ਜ਼ਿਲ੍ਹੇ ਵਿੱਚ ਭਲਕੇ ਸਬ ਰਜਿਸਟਰਾਰ ਅਤੇ ਜੋਆਇੰਟ ਸਬ ਰਜਿਸਟਰਾਰ ਦੇ ਦਫਤਰ ਖੁੱਲ੍ਹੇ ਰਹਿਣਗੇ: ਡੀ.ਸੀ.

ਐਸ.ਏ.ਐਸ. ਨਗਰ, 24 ਅਗਸਤ (ਸ.ਬ.) ਪਿਛਲੇ ਦਿਨਾਂ ਦੌਰਾਨ ਛੁੱਟੀਆਂ ਹੋਣ ਕਾਰਨ ਸਬ ਰਜਿਸਟਰਾਰ/ਜੁਆਇੰਟ ਸਬ ਰਜਿਸਟਰਾਰ ਦਫਤਰਾਂ ਵਿਚ ਰਜਿਸਟਰੀਆਂ ਦਾ ਕੰਮ ਕਾਫੀ ਪ੍ਰਭਾਵਿਤ ਹੋਇਆ ਹੈ| ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਰਜਿਸਟਰੀਆਂ ਦੇ ਕੰਮ ਨੂੰ ਮੁਕੰਮਲ ਕਰਨ ਲਈ ਭਲਕੇ 25 ਅਗਸਤ ਨੂੰ ਆਮ ਦਿਨਾਂ ਦੀ ਤਰਾਂ ਜ਼ਿਲ੍ਹੇ ਵਿਚ ਸਬ ਰਜਿਸਟਰਾਰ (ਤਹਿਸੀਲਦਾਰ)/ਜੁਆਇੰਟ ਸਬ ਰਜਿਸਟਰਾਜ (ਨਾਇਬ ਤਹਿਸੀਲਦਾਰ) ਦੇ ਦਫਤਰ ਖੁੱਲ੍ਹੇ ਰਹਿਣਗੇ ਤਾਂ ਜੋ ਰਜਿਸਟਰੀਆਂ ਦੇ ਪੈਡਿੰਗ ਕੰਮ ਨੂੰ ਮੁਕੰਮਲ ਕੀਤਾ ਜਾ ਸਕੇ| ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਭਲਕੇ ਰਜਿਸਟਰੇਸ਼ਨ ਸਟਾਫ ਆਮ ਦਿਨਾਂ ਵਾਂਗ ਹਾਜਰ ਰਹਿ ਕੇ ਕੰਮ ਕਰੇਗਾ| ਇਸ ਤੋਂ ਇਲਾਵਾ ਕੰਮ ਵਾਲੇ ਦਿਨਾਂ ਵਿਚ ਵੀ ਰਜਿਸਟਰੀਆਂ ਨਾਲ ਸਬੰਧਿਤ ਕੰਮ ਪੂਰਾ ਕਰਨ ਲਈ ਸ਼ਾਮ 5-00 ਵਜੇ ਤੋਂ ਬਾਅਦ ਵੀ ਦਫਤਰਾਂ ਵਿਚ ਕੰਮ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ ਤਾਂ ਜੋ ਰਜਿਸਟਰੀਆਂ ਦਾ ਲੰਬਿਤ ਕੰਮ ਪੂਰਾ ਹੋ ਸਕੇ|

Leave a Reply

Your email address will not be published. Required fields are marked *