ਜ਼ਿਲ੍ਹੇ ਦੀਆਂ ਮੰਡੀਆ ਵਿੱਚ ਹੁਣ ਤੱਕ 5 ਹਜਾਰ 8 ਮੀਟਰਿਕ ਟਨ ਝੋਨੇ ਦੀ ਹੋਈ ਖਰੀਦ

ਐਸ.ਏ.ਐਸ. ਨਗਰ, 3 ਅਕਤਬੂਰ (ਸ.ਬ.) ਵਿਧਾਨ ਸਭਾ ਹਲਕਾ ਐਸ.ਏ.ਐਸ. ਨਗਰ ਦੇ ਕਿਸਾਨਾਂ ਦੀ ਮੰਡੀਆਂ ਵਿੱਚ ਪੁੱਜੀ ਝੋਨੇ ਦੀ ਫਸਲ ਦਾ ਦਾਣਾ ਦਾਣਾ ਖਰੀਦਿਆ ਜਾਵੇਗਾ ਅਤੇ ਝੋਨਾ ਵੇਚਣ ਲਈ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ| ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਥਾਨਕ ਵਿਧਾਇਕ ਸ੍ਰ: ਬਲਬੀਰ ਸਿੰਘ ਸਿੱਧੂ ਦੇ ਸਿਆਸੀ ਸਲਾਹਕਾਰ ਸ੍ਰੀ ਹਰਕੇਸ ਚੰਦ ਸ਼ਰਮਾ ਮੱਛਲੀਕਲਾਂ ਨੇ ਪਿੰਡ ਭਾਗੋਮਾਜਰਾ ਦੀ ਮੰਡੀ ਵਿਖੇ ਝੋਨੇ ਦੀ ਖਰੀਦ ਦੀ ਸ਼ੁਰੂਆਤ ਸ਼ਾਮਪੁਰਾ ਪਿੰਡ ਦੇ ਕਿਸਾਨ ਰਾਮਆਸਰਾ ਦੀ ਝੋਨੇ ਦੀ ਪੁੱਜੀ ਫਸ਼ਲ ਤੋਂ ਕਰਾਉਣ ਉਪਰੰਤ ਕੀਤੀ|
ਸ੍ਰੀ ਸ਼ਰਮਾ ਨੇ ਦੱਸਿਆ ਕਿ ਸਰਕਾਰ ਵੱਲੋਂ ਕਿਸਾਨਾਂ ਦੀ ਝੋਨੇ ਦੀ ਫਸਲ ਖਰੀਦਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ| ਸਰਕਾਰ ਨੇ ਫੈਸਲਾ ਕੀਤਾ ਹੈ ਕਿ ਝੋਨੇ ਦੀ ਅਦਾਇਗੀ 48 ਘੰਟੇ ਦੇ ਅੰਦਰ ਅੰਦਰ ਕੀਤੀ ਜਾਵੇਗੀ ਅਤੇ ਖਰੀਦੀ ਫਸ਼ਲ ਦੀ ਲਿਫਟਿੰਗ ਦਾ ਕੰਮ 72 ਘੰਟੇ ਦੇ ਅੰਦਰ-ਅੰਦਰ ਕੀਤਾ ਜਾਵੇਗਾ ਤਾਂ ਜੋ ਮੰਡੀਆ ਵਿਚ ਝੋਨੇ ਦੇ ਅੰਬਾਰ ਨਾ ਲੱਗਣ|
ਇਸ ਮੌਕੇ ਡੀ.ਐਫ.ਐਸ.ਓ. ਹੇਮ ਰਾਜ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ 5 ਹਜਾਰ 7 ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ| ਉਨ੍ਹਾਂ ਦੱਸਿਆ ਕਿ ਝੋਨੇ ਦੀ ਖਰੀਦ ਲਈ ਜ਼ਿਲ੍ਹੇ ਵਿੱਚ 12 ਮੰਡੀਆ ਸਥਾਪਿਤ ਕੀਤੀਆਂ ਗਈਆਂ ਹਨ| ਉਨ੍ਹਾਂ ਦੱਸਿਆ ਕਿ ਸਰਕਾਰੀ ਖਰੀਦ Jੰਜੇਸੀਆਂ ਜਿਸ ਵਿੱਚ ਪਨਗਰੇਨ ਨੇ 1172 ਮੀਟਰਿਕ ਟਨ, ਮਾਰਕਫੈਡ ਨੇ 1261, ਪਨਸ਼ਪ ਨੇ 847, ਪੰਜਾਬ ਸਟੇਟ ਵੇਅਰ ਕਾਰਪੋਰੇਸ਼ਨ ਨੇ 890, ਪੰਜਾਬ ਐਗਰੋ ਨੇ 838 ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਹੈ| ਉਨ੍ਹਾਂ ਦੱਸਿਆ ਕਿ ਮੰਡੀਆ ਵਿੱਚੋਂ ਕੁੱਲ 5511 ਮੀਟਰਿਕ ਟਨ ਪੁੱਜਿਆ ਹੈ ਜਿਸ ਵਿਚੋਂ 5 ਹਜਾਰ ਮੀਟਰਿਕ ਝੌਨੇ ਦੀ ਖਰੀਦ ਕਰ ਲਈ ਗਈ ਹੈ| ਇਸ ਮੌਕੇ ਇੰਸਪੈਕਟਰ ਫੂਡ ਸਪਲਾਈ ਮਨਜੀਤ ਕੌਰ, ਮੰਡੀ ਸੂਪਰਵਾਇਜ਼ਰ ਹਰਜੀਤ ਸਿੰਘ, ਜਨ ਸਕੱਤਰ ਜੱਟ ਮਹਾਂਸਭਾ ਪੰਜਾਬ ਤੇਜਿੰਦਰ ਸਿੰਘ ਪੂਨੀਆ, ਠੇਕੇਦਾਰ ਮੋਹਣ ਸਿੰਘ ਬਠਲਾਣਾ, ਪ੍ਰਧਾਨ ਕਾਂਗਰਸ ਕਮੇਟੀ ਮੋਹਾਲੀ, ਪ੍ਰਧਾਨ ਖੇਤੀਬਾੜ੍ਹੀ ਸਹਿਕਾਰੀ ਸਭਾ ਕਰਮਜੀਤ ਸਿੰਘ ਭਾਗੋਮਾਜਰਾ, ਮਨਜੀਤ ਸਿੰਘ ਸਾਬਕਾ ਸਰਪੰਚ ਤੰਗੌਰੀ, ਸਾਬਕਾ ਸਰਪੰਚ ਕੁਰੜਾ ਦਵਿੰਦਰ ਸਿੰਘ, ਆੜਤੀ ਰਾਜੀਵ ਕੁਮਾਰ ਤੇ ਹੋਰ ਕਿਸਾਨ ਵੀ ਮੌਜੂਦ ਸਨ|

Leave a Reply

Your email address will not be published. Required fields are marked *