ਜ਼ਿਲ੍ਹੇ ਵਿੱਚ ਪੰਜਵੀਂ ਦੇ 6379 ਅਤੇ ਅੱਠਵੀਂ ਦੇ 7110 ਪ੍ਰੀਖਿਆਰਥੀਆਂ ਨੇ ਦਿੱਤੀ ਪ੍ਰੀਖਿਆ

ਐਸ ਏ ਐਸ ਨਗਰ, 20 ਫਰਵਰੀ (ਸ.ਬ.) ਜ਼ਿਲ੍ਹਾ ਸਿੱਖਿਆ ਅਫਸਰ (ਐ) ਮੁਹਾਲੀ ਸ.ਭਗਵੰਤ ਸਿੰਘ ਨੇ ਅੱਜ ਸਰਕਾਰੀ ਐਲੀਮੈਂਟਰੀ ਸਕੂਲ          ਫੇਜ਼-6 ਮੁਹਾਲੀ ਵਿਖੇ ਬਣਾਏ ਪ੍ਰੀਖਿਆ ਕੇਂਦਰ ਵਿੱਚ ਆਪ ਜਾ ਕੇ ਪੰਜਵੀਂ ਸ਼੍ਰੇਣੀ ਦੀ ਪ੍ਰੀਖਿਆ ਸ਼ੁਰੂ ਕਰਵਾਈ| ਉਨ੍ਹਾਂ ਇਸ ਮੌਕੇ ਪ੍ਰੀਖਿਆ ਸ਼ੂਰੂ ਹੋਣ ਤੋਂ ਪਹਿਲਾਂ ਪ੍ਰੀਖਿਆਰਥੀਆਂ ਦਾ  ਮੂੰਹ ਮਿੱਠਾ ਕਰਾਇਆ ਅਤੇ ਬਿਨ੍ਹਾਂ ਕਿਸੇ ਤਣਾਅ ਨਾਲ ਖੁਸ਼ੀ ਖੁਸ਼ੀ ਪ੍ਰੀਖਿਆ ਦੇਣ ਲਈ ਪ੍ਰੇਰਿਤ ਕੀਤਾ| ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੁਹਾਲੀ ਵਿੱਚ ਪੰਜਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਲਈ 212 ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ ਜਿਨ੍ਹਾਂ ਵਿੱਚ 6379 ਪ੍ਰੀਖਿਆਰਥੀ ਪ੍ਰੀਖਿਆ             ਦੇਣਗੇ| ਉਨ੍ਹਾਂ ਦੱਸਿਆ ਕਿ ਪ੍ਰੀਖਿਆ ਕੇਂਦਰਾਂ ਨੂੰ ਸਮੇਂ ਸਮੇਂ ਤੇ ਚੈਕ ਕਰਨ ਲਈ ਡੀ ਈ ਓ ਅਤੇ ਡਿਪਟੀ ਡੀ ਈ ਓ ਅਧੀਨ ਟੀਮਾਂ ਗਠਿਤ ਕੀਤੀਆਂ ਗਈਆਂ ਹਨ| ਇਸੇ ਤਰ੍ਹਾਂ ਅੱਜ ਅੱਠਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਸ਼ੁਰੂ ਹੋਈ| ਜ਼ਿਲ੍ਹਾ ਸਿੱਖਿਆ ਅਫਸਰ (ਸ) ਮੁਹਾਲੀ ਸ.ਸੁਰਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲ੍ਹੇ ਵਿਚ 89 ਪ੍ਰੀਖਿਆ ਕੇਂਦਰ ਬਣਾਏ ਗਏ ਜਿਨ੍ਹਾਂ ਵਿੱਚ 7110 ਪ੍ਰੀਖਿਆਰਥੀ ਪ੍ਰੀਖਿਆ ਦੇਣਗੇ| ਉਨ੍ਹਾਂ ਦੱਸਿਆ ਕਿ ਪ੍ਰੀਖਿਆ ਦਾ ਪਹਿਲਾ ਦਿਨ ਸਾਂਤਮਈ ਢੰਗ ਨਾਲ ਨੇਪਰੇ ਚੜ੍ਹ ਗਿਆ ਹੈ| ਇਸ ਮੌਕੇ ਜਸਵੀਰ ਸਿੰਘ, ਮੁੱਖ ਅਧਿਆਪਕ ਰਜੇਸਵਰ ਕੌਰ, ਬਲਦੇਵ ਸਿੰਘ ਆਦਿ ਹਾਜ਼ਰ ਸਨ|

Leave a Reply

Your email address will not be published. Required fields are marked *