ਜ਼ਿਲ੍ਹੇ ਦੇ 211 ਅੰਗਰੇਜੀ ਅਤੇ ਦੇਸੀ ਠੇਕਿਆਂ ਦੇ ਡਰਾਅ ਕੱਢੇ

ਐਸ.ਏ.ਐਸ. ਨਗਰ, 26 ਮਾਰਚ (ਸ.ਬ.) ਮੁਹਾਲੀ ਜ਼ਿਲ੍ਹੇ ਲਈ 211 ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਲਈ ਡਰਾਅ ਦਾ ਕੰਮ ਅੱਜ ਬਾਅਦ ਦੁਪਹਿਰ ਲਾਂਡਰਾਂ-ਖਰੜ ਰੋਡ ਸਥਿਤ ਰਾਏ ਫਾਰਮ ਵਿਖੇ ਸ਼ੁਰੂ ਹੋਇਆ ਜੋ ਕਿ ਖਬਰ ਲਿਖੇ ਜਾਣ ਤੱਕ ਜਾਰੀ ਸੀ| ਇਸ ਮੌਕੇ ਡੀ ਸੀ ਮੁਹਾਲੀ ਦੀ ਤਰਫੋਂ ਏ ਡੀ ਸੀ ਸ੍ਰੀ ਚਰਨਦੇਵ ਸਿੰਘ ਮਾਨ ਮੌਜੂਦ ਸਨ|
ਸਹਾਇਕ ਕਰ ਤੇ ਆਬਕਾਰੀ ਕਮਿਸ਼ਨਰ ਐਸ.ਏ.ਐਸ. ਨਗਰ ਸ. ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਪੂਰੇ ਜ਼ਿਲ੍ਹੇ ਵਿੱਚੋਂ 6500 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਦੀ ਫ਼ੀਸ 11,70,00,000 ਰੁਪਏ ਬਣਦੀ ਹੈ ਜਦਕਿ ਪਿਛਲੇ ਸਾਲ 2349 ਅਰਜ਼ੀਆਂ ਹੀ ਆਈਆਂ ਸਨ| ਉਨ੍ਹਾਂ ਦੱਸਿਆ ਕਿ ਮੁਹਾਲੀ ਗਰੁੱਪ ਸਬੰਧੀ 527, ਖਰੜ ਗਰੁੱਪ ਸਬੰਧੀ 957, ਬਨੂੜ ਗਰੁੱਪ ਸਬੰਧੀ 115, ਕੁਰਾਲੀ ਸਬੰਧੀ 559, ਨਵਾਂਗਾਉਂ ਸਬੰਧੀ 170, ਜ਼ੀਰਕਪੁਰ 1356, ਡੇਰਾਬੱਸੀ 1362, ਲਾਲੜੂ 450, ਖ਼ਿਜ਼ਰਾਬਾਦ 108, ਮੁੱਲਾਂਪੁਰ 146, ਬੂਥਗੜ੍ਹ 74, ਬੱਲੋਮਾਜਰਾ 177, ਸਵਾੜਾ 59, ਭਾਗੋਮਾਜਰਾ 128, ਸੈਦਪੁਰ ਸਬੰਧੀ 312 ਅਰਜ਼ੀਆਂ ਆਈਆਂ ਸਨ|
ਉਹਨਾਂ ਦੱਸਿਆ ਕਿ ਸ਼ਹਿਰੀ ਅਤੇ ਪੇਂਡੂ ਖੇਤਰਾਂ ਲਈ ਪ੍ਰਤੀ ਗਰੁੱਪ ਫੀਸ 18 ਹਜ਼ਾਰ ਰੁਪਏ ਰੱਖੀ ਗਈ ਸੀ| ਇਸ ਵਾਰ ਗਰੁੱਪਾਂ ਦਾ ਸਾਇਜ਼ ਪਹਿਲਾਂ ਨਾਲੋਂ ਛੋਟਾ ਕੀਤਾ ਗਿਆ ਹੈ ਅਤੇ ਵੱਧ ਤੋਂ ਵੱਧ 5 ਕਰੋੜ ਰੁਪਏ ਦਾ ਇੱਕ ਗਰੁੱਪ ਬਣਾਇਆ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਲਾਇਸੰਸੀ ਹਿੱਸਾ ਲੈ ਸਕਣ|
ਉਹਨਾਂ ਦੱਸਿਆ ਕਿ ਸਾਲ 2017-18 ਵਿੱਚ ਦੇਸੀ ਸ਼ਰਾਬ ਦਾ 25 ਲੱਖ 58 ਹਜਾਰ 618 ਪਰੂਫ ਲੀਟਰ ਕੋਟਾ ਸੀ ਅਤੇ ਇਸ ਸਾਲ 19 ਲੱਖ 68 ਹਜਾਰ ਹੋਵੇਗਾ ਅਤੇ ਪਿਛਲੇ ਸਾਲ ਅੰਗ੍ਰੇਜ਼ੀ ਆਈ.ਐਮ.ਐਫ.ਐਲ ਕੋਟਾ 19 ਲੱਖ 34 ਹਜਾਰ 345 ਪਰੂਫ ਲੀਟਰ ਸੀ| ਜਦਕਿ ਇਸ ਸਾਲ 15 ਲੱਖ 30 ਹਜਾਰ ਪਰੂਫ ਲੀਟਰ ਕੋਟਾ ਰੱਖਿਆ ਗਿਆ ਹੈ| ਇਸੇ ਤਰ੍ਹਾਂ ਸਾਲ 2017-18 ਲੀਟਰ ਬੀਅਰ ਦਾ ਕੋਟਾ 18 ਲੱਖ 55 ਹਜਾਰ 73 ਸੀ ਅਤੇ ਇਸ 14 ਲੱਖ 78 ਹਜ਼ਾਰ 235 ਪਰੂਫ ਲੀਟਰ ਕੋਟਾ ਰੱਖਿਆ ਗਿਆ ਹੈ| ਉਨ੍ਹਾਂ ਦੱਸਿਆ ਕਿ ਦੇਸ਼ੀ ਸਰਾਬ ਦੇ ਕੋਟੇ ਵਿੱਚ 23 ਫੀਸਦੀ ਕਟੌਤੀ ਅਤੇ ਅੰਗ੍ਰੇਜੀ ਵਿੱਚ 21 ਫੀਸਦੀ ਅਤੇ ਬੀਅਰ ਵਿੱਚ 20 ਫੀਸਦੀ ਕਟੌਤੀ ਕੀਤੀ ਗਈ ਹੈ|

Leave a Reply

Your email address will not be published. Required fields are marked *