ਜ਼ਿਲ੍ਹੇ ਵਿੱਚ ਖਾਲੀ ਪਈਆਂ ਪੰਚਾਇਤੀ ਜਮੀਨਾਂ ਤੇ ਫਲਦਾਰ ਰੁੱਖ ਲਗਾਏ ਜਾਣਗੇ : ਸਪਰਾ

ਐਸ.ਏ.ਐਸ. ਨਗਰ, 27 ਜੁਲਾਈ (ਸ.ਬ.) ਸਾਹਿਬਜਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿਚ ਫਲ ਅਤੇ ਫੁੱਲਾਂ ਦੀ ਕਾਸਤ ਕਰਨ ਨੁੰ ਉਤਸ਼ਾਹਿਤ ਕਰਨ ਲਈ ਠੋਸ ਕਦਮ ਚੁੱਕੇ                    ਜਾਣਗੇ| ਬਰਸਾਤ ਦੇ ਸ਼ੀਜਨ ਨੂੰ ਮੁੱਖ ਰੱਖਦਿਆਂ ਇਸ ਵਾਰ 30 ਅਗਸਤ ਤੱਕ ਜ਼ਿਨ੍ਹਾਂ ਪਿੰਡਾਂ ਵਿਚ ਪੰਚਾਇਤੀ ਜਮੀਨਾਂ ਠੇਕੇ ਤੇ ਨਹੀਂ ਚੜ੍ਹੀਆਂ ਉਨ੍ਹਾਂ ਜਮੀਨਾਂ ਵਿਚ 10 ਹਜਾਰ ਫਲਦਾਰ ਰੁੱਖ ਲਗਾਏ ਜਾਣਗੇ| ਇਸ ਤੋਂ ਇਲਾਵਾ ਐਸ.ਏ.ਐਸ. ਨਗਰ ਸ਼ਹਿਰ ਵਿਚ ਵੀ ਢੁੱਕਵੀਆਂ ਥਾਵਾਂ ਤੇ ਫਲਦਾਰ ਰੁੱਖ ਲਗਾਏ ਜਾਣਗੇ| ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦਿੰਦਿਆਂ ਦੱਸਿਆ ਕਿ ਪੰਚਾਇਤੀ ਜਮੀਨਾਂ ਵਿਚ ਫਲਦਾਰ ਰੁੱਖ ਲਗਣ ਨਾਲ ਆਉਣ ਵਾਲੇ ਸਮੇਂ ਵਿਚ ਪੰਚਾਇਤਾਂ ਦੀ ਆਮਦਨ ਵਿਚ ਚੋਖਾ ਵਾਧਾ ਹੋਵੇਗਾ| ਜਿਸ ਨਾਲ ਪਿੰਡਾਂ ਦੇ ਵਿਕਾਸ ਕਾਰਜ ਹੋ ਸਕਣਗੇ|
ਸ੍ਰੀਮਤੀ ਸਪਰਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਬੇਟੀ ਬਚਾਓ, ਬੇਟੀ ਪੜਾਓ ਪ੍ਰੋਗਰਾਮ ਲਈ ਲੋਕਾਂ ਵਿਚ ਨਵਾਂ ਜੋਸ ਭਰਿਆ ਜਾਵੇਗਾ| ਉਨ੍ਹਾਂ ਦੱਸਿਆ ਕਿ ਕਿਸੇ ਵੀ ਪਰਿਵਾਰ ਵਿਚ ਲੜਕੀ ਪੈਦਾ ਹੋਣ ਤੇ ਬਾਗਬਾਨੀ ਵਿਭਾਗ ਵੱਲੋਂ 05 ਫਲਦਾਰ ਬੂਟੇ ਮੁਫਤ ਦਿੱਤੇ ਜਾਣਗੇ ਤਾਂ ਜੋ ਇਨ੍ਹਾਂ ਫਲਦਾਰ ਬੂਟਿਆਂ ਦੀ ਹੋਣ ਵਾਲੀ ਆਮਦਨ ਤੋਂ ਲੜਕੀ ਆਪਣੀ ਪੜ੍ਹਾਈ ਤੇ ਖਰਚ ਕਰ ਸਕੇ| ਉਨ੍ਹਾਂ ਇਸ ਮੌਕੇ ਜ਼ਿਲ੍ਹੇ ਦੇ  ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਕਿਸੇ ਘਰ ਵਿਚ ਲੜਕੀ ਪੈਦਾ ਹੁੰਦੀ  ਹੈ ਤਾਂ ਉਹ ਆਪਣੇ ਨੇੜਲੇ ਬਾਗਬਾਨੀ ਵਿਕਾਸ ਅਫਸਰ ਨਾਲ ਸੰਪਰਕ ਕਰ ਸਕਦਾ ਹੈ|
ਸ੍ਰੀਮਤੀ ਸਪਰਾ ਨੇ ਇਸ ਮੌਕੇ ਜ਼ਿਲ੍ਹੇ ਦੇ ਲੋਕਾਂ ਨੂੰ ਵੀ ਬਰਸਾਤ ਦੇ ਮੌਸਮ ਨੂੰ ਮੁੱਖ ਰੱਖਦਿਆਂ ਵਾਤਾਵਰਣ ਸਵੱਛਤਾ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕਰਦਿਆਂ ਦੱਸਿਆ ਕਿ ਫਲਦਾਰ ਬੂਟੇ ਬਾਗਬਾਨੀ ਵਿਭਾਗ ਵੱਲੋਂ ਦਿੱਤੇ ਜਾਣਗੇ ਅਤੇ ਇਸ ਤੋਂ ਇਲਾਵਾ ਹੋਰ ਬੂਟੇ ਜੰਗਲਾਤ ਵਿਭਾਗ ਵੱਲੋਂ ਦਿੱਤੇ ਜਾਣਗੇ ਜਿਸ ਲਈ ਜ਼ਿਲ੍ਹਾ ਪੱਧਰ ਜ਼ਿਲ੍ਹਾ ਜੰਗਲਾਤ ਅਫਸਰ ਅਤੇ ਬਲਾਕ ਪੱਧਰ ਤੇ ਵਣ  ਰੇਂਜ ਅਫਸਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ| ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਚਰਨਦੇਵ ਸਿੰਘ ਮਾਨ, ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ ਸ੍ਰੀ ਕਰਨੈਲ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫਸਰ ਸ੍ਰੀ ਅਮਰਜੀਤ ਸਿੰਘ ਕੋਹਰਾ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ|

Leave a Reply

Your email address will not be published. Required fields are marked *