ਜ਼ਿਲ੍ਹੇ ਵਿੱਚ 31 ਜੁਲਾਈ ਤੱਕ ਵੋਟਾਂ ਬਣਾਉਣ ਦੀ ਵਿੰਢੀ ਗਈ ਵਿਸ਼ੇਸ਼ ਮੁਹਿੰਮ ਦੌਰਾਨ ਨੌਜਵਾਨ ਆਪਣੀ ਵੋਟ ਜਰੂਰ ਬਣਾਉਣ: ਸਪਰਾ

ਜ਼ਿਲ੍ਹੇ ਵਿੱਚ 31 ਜੁਲਾਈ ਤੱਕ ਵੋਟਾਂ ਬਣਾਉਣ ਦੀ ਵਿੰਢੀ ਗਈ  ਵਿਸ਼ੇਸ਼ ਮੁਹਿੰਮ ਦੌਰਾਨ ਨੌਜਵਾਨ ਆਪਣੀ ਵੋਟ ਜਰੂਰ ਬਣਾਉਣ: ਸਪਰਾ
ਵੋਟ ਬਣਾਉਣ ਦਾ ਫਾਰਮ ਆਨ ਲਾਈਨ ਵੀ ਭਰਿਆ ਜਾ ਸਕਦਾ ਹੈ
ਐਸ.ਏ.ਐਸ.ਨਗਰ, 3 ਜੁਲਾਈ (ਸ.ਬ.)  ਭਾਰਤ ਦੇ ਮੁੱਖ ਚੋਣ ਕਮਿਸ਼ਨ ਵੱਲੋਂ 1 ਜਨਵਰੀ 2017 ਨੂੰ ਆਧਾਰ ਮੰਨ ਕੇ 18 ਸਾਲ ਜਾਂ ਇਸ ਤੋਂ ਵੱਧ  ਉਮਰ  ਦੇ ਨੌਜਵਾਨ ਵੋਟਰ ਜੋ ਆਪਣੀ ਵੋਟ ਬਣਾਉਣ ਤੋਂ ਵਾਂਝੇ ਰਹਿ ਗਏ ਸਨ ਉਨ੍ਹਾਂ ਨੌਜਵਾਨ ਵੋਟਰਾਂ ਲਈ 31 ਜੁਲਾਈ ਤੱਕ ਵੋਟਾਂ ਬਣਾਉਣ ਦੀ ਵਿਸ਼ੇਸ ਮੁਹਿੰਮ ਚਲਾਈ ਗਈ ਹੈ ਤਾਂ ਜੋ ਕੋਈ ਵੀ ਨੌਜਵਾਨ ਵੋਟ ਬਣਾਉਣ ਤੋਂ ਵਾਝਾਂ ਨਾ ਰਹੇ| ਇਸ ਗੱਲ ਦੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਵੋਟਾਂ ਬਣਾਉਣ ਲਈ ਫਾਰਮ ਆਨ ਲਾਈਨ ਫਾਰਮ ਵੀ ਭਰਿਆ ਜਾ ਸਕਦਾ ਹੈ| ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਿਸ਼ੇਸ ਮੁਹਿੰਮ ਦੌਰਾਨ ਆਪਣੀ ਵੋਟ ਬਣਾਉਣ ਨੂੰ ਯਕੀਨੀ ਬਣਾਉਣ|
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਸ਼ੁਰੂ ਕੀਤੇ ਗਏ ਈ.ਆਰ.ਓ. ਨੈਟ ਪੋਰਟਲ ਰਾਹੀਂ ਵੋਟਾਂ ਬਣਾਉਣ ਦੇ ਕੰਮ ਕਾਜ ਵਿੱਚ ਹੋਰ ਵਧੇਰੇ ਪਾਰਦਰਸ਼ਤਾ, ਸਪਸ਼ਟਤਾ ਅਤੇ ਤੇਜ਼ੀ ਆਵੇਗੀ| ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਪ੍ਰਾਪਤ ਹੋਣ ਵਾਲੇ ਸਾਰੇ ਫਾਰਮਾਂ ਦਾ ਨਿਪਟਾਰਾ ਈ.ਆਰ.ਓ. ਨੈਟ ਰਾਹੀਂ ਕੀਤਾ  ਜਾਵੇਗਾ| ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਸਮੂਹ ਚੋਣਕਾਰ  ਰਜਿਸਟਰੇਸ਼ਨ ਅਫਸਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਵੋਟ ਬਣਾਉਣ ਤੋਂ ਵਾਂਝੇ ਰਹਿ ਗਏ ਨੌਜਵਾਨ ਵੋਟਰਾਂ ਨੂੰ ਵੋਟ ਬਣਾਉਣ ਲਈ ਜਾਗਰੂਕ ਕਰਨ ਵਾਸਤੇ ਵੀ  ਵਿਸ਼ੇਸ ਮੁਹਿੰਮ ਵਿੰਢੀ ਜਾਵੇ|  ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਜ਼ਿਨ੍ਹਾਂ ਦੀ ਅਜੇ ਤੱਕ ਵੋਟ ਨਹੀਂ ਬਣੀ ਉਹ ਵੋਟ ਬਣਾਉਣ ਲਈ ਫਾਰਮ ਨੰਬਰ 6 ਭਰ ਕੇ ਆਪਣੇ ਬੂਥ ਦੇ ਬੀ.ਐਲ.ਓ. ਜਾਂ ਚੋਣ ਹਲਕੇ ਦੇ ਚੋਣਕਾਰ ਰਜਿਸ਼ਟਰੇਸ਼ਨ ਅਫਸਰ-ਕਮ-ਉਪ ਮੰਡਲ ਮੈਜਿਸਟਰੇਟ ਦੇ ਦਫਤਰ ਵਿਖੇ ਦੇ ਸਕਦੇ ਹਨ| ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਮਿਤੀ 9 ਜੁਲਾਈ ਅਤੇ 23 ਜੁਲਾਈ ਨੂੰ ਦੋ ਦਿਨ ਬੀ.ਐਲ.ਓਜ਼ ਪੋਲਿੰਗ ਬੂਥਾਂ ਤੇ ਬੈਠਣਗੇ ਅਤੇ ਕੋਈ ਵੀ ਵਿਅਕਤੀ ਬੀ.ਐਲ.ਓ ਨੂੰ ਆਪਣੀ ਨਵੀਂ ਵੋਟ ਬਣਾਉਣ ਲਈ ਫਾਰਮ ਭਰ ਦੇ ਸਕਦਾ ਹੈ|
ਸ੍ਰੀਮਤੀ ਸਪਰਾ ਨੇ ਦੱਸਿਆ ਕਿ ਜੇਕਰ ਕਿਸੇ ਵੋਟਰ ਦੀ ਮੋਤ ਹੋ ਚੁੱਕੀ ਹੈ ਜਾਂ ਰਿਹਾਇਸ਼ ਛੱਡ ਗਏ ਹਨ| ਵੋਟ ਕਟਾਉਣ ਲਈ ਉਹ ਫਾਰਮ ਨੰ: 7 ਭਰ ਕੇ ਦੇ ਸਕਦੇ ਹਨ| ਜਿਹੜੇ ਵੋਟਰਾਂ ਦੇ ਇੰਦਰਾਜ ਨਾਮ / ਪਤੀ, ਪਿਤਾ ਦਾ ਨਾਮ, ਉਮਰ, ਲਿੰਗ ਵਿੱਚ ਗਲਤੀ ਹੈ ਉਹ ਫਾਰਮ ਨੰ: 8 ਭਰ ਕੇ ਆਪਣੇ ਬੀ.ਐਲ.ਓ ਅਤੇ ਸਬੰਧਤ ਚੋਣ ਹਲਕੇ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਦੇ ਦਫ਼ਤਰ ਦੇ ਸਕਦੇ ਹਨ| ਜੇਕਰ ਕਿਸੇ ਵੋਟਰ ਵੱਲੋਂ ਚੋਣ ਹਲਕੇ ਵਿੱਚ ਰਿਹਾਇਸ਼ ਬਦਲ ਲਈ ਹੈ ਤਾਂ ਆਪਣੀ ਵੋਟ ਤਬਦੀਲ ਕਰਵਾਉਣ ਲਈ ਫਾਰਮ ਨੰ: 8 T ਭਰ ਕੇ ਆਪਣੇ ਬੂਥ ਦੇ ਬੀ.ਐਲ.ਓ ਅਤੇ ਚੋਣ ਹਲਕੇ ਰਜਿਸਟ੍ਰੇਸਨ-ਕਮ-ਉਪ ਮੰਡਲ ਮੈਜਿਸਟ੍ਰੇਟ ਦੇ ਦਫ਼ਤਰ ਵਿਖੇ ਦੇ ਸਕਦੇ ਹਨ|

Leave a Reply

Your email address will not be published. Required fields are marked *