ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਕੀਤੀ ਧੱਕੇਸ਼ਾਹੀ ਦਾ ਖਮਿਆਜ਼ਾ ਭੁਗਤਣ ਲਈ ਤਿਆਰ ਰਹੇ ਕਾਂਗਰਸ : ਕੈ. ਤਜਿੰਦਰਪਾਲ ਸਿੰਘ ਸਿੱਧੂ

ਐਸ ਏ ਐਸ ਨਗਰ, 24 ਸਤੰਬਰ (ਸ.ਬ.) ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਜਿੱਤ ਹਾਸਿਲ ਕਰਨ ਲਈ ਕਾਂਗਰਸ ਵਲੋਂ ਜੋ ਧੱਕੇਸ਼ਾਹੀ ਕੀਤੀ ਗਈ ਹੈ ਉਸ ਦਾ ਖਮਿਆਜ਼ਾ ਭੁਗਤਣ ਲਈ ਹਰ ਉਹ ਹਰ ਇਨਸਾਨ ਤਿਆਰ ਰਹੇ ਜੋ ਇਸ ਘਟੀਆ ਰਾਜਨੀਤੀ ਦਾ ਹਿੱਸੇਦਾਰ ਸੀ, ਇਹਨਾਂ ਗੱਲਾਂ ਦਾ ਪ੍ਰਗਟਾਵਾ ਕੈ. ਤਜਿੰਦਰਪਾਲ ਸਿੰਘ ਸਿੱਧੂ (ਮੁੱਖ ਸੇਵਾਦਾਰ, ਹਲਕਾ ਮੁਹਾਲੀ) ਨੇ ਹਲਕਾ ਮੁਹਾਲੀ ਤੋਂ ਚੋਣ ਲੜੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰਾਂ ਦੀ ਇੱਕ ਸਾਂਝੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ| ਉਹਨਾਂ ਵੋਟਾਂ ਦੀ ਗਿਣਤੀ ਦੌਰਾਨ ਕਾਂਗਰਸੀਆਂ ਵਲੋਂ ਮੌਲੀ ਤੋਂ ਅਕਾਲੀ ਉਮੀਦਵਾਰ ਅਵਤਾਰ ਸਿੰਘ ਮੌਲੀ ਦੀ ਪੱਗ ਲਾਹੁਣ ਦੀ ਘਟਨਾ ਨੂੰ ਅਤਿ ਮੰਦਭਾਗਾ ਗਰਦਾਨਦਿਆ ਉਕਤ ਘਟਨਾ ਦੇ ਦੋਸ਼ੀਆਂ ਖਿਲਾਫ ਪਰਚਾ ਦਰਜ਼ ਕਰਵਾਉਣ ਦੀ ਗੱਲ ਆਖੀ|
ਉਹਨਾਂ ਕਿਹਾ ਕਿ ਸੰਮਤੀ ਜ਼ੋਨ ਬੜਮਾਜਰਾ ਤੋਂ ਉਮੀਦਵਾਰ ਊਸ਼ਾ ਰਾਣੀ ਦੇ ਬੇਟੇ ਅਤੇ ਹੋਰ ਵਰਕਰਾਂ ਨੂੰ ਪੋਲਿੰਗ ਦੌਰਾਨ ਕਾਂਗਰਸੀਆਂ ਵਲੋਂ ਬੰਧਕ ਬਣਾ ਕੇ ਲੋਕਤੰਤਰ ਦਾ ਘਾਣ ਕੀਤਾ ਗਿਆ| ਉਹਨਾਂ ਕਿਹਾ ਕਿ ਇਹਨਾਂ ਘਟਨਾਵਾਂ ਵਿਰੁੱਧ ਉਹ ਹਰ ਬਣਦੀ ਕਾਰਵਾਈ ਕਰਨਗੇ ਅਤੇ ਇੱਕ ਸਾਬਕਾ ਪ੍ਰਸ਼ਾਸਨਿਕ ਅਧਿਕਾਰੀ ਹੋਣ ਦੇ ਨਾਤੇ ਉਹਨਾਂ ਨੂੰ ਸਰਕਾਰੀ ਤੰਤਰ ਉੱਤੇ ਪੂਰਨ ਭਰੋਸਾ ਹੈ, ਉਹਨਾਂ ਕਿਹਾ ਕਿ ਆਪਣੇ ਪੂਰੇ ਕਾਰਜਕਾਲ ਵਿੱਚ ਕਦੇ ਵੀ ਐਨੀ ਘਿਨਾਉਣੀ ਰਾਜਨੀਤੀ ਦਾ ਰੂਪ ਨਹੀਂ ਸੀ ਦੇਖਿਆ|
ਕੈ. ਸਿੱਧੂ ਨੇ ਅਕਾਲੀ ਦਲ ਵਲੋਂ ਚੋਣ ਲੜੇ ਸਾਰੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਉਮੀਦਵਾਰਾਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਇਨੀ ਧੱਕੇਸ਼ਾਹੀ ਦੇ ਬਾਵਜ਼ੂਦ ਜੋ ਲੜਾਈ ਉਹਨਾਂ ਵਲੋਂ ਲੜੀ ਗਈ ਹੈ ਉਹ ਕਾਬਿਲ-ਏ-ਤਾਰੀਫ ਹੈ| ਕੈ. ਸਿੱਧੂ ਨੇ ਕਿਹਾ ਕਿ ਚੋਣਾਂ ਦੌਰਾਨ ਉਮੀਦਵਾਰਾਂ ਦੇ ਨਾਲ ਨਾਲ ਪਿੰਡਾਂ ਵਿੱਚ ਬੂਥ ਪੱਧਰ ਉੱਤੇ ਜਿਨ੍ਹਾਂ ਵਿਅਕਤੀਆਂ ਨੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਹੈ ਉਹ ਉਹਨਾਂ ਜੁਝਾਰੂ ਅਕਾਲੀ ਵਰਕਰਾਂ ਨੂੰ ਸਦਾ ਹੀ ਮੂਹਰਲੀ ਕਤਾਰ ਵਿੱਚ ਰੱਖਣ ਲਈ ਵਚਨਬੱਧ ਹਨ| ਇਸ ਮੌਕੇ ਉਹਨਾਂ ਵਲੋਂ ਜਿੱਤੇ ਉਮੀਦਵਾਰਾਂ ਦਾ ਸਨਮਾਨ ਵੀ ਕੀਤਾ ਗਿਆ|
ਇਸ ਮੌਕੇ ਚੰਡੀਗੜ੍ਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਹਰਦੀਪ ਸਿੰਘ ਉਚੇਚੇ ਤੌਰ ਤੇ ਹਾਜ਼ਿਰ ਹੋਏ| ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਬਲਜੀਤ ਸਿੰਘ ਕੁੰਭੜਾ, ਸ. ਫਤਿਹ ਸਿੰਘ ਸਿੱਧੂ, ਸ. ਗੁਰਮੀਤ ਸਿੰਘ ਬਕਾਰਪੁਰ, ਸਮੂਹ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਮੈਂਬਰ ਸਾਹਿਬਾਨ ਅਤੇ ਸਤਿਕਾਰਯੋਗ ਸਰਕਲ ਪ੍ਰਧਾਨ ਅਤੇ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹਾਜ਼ਿਰ ਸਨ

Leave a Reply

Your email address will not be published. Required fields are marked *