ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਪੁੱਜੇ ਝੋਨੇ ਦੀ ਫਸਲ ਦੀ ਕੀਤੀ ਖਰੀਦ ਦੇ ਏਵਜ਼ ਵਿੱਚ 34 ਕਰੋੜ 81 ਲੱਖ ਦੀ ਕੀਤੀ ਅਦਾਇਗੀ: ਸਪਰਾ

ਐਸ  ਏ ਐਸ ਨਗਰ, 10 ਅਕਤੂਬਰ (ਸ.ਬ.) ਸਾਹਿਬਜਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿਚ ਸਥਾਪਿਤ ਕੀਤੀਆਂ ਗਈਆਂ  12 ਮੰਡੀਆਂ ਵਿਚ ਹੁਣ ਤੱਕ 39 ਹਜਾਰ 47 ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ| ਜਿਸ ਦੇ ਏਵਜ਼ ਵਿਚ ਕਿਸਾਨਾਂ ਨੂੰ  34 ਕਰੋੜ 81 ਲੱਖ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ| ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਹੁਣ ਤੱਕ ਜਿਲ੍ਹੇ ਦੀਆ ਮੰਡੀਆਂ ਵਿਚ 39 ਹਜਾਰ 458 ਮੀਟਰਿਕ ਟਨ ਝੋਨੇ ਦੀ ਫਸਲ ਪੁੱਜੀ ਹੈ ਅਤੇ ਖਰੀਦ ਕੀਤੇ ਝੋਨੇ ਵਿਚੋਂ 21 ਹਜਾਰ 756 ਮੀਟਰਿਕ ਟਨ ਝੋਨੇ ਦੀ ਲੀਫਟਿੰਗ ਹੋ ਗਈ ਹੈ ਅਤੇ ਏਜੰਸੀਆਂ ਨੂੰ ਲਿਫਟਿੰਗ ਵਿਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ|
ਸ੍ਰੀਮਤੀ ਸਪਰਾ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਖਰੀਦੇ ਗਏ ਝੋਨੇ ਵਿੱਚੋਂ ਪਨਗ੍ਰੇਨ ਨੇ 11 ਹਜਾਰ 177 ਮੀਟਰਕ ਟਨ, ਮਾਰਕਫੈਡ ਨੇ 9451 ਮੀਟਰਕ ਟਨ, ਪਨਸਪ ਨੇ 6094 ਮੀਟਰਕ ਟਨ, ਵੇਅਰ ਹਾਊਸ ਵੱਲੋਂ 5515 ਮੀਟਰਕ ਟਨ , ਪੰਜਾਬ ਐਗਰੋ ਵੱਲੋਂ 5105 ਮੀਟਰਕ ਟਨ, ਐਫ.ਸੀ.ਆਈ ਵੱਲ 1657 ਮੀਟਰਕ ਟਨ ਅਤੇ ਵਪਾਰੀਆਂ ਵੱਲੋਂ 48 ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ  ਗਈ ਹੈ|
ਡਿਪਟੀ ਕਮਿਸ਼ਨਰ  ਨੇ ਦੱਸਿਆ ਕਿ ਪਨਗ੍ਰੇਨ ਵੱਲੋਂ 7611 ਮੀਟਰਕ ਟਨ, ਮਾਰਕਫੈਡ ਨੇ 4309 ਮੀਟਰਕ ਟਨ, ਪਨਸਪ ਨੇ 3987 ਮੀਟਰਕ ਟਨ, ਵੇਅਰ ਹਾਊਸ ਵੱਲੋਂ 1800 ਮੀਟਰਕ ਟਨ , ਪੰਜਾਬ ਐਗਰੋ ਵੱਲੋਂ 3769 ਮੀਟਰਕ ਟਨ, ਐਫ. ਸੀ.ਆਈ ਵੱਲ 280 ਮੀਟਰਕ ਟਨ ਝੋਨੇ ਦੀ ਲਿਫਟਿੰਗ ਕੀਤੀ  ਗਈ  ਹੈ|

Leave a Reply

Your email address will not be published. Required fields are marked *