ਜ਼ਿਲ੍ਹੇ ਦੇ ਕਿਸਾਨਾਂ ਨੂੰ 2650 ਕੁਇੰਟਲ ਕਣਕ ਦਾ ਬੀਜ਼ ਸਬਸਿਡੀ ਤੇ ਵੰਡਿਆ ਜਾਵੇਗਾ : ਮੁੱਖ ਖੇਤੀਬਾੜੀ ਅਫਸਰ

ਐਸ.ਏ.ਐਸ. ਨਗਰ, 30 ਅਕਤੂਬਰ (ਸ.ਬ.) ਪੰਜਾਬ ਸਰਕਾਰ ਨੇ ਰਾਜ ਦੇ ਕਿਸਾਨਾਂ ਨੂੰ ਕਣਕ ਦੀਆਂ ਵਧੀਆ ਕਿਸਮਾਂ ਦੇ ਬੀਜ਼ ਸਬਸਿਡੀ ਤੇ ਦੇਣ ਦਾ ਫੈਸਲਾ ਕੀਤਾ ਹੈ ਤਾਂ ਜੋ  ਕਿਸਾਨ ਕਣਕ ਦੀ ਵੱਧ ਉਪਜ਼ ਲੈ ਸਕਣ| ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਕਿਸਾਨਾਂ ਨੂੰ 2650 ਕੁਇੰਟਲ ਕਣਕ ਦਾ ਬੀਜ਼ ਸਬਸਿਡੀ ਤੇ ਵੰਡਿਆ ਜਾਵੇਗਾ|  ਜਿਸ ਲਈ ਕਿਸਾਨ ਕਣਕ ਦਾ ਬੀਜ਼ ਲੈਣ ਲਈ ਨਿਰਧਾਰਤ ਪ੍ਰੋਫਾਰਮੇ ਭਰ ਕੇ 3 ਨਵੰਬਰ ਤੱਕ ਜ਼ਿਲ੍ਹਾ ਅਤੇ ਬਲਾਕ ਪੱਧਰ ਦੇ ਖੇਤੀਬਾੜੀ ਵਿਭਾਗ ਦੇ ਦਫਤਰਾਂ ਵਿਚ ਦੇ ਸਕਦੇ ਹਨ| ਨਿਰਧਾਰਿਤ ਪ੍ਰੋਫਾਰਮਾ ਖੇਤੀਬਾੜੀ ਵਿਭਾਗ ਦੀ ਵੈਬਸਾਈਟ ਤੋਂ ਵੀ ਡਾਉਨਲੋਡ ਕੀਤਾ ਜਾ ਸਕਦਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਸ੍ਰੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਤਸਦੀਕ ਸ਼ੁਦਾ ਬੀਜ਼ਾਂ ਤੇ ਸਬਸਿਡੀ ਕਿਸਾਨਾਂ ਦੇ ਖਾਤਿਆਂ ਵਿਚ ਸਿੱਧੇ ਤੌਰ ਤੇ ਭੇਜੀ ਜਾਵੇਗੀ|
ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਕਣਕ ਦੇ ਤਸਦੀਕ ਸ਼ੁਦਾ ਬੀਜ਼ ਤੇ ਕਿਸਾਨਾਂ ਨੂੰ ਬੀਜ਼ ਦੀ ਕੀਮਤ ਦਾ 50 ਫੀਸਦੀ ਜਾਂ ਵੱਧ ਤੋਂ ਵੱਧ 01 ਹਜਾਰ ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਬਸਿਡੀ ਕਿਸਾਨਾਂ ਨੂੰ  ਦਿੱਤੀ ਜਾਵੇਗੀ ਅਤੇ ਇੱਕ ਕਿਸਾਨ ਨੂੰ ਵੱਧ ਤੋਂ ਵੱਧ 5 ਏਕੜ ਲਈ ਬੀਜ਼ ਤੇ ਸਬਸਿਡੀ ਦਿੱਤੀ ਜਾਵੇਗੀ| ਉਨ੍ਹਾਂ ਦੱਸਿਆ ਕਿ ਸਬਸਿਡੀ ਪਹਿਲ ਦੇ ਅਧਾਰ ਤੇ ਢਾਈ ਏਕੜ ਤੱਕ ਦੇ ਕਿਸਾਨਾਂ ਨੂੰ ਦਿੱਤੀ ਜਾਵੇਗੀ| ਉਸ ਤੋਂ ਬਾਅਦ ਬਕਾਇਆ ਸਬਸਿਡੀ ਢਾਈ ਏਕੜ ਤੋਂ ਪੰਜ ਏਕੜ ਵਾਲੇ ਕਿਸਾਨਾਂ ਨੂੰ ਦਿੱਤੀ ਜਾਵੇਗੀ ਜੇਕਰ ਰਾਸ਼ੀ ਫਿਰ ਵੀ ਬਚ ਜਾਂਦੀ ਹੈ ਤਾਂ ਪੰਜ ਏਕੜ ਤੋਂ ਵੱਧ ਵਾਲੇ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾਵੇਗੀ| ਉਨ੍ਹਾਂ ਦੱਸਿਆ ਕਿ ਬੀਜ਼ ਤੇ ਸਬਸਿਡੀ ਲੈਣ ਲਈ  ਬਿਨੈ ਪੱਤਰ ਪਿੰਡ ਦੇ ਸਰਪੰਚ/ ਨੰਬਰਦਾਰ/ ਐਮ.ਸੀ. ਤੋਂ ਤਸਦੀਕ ਕੀਤੇ ਹੋਣੇ ਚਾਹੀਦੇ ਹਨ| ਬਲਾਕ ਪੱਧਰ ਤੇ ਅਧਿਕਾਰੀ ਯੋਗ ਪਾਈਆਂ ਗਈਆਂ ਅਰਜ਼ੀਆਂ ਵਾਲੇ ਕਿਸ਼ਾਨਾਂ ਨੂੰ 4 ਨਵੰਬਰ ਤੋਂ ਬੀਜ਼ ਲਈ ਪਰਮਿਟ ਜਾਰੀ ਕਰਨੇ ਸ਼ੁਰੂ ਕਰਨਗੇ| ਜੇਕਰ ਬਲਾਕ/ ਜ਼ਿਲ੍ਹੇ ਵਿਚ ਅਲਾਟ ਕੀਤੀ ਮਾਤਰਾ ਤੋਂ ਵੱਧ ਬਿਨੈ ਪੱਤਰ ਪ੍ਰਾਪਤ ਹੁੰਦੇ ਹਨ ਤਾਂ ਸਬਸਿਡੀ ਤੇ ਡਰਾਅ ਕੱਢੇ ਜਾਣਗੇ| ਸਬਸਿਡੀ ਪ੍ਰਾਪਤ ਕਰਨ ਲਈ ਕਿਸਾਨ ਕਣਕ ਦੇ ਬੀਜ਼ ਕਿਸੇ ਵੀ ਸਰਕਾਰੀ/ ਅਰਧ ਸਰਕਾਰੀ ਅਧਾਰੇ ਪੰਜਾਬ ਖੇਤੀਬਾੜ੍ਹੀ ਯੂਨੀਵਰਸਿਟੀ ਲੁਧਿਆਣਾ, ਪਨਸੀਡ, ਨੈਸ਼ਨਲ ਸੀਡ ਕਾਰਪੋਰੇਸ਼ਨ, ਭਾਰਤੀ ਫਾਰਮ ਜੰਗਲਾਤ ਵਿਕਾਸ ਕਾਰਪੋਰੇਸ਼ਨ/ਇਫਕੋ ਅਤੇ ਕ੍ਰਿਭਕੋ ਕੋਲੋਂ ਹੀ ਪ੍ਰਾਪਤ ਕਰ ਸਕਦੇ ਹਨ|

Leave a Reply

Your email address will not be published. Required fields are marked *