ ਉਪਕਰਣ ਅਤੇ ਹਥਿਆਰ ਬਣਾਉਣ ਦਾ ਸਮਾਨ ਬਰਾਮਦ ਕੀਤਾ| ਮੌਕੇ ਖੁਸ਼ਹਾਲ, ਇਬਰਾਹਿਮ ਅਤੇ ਇਰਫਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ|

Leave a Reply

Your email address will not be published. Required fields are marked *