ਜ਼ਿਲ੍ਹੇ ਵਿਚ ਨਕਲੀ/ਮਿਲਾਵਟੀ ਵਸਤੂਆਂ ਦੀ ਸਪਲਾਈ ਤੇ ਕਾਬੂ ਕਰਨ ਦੀ ਮੰਗ

ਐਸ ਏ ਐਸ ਨਗਰ, 25 ਅਗਸਤ (ਸ.ਬ.) ਦੀ ਕੰਜਿਊਮਰ ਪ੍ਰੋਟੈਕਸ਼ਨ ਫੈਡਰੇਸਨ ਐਸ ਏ ਐਸ ਨਗਰ ਨੇ ਡੀ ਸੀ ਮੁਹਾਲੀ ਤੋਂ ਮੰਗ ਕੀਤੀ ਹੈ ਕਿ ਐਸ ਏ ਐਸ ਨਗਰ ਜਿਲ੍ਹੇ ਵਿੱਚ ਵਿਕ ਰਹੀਆਂ ਨਕਲੀ ਤੇ ਮਿਲਾਵਟੀ ਵਸਤੂਆਂ ਦੀ ਵਿਕਰੀ ਬੰਦ ਕਰਵਾਈ ਜਾਵੇ|
ਸੰਸਥਾ ਦੇ ਪ੍ਰਧਾਨ ਇੰਜ਼. ਪੀ.ਐਸ. ਵਿਰਦੀ ਨੇ ਇਸ ਸੰਬੰਧੀ ਡਿਪਟੀ ਕਮਿਸ਼ਨਰ ਨੂੰਲਿਖੇ ਪੱਤਰ ਵਿੱਚ ਕਿਹਾ ਹੈ ਕਿ ਐਸ.ਏ.ਐਸ ਨਗਰ ਵਿਖੇ ਲਗਦੀਆਂ ਆਪਣੀਆਂ ਕਿਸਾਨ ਸਬਜ਼ੀ ਮੰਡੀਆਂ ਵਿਚ ਸ਼ਰੇਆਮ ਖੁੱਲਾ ਪਨੀਰ, ਖੁੱਲੇ ਮਸਾਲੇ, ਪਲਾਸਟਿਕ ਦੇ ਲਿਫਾਫੇ ਅਤੇ ਗੁਟਕਾ ਆਦਿ ਵਿਕ ਰਹੇ ਹਨ| ਜਿਹਨਾਂ ਦੀ ਗੁਣਵਤਾ ਹਮੇਸ਼ਾ ਹੀ ਸ਼ੱਕੀ ਰਹਿੰਦੀ ਹੈ| ਸਬੰਧਤ ਵਿਭਾਗ ਨੂੰ ਇਸ ਸਬੰਧ ਵਿਚ ਜਿਥੇ ਆਮ ਪਬਲਿਕ ਨੂੰ ਜਾਗਰੂਕ ਕਰਕੇ ਸਿਰਫ ਬਰਾਂਡਿਡ ਅਤੇ ਪੈਕਟ ਦੁੱਧ/ਦੁੱਧ ਵਸਤੂਆਂ ਅਤੇ ਹੋਰ ਚੀਜ਼ਾਂ ਹੀ ਖਰੀਦਣ ਦੀ ਸਲਾਹ ਦੇਣੀ ਚਾਹੀਦੀ ਹੈ ਉਥੇ ਖੁਲੇਆਮ ਵਿਕਦੇ ਅਜਿਹੇ ਸਾਮਾਨ ਦੀ ਸਖਤੀ ਨਾਲ ਚੈਕ ਕਰਕੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣੀ ਚਾਹੀਦੀ ਹੈ|
ਉਹਨਾਂ ਮੰਗ ਕੀਤੀ ਕਿ ਖੁਲੇ ਵਿਕਦੇ ਸਮਾਨ ਦੀ ਜਲਦੀ ਹੀ ਜਾਂਚ ਕੀਤੀ ਜਾਵੇ ਤਾਂ ਕਿ ਨਕਲੀ ਤੇ ਮਿਲਾਵਟੀ ਸਾਮਾਨ ਦੀ ਵਿਕਰੀ ਤੇ ਰੋਕ ਲੱਗੇ|

Leave a Reply

Your email address will not be published. Required fields are marked *