ਜ਼ਿਲ੍ਹੇ ਵਿੱਚ ਬਣਾਏ 18 ਨਵੇਂ ਪੋਲਿੰਗ ਸਟੇਸ਼ਨ : ਮਾਨ

ਐਸ.ਏ.ਐਸ. ਨਗਰ, 4 ਅਕਤੂਬਰ (ਸ.ਬ.) ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਾਹਿਬਜਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਪੋਲਿੰਗ ਸਟੇਸ਼ਨਾਂ ਦੀ          ਰੇਸ਼ਨਲਾਈਜੇਸ਼ਨ ਕੀਤੀ ਗਈ ਹੈ ਜਿਸ ਤਹਿਤ ਜ਼ਿਲ੍ਹੇ ਵਿੱਚ 18 ਨਵੇਂ ਪੋਲਿੰਗ ਸਟੇਸ਼ਨ ਬਣਾਏ ਗਏ ਹਨ| ਇਸ ਗੱਲ ਦੀ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ -ਕਮ- ਵਧੀਕ ਜ਼ਿਲ੍ਹਾ ਚੋਣ ਅਫਸਰ ਸ੍ਰੀ ਚਰਨਦੇਵ ਸਿੰਘ ਮਾਨ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੋਲਿੰਗ ਸਟੇਸ਼ਨਾਂ ਦੀ ਕੀਤੀ ਗਈ ਰੇਸ਼ਨਲਾਈਜੇਸ਼ਨ ਸਬੰਧੀ ਨਵੇਂ ਪੋਲਿੰਗ ਸਟੇਸ਼ਨਾਂ ਦੀਆਂ ਬਿਲਡਿੰਗਾਂ ਸਬੰਧੀ ਇਤਰਾਜ/ ਸੁਝਾਓ 2 ਦਿਨ ਦੇ ਅੰਦਰ ਅੰਦਰ ਲਿਖਤੀ ਤੌਰ ਤੇ ਦੇਣ ਲਈ ਜ਼ਿਲ੍ਹੇ ਦੇ ਵੱਖ ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ|
ਉਹਨਾਂ ਦੱਸਿਆ ਕਿ ਜ਼ਿਲ੍ਹੇ ਦੇ  ਪੇਂਡੂ ਖੇਤਰਾਂ ਦੇ ਪੋਲਿੰਗ ਸਟੇਸ਼ਨਾਂ ਵਿੱਚ ਵੋਟਰਾਂ ਦੀ ਗਿਣਤੀ 1200 ਰੱਖੀ ਗਈ ਹੈ ਅਤੇ ਸ਼ਹਿਰੀ ਖੇਤਰ ਦੇ ਪੋਲਿੰਗ ਸਟੇਸਨਾਂ ਵਿੱਚ ਵੋਟਰਾਂ ਦੀ ਗਿਣਤੀ 1400 ਰੱਖੀ ਗਈ ਹੈ| ਜ਼ਿਨ੍ਹਾਂ ਪੋਲਿੰਗ ਸਟੇਸ਼ਨਾਂ ਵਿਚ ਵੋਟਰਾਂ ਦੀ ਗਿਣਤੀ ਵੱਧ ਹੈ| ਉਥੇ ਨਵੇਂ ਪੋਲਿੰਗ ਸਟੇਸ਼ਨ ਜਾਂ ਤਾਂ ਉਸੇ ਬਿਲਡਿੰਗ ਵਿਚ ਜਾਂ ਨਵੀਂ ਬਿਲਡਿੰਗ ਵਿਚ ਸਥਾਪਿਤ ਕੀਤੇ ਗਏ  ਹਨ| ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ 053-ਐਸ.ਏ.ਐਸ. ਨਗਰ ਵਿਚ 7 ਨਵੇਂ ਪੋਲਿੰਗ ਸਟੇਸ਼ਨ ਜ਼ਿਨ੍ਹਾਂ ਵਿਚ ਖਾਲਸਾ ਪਬਲਿਕ ਸਕੂਲ ਦਾ ਪੂਰਬੀ ਪਾਸਾ, ਖਾਲਸਾ ਪਬਲਿਕ ਸਕੂਲ ਦਾ ਪੱਛਮੀ ਪਾਸਾ, ਜ਼ਿਲਾ ਪ੍ਰੀਸਦ ਭਵਨ ਜੁਝਾਰ ਨਗਰ, ਸਰਕਾਰੀ ਐਲੀਮੈਟਰੀ ਸਕੂਲ ਬੱਲੋਮਾਜਰਾ, ਕੈਲਾਸ ਮਾਉਂਟ ਪਬਲਿਕ ਸਕੂਲ ਬਲੌਗੀ, ਸਰਕਾਰੀ ਐਲੀਮੈਟਰੀ ਸਕੂਲ ਗਡਾਣਾ, ਸੈਂਟ ਜੈਮਸ ਸਕੂਲ ਜਗਤਪੁਰਾ ਸ਼ਾਮਿਲ ਹਨ ਅਤੇ ਵਿਧਾਨ ਸਭਾ ਹਲਕਾ 052-ਖਰੜ ਵਿਚ 05 ਨਵੇਂ ਪੋਲਿੰਗ ਸਟੇਸ਼ਨ ਸਰਕਾਰੀ ਐਲੀਮੈਟਰੀ ਸਕੂਲ ਮਸੋਲ, ਸਰਕਾਰੀ ਐਲੀਮੈਟਰੀ ਸਕੂਲ ਤੋਗਾ, ਸਰਕਾਰੀ ਐਲੀਮੈਟਰੀ ਸਕੂਲ ਖੇੜਾ, ਐਮ ਸੀ ਆਫਿਸ ਖਰੜ, ਐਨਿਸ ਸਕੂਲ ਖਰੜ ਵਿਖੇ ਬਣਾਏ ਗਏ ਹਨ  ਅਤੇ ਵਿਧਾਨ ਸਭਾ ਹਲਕਾ -112 ਡੇਰਾਬਸੀ ਵਿਚ 06 ਨਵੇਂ ਪੋਲਿੰਗ ਸਟੇਸ਼ਨ, ਮਿਊਂਸੀਪਲ ਕਮੇਟੀ ਸੈਟਰ ਭਬਾਤ ਦਾ ਪੂਰਬੀ ਪਾਸਾ, ਸੀਨੀਅਰ ਸੀਟੀਜਨ ਨਜ਼ਦੀਕ ਗੁਰਦੁਆਰਾ ਸਾਹਿਬ ਬਿਸ਼ਨਪੁਰਾ, ਡੀ ਐਸ ਪੀ ਸਕੁਲ ਵੀ.ਆਈ.ਪੀ. ਰੋਡ ਪੁਰਬੀ ਪਾਸਾ, ਜੀ.ਐਸ. ਮਾਮੋਰੀਅਲ ਪਬਲਿਕ ਸਕੂਲ  ਜੀਰਕਪੁਰ, ਮਿਊਂਸੀਪਲ ਲਾਇਬਰੇਰੀ ਡੇਰਾਬਸੀ, ਐਨ.ਐਨ. ਮੋਹਨ ਸੀਨੀਅਰ ਸੈਕੰਡਰੀ ਸਕੂਲ ਡੇਰਾਬਸੀ  ਬਣਾਏ ਗਏ ਹਨ|
ਇਸ ਮੌਕੇ ਤਹਿਸੀਲਦਾਰ ਚੋਣਾਂ ਹਰਦੀਪ ਸਿੰਘ, ਜਗਤਾਰ ਸਿੰਘ, ਹਰਪ੍ਰੀਤ ਸਿੰਘ ਕਾਂਗਰਸ ਪਾਰਟੀ ਦੇ ਨੁਮਾਇੰਦੇ, ਸੀ.ਪੀ.ਆਈ. ਤੋਂ  ਸੁਖਪਾਲ ਸਿੰਘ ਹੁੰਦਲ ਅਤੇ ਬਸਪਾ ਤੋਂ ਸੁਖਦੇਵ ਸਿੰਘ ਸਮੇਤ ਹੋਰਨਾਂ ਪਾਰਟੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ|

Leave a Reply

Your email address will not be published. Required fields are marked *