ਜ਼ਿਲ੍ਹੇ ਵਿੱਚ 804 ਕੈਂਸਰ ਪੀੜਤਾਂ ਨੂੰ ਸਰਕਾਰ ਨੇ ਦਿੱਤੀ ਵਿੱਤੀ ਮਦਦ : ਡਿਪਟੀ ਕਮਿਸ਼ਨਰ

ਜ਼ਿਲ੍ਹੇ ਵਿੱਚ 804 ਕੈਂਸਰ ਪੀੜਤਾਂ ਨੂੰ ਸਰਕਾਰ ਨੇ ਦਿੱਤੀ ਵਿੱਤੀ ਮਦਦ : ਡਿਪਟੀ ਕਮਿਸ਼ਨਰ
ਦਸੰਬਰ ਵਿੱਚ 15 ਅਤੇ ਜਨਵਰੀ ਵਿੱਚ 8 ਹੋਰ ਨਵੇਂ ਮਰੀਜ ਹੋਏ ਕੈਂਸਰ ਦਾ ਸ਼ਿਕਾਰ, ਹੁਣ ਤਕ ਕੁਲ 10 ਕਰੋੜ 34 ਲੱਖ 32 ਹਜ਼ਾਰ 830 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ
ਐਸ. ਏ. ਐਸ. ਨਗਰ, 11ਫਰਵਰੀ (ਸ.ਬ.) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਹੁਣ ਤੱਕ 804 ਕੈਂਸਰ ਪੀੜਤ ਮਰੀਜ਼ਾਂ ਨੂੰ ਇਲਾਜ ਵਾਸਤੇ ਮੁੱਖ ਮੰਤਰੀ ਕੈਂਸਰ ਰਾਹਤ ਫੰਡ ਸਕੀਮ ਅਧੀਨ 10 ਕਰੋੜ 34 ਲੱਖ 32 ਹਜ਼ਾਰ 830 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਚੁੱਕੀ ਹੈ| ਇਸ ਗੱਲ ਦੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਅੱਜ ਇੱਥੇ ਇੱਕ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚੋਂ ਕੈਂਸਰ ਖਾਤਮੇ ਲਈ ਜਿਥੇ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ ਉਥੇ ਇਸ ਬੀਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਬੀਮਾਰੀ ਤੋਂ ਬਚਾਅ ਹੋ ਸਕੇ|
ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਦਸੰਬਰ 2018 ਤੱਕ ਰਜਿਸਟਰ ਹੋਏ 796 ਕੈਂਸਰ ਪੀੜਤ ਮਰੀਜ਼ਾਂ ਨੂੰ ਸਰਕਾਰ ਵੱਲੋਂ ਜਨਵਰੀ 2018 ਤੱਕ ਮਨਜ਼ੂਰ ਹੋਈ 10 ਕਰੋੜ 28 ਲੱਖ 32 ਹਜ਼ਾਰ 830 ਰੁਪਏ ਦੀ ਰਕਮ ਵਿੱਤੀ ਸਹਾਇਤਾ ਵਜੋਂ ਪ੍ਰਦਾਨ ਕੀਤੀ ਗਈ| ਉਹਨਾਂ ਦੱਸਿਆ ਕਿ ਕੈਂਸਰ ਦੇ 15 ਕੇਸ ਦਸੰਬਰ 2018 ਮਹੀਨੇ ਵਿੱਚ ਰਜਿਸਟਰ ਕੀਤੇ ਗਏ, ਜਿਨ੍ਹਾਂ ਵਿੱਚ 4 ਮਰਦ ਅਤੇ 11 ਔਰਤਾਂ ਸ਼ਾਮਿਲ ਹਨ| ਇਨ੍ਹਾਂ ਵਿੱਚੋਂ 14 ਮਰੀਜ਼ਾਂ ਨੂੰ ਇਲਾਜ ਲਈ ਪੀ. ਜੀ. ਆਈ. ਚੰਡੀਗੜ੍ਹ ਅਤੇ 1 ਨੂੰ ਜੀ. ਐਮ. ਜੀ. ਐਚ -32 ਵਿਖੇ ਭੇਜਿਆ ਗਿਆ ਇਨ੍ਹਾਂ ਮਰੀਜ਼ਾਂ ਵਿੱਚੋਂ 2 ਡੇਰਾਬੱਸੀ, 7 ਖਰੜ ਅਤੇ 6 ਮੁਹਾਲੀ ਨਾਲ ਸਬੰਧਤ ਹਨ| ਜਨਵਰੀ 2019 ਵਿੱਚ ਕੈਂਸਰ ਦੇ 8 ਕੇਸ ਰਜਿਸਟਰਡ ਹੋਏ, ਜਿਨ੍ਹਾਂ ਵਿੱਚ 4 ਮਰਦ ਅਤੇ 4 ਔਰਤਾਂ ਸ਼ਾਮਿਲ ਹਨ| ਇਨ੍ਹਾਂ ਵਿੱਚੋਂ 6 ਕੈਂਸਰ ਪੀੜਤ ਮਰੀਜ਼ਾਂ ਨੂੰ ਪੀ. ਜੀ. ਆਈ. ਚੰਡੀਗੜ੍ਹ, 1 ਨੂੰ ਹੋਮੀ ਭਾਬਾ ਕੈਂਸਰ ਹਸਪਤਾਲ ਸੰਗਰੂਰ ਅਤੇ 1 ਨੂੰ ਮੈਕਸ ਹਸਪਤਾਲ ਫੇਜ਼ 6 ਮੁਹਾਲੀ ਵਿਖੇ ਇਲਾਜ ਲਈ ਭੇਜਿਆ ਗਿਆ| ਇਨ੍ਹਾਂ ਮਰੀਜ਼ਾਂ ਵਿੱਚੋਂ ਜਿਥੇ ਇਕ ਡੇਰਾਬੱਸੀ ਨਾਲ ਸਬੰਧਤ ਹੈ ਉਥੇ 6 ਖਰੜ ਅਤੇ 1 ਮੁਹਾਲੀ ਨਾਲ ਸਬੰਧਤ ਹੈ|
ਉਨ੍ਹਾਂ ਦੱਸਿਆ ਕਿ ਜਨਵਰੀ ਵਿੱਚ ਰਜਿਸਟਰਡ ਹੋਏ ਕੈਂਸਰ ਦੇ 3 ਕੇਸਾਂ ਲਈ 6 ਲੱਖ ਰੁਪਏ ਰਕਮ ਮਨਜ਼ੂਰ ਕੀਤੀ ਗਈ ਜਦਕਿ 5 ਹੋਰ ਕੇਸਾਂ ਵਿਚ ਜਲਦੀ ਹੀ ਵਿੱਤੀ ਸਹਾਇਤਾ ਪ੍ਰਦਾਨ ਕਰ ਦਿੱਤੀ ਜਾਵੇਗੀ| ਜਨਵਰੀ ਤੱਕ ਕੁੱਲ 804 ਕੈਂਸਰ ਪੀੜਤ ਮਰੀਜ਼ਾਂ ਨੂੰ ਮੁੱਖ ਮੰਤਰੀ ਕੈਂਸਰ ਰਾਹਤ ਫੰਡ ਵਿੱਚੋਂ ਮਨਜ਼ੂਰ ਹੋਈ 10 ਕਰੋੜ 34 ਲੱਖ 32 ਹਜ਼ਾਰ 830 ਰੁਪਏ ਦੀ ਰਕਮ ਮਾਲੀ ਮਦਦ ਪ੍ਰਦਾਨ ਕੀਤੀ ਗਈ| ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਂਸਰ ਰਾਹਤ ਸਕੀਮ ਅਧੀਨ ਕੈਂਸਰ ਪੀੜਤ ਮਰੀਜ਼ ਨੂੰ ਇਲਾਜ ਲਈ 1 ਲੱਖ 50 ਹਜ਼ਾਰ ਰੁਪਏ ਤੱਕ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ|

Leave a Reply

Your email address will not be published. Required fields are marked *