ਜ਼ਿਲ੍ਹੇ ਵਿੱਚ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਦੇ ਠੇਕਿਆਂ ਦੀ ਬੋਲੀ 26 ਮਾਰਚ ਨੂੰ

ਐਸ.ਏ.ਐਸ. ਨਗਰ, 22 ਮਾਰਚ (ਸ.ਬ.) ਜ਼ਿਲ੍ਹੇ ਲਈ 211 ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਲਈ ਡਰਾਅ 26 ਮਾਰਚ ਨੂੰ ਲਾਂਡਰਾਂ ਖਰੜ ਰੋਡ ਸਥਿਤ ਰਾਏ ਫਾਰਮ ਵਿਖੇ ਪਾਰਦਰਸ਼ੀ ਢੰਗ ਨਾਲ ਕੱਢੇ ਜਾਣਗੇ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰ. ਪਰਮਜੀਤ ਸਿੰਘ ਸਹਾਇਕ ਕਰ ਤੇ ਆਬਕਾਰੀ ਕਮਿਸ਼ਨਰ ਨੇ ਦੱਸਿਆ ਕਿ ਠੇਕਿਆਂ ਦੀ ਨਿਲਾਮੀ ਲਈ 23 ਮਾਰਚ ਤੱਕ ਆਬਕਾਰੀ ਤੇ ਕਰ ਭਵਨ ਸੈਕਟਰ 69ਵਿਖੇ ਲਾਟਰੀ ਪਾਈ ਜਾ ਸਕਦੀ ਅਤੇ ਲਾਟਰੀ ਫੀਸ ਸ਼ਹਿਰੀ ਅਤੇ ਪੇਂਡੂ ਖੇਤਰਾਂ ਲਈ ਪ੍ਰਤੀ ਗਰੁੱਪ 18 ਹਜ਼ਾਰ ਰੁਪਏ ਰੱਖੀ ਗਈ ਹੈ| ਉਨ੍ਹਾਂ ਦੱਸਿਆ ਕਿ ਇਸ ਵਾਰ ਗਰੁੱਪਾਂ ਦਾ ਸਾਇਜ਼ ਪਹਿਲਾਂ ਨਾਲੋਂ ਛੋਟਾ ਕੀਤਾ ਗਿਆ ਹੈ ਅਤੇ ਵੱਧ ਤੋਂ ਵੱਧ 5 ਕਰੋੜ ਰੁਪਏ ਦਾ ਇੱਕ ਗਰੁੱਪ ਬਣਾਇਆ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਲਾਇਸੰਸੀ ਹਿੱਸਾ ਲੈ ਸਕਣ|
ਉਹਨਾਂ ਦੱਸਿਆ ਕਿ ਸਾਲ 2017-18 ਵਿੱਚ ਦੇਸੀ ਸ਼ਰਾਬ ਦਾ 25 ਲੱਖ 58 ਹਜਾਰ 618 ਪਰੂਫ ਲੀਟਰ ਕੋਟਾ ਸੀ ਅਤੇ ਹੁਣ ਇਸ ਸਾਲ 19 ਲੱਖ 68 ਹਜਾਰ ਹੋਵੇਗਾ ਅਤੇ ਪਿਛਲੇ ਸਾਲ ਅੰਗ੍ਰੇਜ਼ੀ ਆਈ.ਐਮ. ਐਫ.ਐਲ ਕੋਟਾ 19 ਲੱਖ 34 ਹਜਾਰ 345 ਪਰੂਫ ਲੀਟਰ ਸੀ| ਜਦਕਿ ਇਸ ਸਾਲ 15 ਲੱਖ 30 ਹਜਾਰ ਪਰੂਫ ਲੀਟਰ ਕੋਟਾ ਰੱਖਿਆ ਗਿਆ ਹੈ| ਇਸੇ ਤਰ੍ਹਾਂ ਸਾਲ 2017-18 ਲੀਟਰ ਬੀਅਰ ਦਾ ਕੋਟਾ 18 ਲੱਖ 55 ਹਜਾਰ 73 ਸੀ ਅਤੇ ਇਸ 14 ਲੱਖ 78 ਹਜ਼ਾਰ 235 ਪਰੂਫ ਲੀਟਰ ਕੋਟਾ ਰੱਖਿਆ ਗਿਆ ਹੈ| ਉਨ੍ਹਾਂ ਦੱਸਿਆ ਕਿ ਦੇਸ਼ੀ ਸਰਾਬ ਦੇ ਕੋਟੇ ਵਿੱਚ 23 ਫੀਸਦੀ ਕਟੌਤੀ ਅਤੇ ਅੰਗ੍ਰੇਜੀ ਵਿੱਚ 21 ਫੀਸਦੀ ਅਤੇ ਬੀਅਰ ਵਿੱਚ 20 ਫੀਸਦੀ ਕਟੌਤੀ ਕੀਤੀ ਗਈ ਹੈ| ਉਨ੍ਹਾਂ ਦੱਸਿਆ ਕਿ ਡਰਾਅ ਵਿਚ ਭਾਗ ਲੈਣ ਵਾਲਿਆਂ ਦਾ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ|

Leave a Reply

Your email address will not be published. Required fields are marked *