ਜ਼ਿੰਦਗੀ ਦਾ ਇੱਕ ਖਤਰਨਾਕ ਮੋੜ ਤਲਾਕ

ਪਿੰਡਾਂ ਦੇ ਲੋਕਾਂ ਦੇ ਮਨਾਂ ਵਿੱਚ ਧਾਰਨਾਂ ਘਰ ਕਰ ਚੁੱਕੀ ਹੈ ਕਿ ਜੇਕਰ ਲੜਕਾ ਜਾਂ ਲੜਕੀ ਵਿਗੜਦੇ ਨਜ਼ਰ ਆਉਦੇ ਹਨ ਤਾਂ ਉਨਾਂ ਦਾ ਜਲਦ ਵਿਆਹ ਕਰਕੇ ਉਨਾਂ ਸਹੀ ਰਸਤੇ ਉੱਪਰ ਲੈ ਕੇ ਆਉਣ ਦੀ ਇਹ ਇੱਕ ਮੱਹਤਵਪੂਰਨ ਵਿਧੀ ਹੈ ਜਦਕਿ ਇਹ ਠੀਕ ਨਹੀ ਬਲਕਿ ਮੂਰਖਤਾ ਦੀ ਹੱਦ ਹੈ| ਬੱਚਿਆ ਨੂੰ ਸਹੀ ਰਾਸਤੇ ਦੇ ਮਾਰਗ ਦਰਸ਼ਨ ਕਰਾਉਣੇ ਮਾਪਿਆ ਦਾ ਇੱਕ ਮਹੱਤਵਪੂਰਨ ਕਾਰਜ ਹੁੰਦਾ ਹੈ ਕਈ ਵਾਰੇ ਮਾਪੇ ਜਲਦਬਾਜ਼ੀ ਜਾਂ ਗੁੱਸੇ ਦੇ ਵਿੱਚ ਲੜਕਾ ਜਾਂ ਲੜਕੀ ਦੇ ਵਿਆਹ ਸਬੰਧੀ ਅਜਿਹਾ ਕਦਮ ਚੁੱਕ ਲੈਂਦੇ ਹਨ ਜੋ ਲੜਕਾ ਜਾਂ ਲੜਕੀ ਦੇ ਸੁਪਨਿਆ ਨੂੰ ਚਕਨਾਚੂਰ ਕਰ ਦਿੰਦਾ ਹੈ| ਆਮ ਤੌਰ ਤੇ ਫਿਰ ਇਸਦਾ ਨਤੀਜਾ ਤਲਾਕ ਨਿਕਲਦਾ ਹੈ| ਪੁਰਾਣੇ ਸਮੇਂ ਦੀ ਇੱਕ ਕਹਾਵਤ ਬਹੁਤ ਮਸ਼ਹੂਰ ਆਖਿਆ ਜਾਂਦਾ ਹੈ šਗੁੱਸਾ ਆਇਆ ਅਕਲ ਗਈ” ਗੁੱਸੇ ਅਤੇ ਜਲਦਬਾਜ਼ੀ ਦੇ ਵਿੱਚ ਕੀਤੇ ਗਏ ਕਾਰਜਾਂ ਦੇ ਸਿੱਟੇ ਅਕਸਰ ਭਿਆਨਕ ਹੀ ਸਾਬਤ ਹੁੰਦੇ ਹਨ ਪਰੰਤੂ ਕਈ ਵਾਰੀ ਲੜਕਾ ਲੜਕੀ ਵੀ ਬਿਨਾਂ ਸੋਚੇ ਸਮਝੇ ਵਿਆਹ ਸਬੰਧੀ ਅਜਿਹਾ ਕਦਮ ਚੁੱਕ ਲੈਂਦੇ ਹਨ ਜਿਸਦਾ ਨਤੀਜਾ ਪਛਤਾਵਾ ਜਾਂ ਫਿਰ ਤਲਾਕ ਨਿਕਲਦਾ ਹੈ| ਕਿਸੀ ਨੇ ਠੀਕ ਹੀ ਆਖਿਆ ਹੈ ਕਿ ਇਨਸਾਨ ਗਲਤੀਆਂ ਦਾ ਪੁਤਲਾ ਹੈ| ਲੋਕਾਂ ਦੀਆਂ ਇਹਨਾਂ ਸੱਮਸਿਆਵਾਂ ਦੇ ਨਿਪਟਾਰੇ ਲਈ 1955 ਈ: ਵਿੱਚ ਹਿੰਦੂ ਮੈਰਿਜ ਐਕਟ ਪਾਸ ਕੀਤਾ ਗਿਆ| ਇਸ ਐਕਟ ਦੀ ਧਾਰਾ 13 ਦੇ ਵਿੱਚ ਤਲਾਕ ਦੇ ਮਾਪ ਦੰਡਾਂ ਦਾ ਵਰਣਨ ਕੀਤਾ ਗਿਆ| ਧਾਰਾ 13 ਅਧੀਨ ਤਲਾਕ ਸਬੰਧੀ ਕਈ ਪ੍ਰਕਾਰ ਦੀਆਂ ਸ਼ਰਤਾਂ ਦੀ ਵਿਵਸਥਾ ਕੀਤੀ ਗਈ ਜੇਕਰ ਲੜਕਾਂ ਜਾਂ ਲੜਕੀ ਇਨਾਂ ਸ਼ਰਤਾ ਦੇ ਘੇਰੇ ਵਿੱਚ ਆਉਦੇ ਹਨ ਤਾਂ ਉਹ ਮਾਨਯੋਗ ਅਦਾਲਤ ਵਿੱਚ ਤਲਾਕ ਸਬੰਧੀ ਪਟੀਸ਼ਨ ਪੇਸ਼ ਕਰ ਸਕਦੇ ਹਨ| ਧਾਰਾ 13 ਅਧੀਨ 09 ਪ੍ਰਕਾਰ ਦੀਆਂ ਸ਼ਰਤਾ ਦੀ ਵਿਵਸਥਾ ਕੀਤੀ ਗਈ ਹੈ ਪਹਿਲਾ ਜੇਕਰ ਲੜਕਾ ਜਾਂ ਲੜਕੀ ਵਿਆਹ ਹੋਣ ਤੋ ਬਾਅਦ ਕਿਸੇ ਹੋਰ ਨਾਲ ਸਰੀਰਕ ਸਬੰਧ ਬਣਾਉਦੇ ਹਨ ਤਾਂ ਇਨਾਂ ਦੋਨਾਂ ਵਿੱਚੋਂ ਕੋਈ ਵੀ ਮਾਨਯੋਗ ਅਦਾਲਤ ਦੇ ਵਿੱਚ ਤਲਾਕ ਸਬੰਧੀ ਆਪਣੀ ਪਟੀਸ਼ਨ ਪੇਸ਼ ਕਰ ਸਕਦਾ ਹੈ| ਇਸ ਸ਼ਰਤ ਅਧੀਨ ਔਰਤ ਨੂੰ ਵਿਸ਼ੇਸ਼ ਅਧਿਕਾਰ ਪ੍ਰਾਪਤ ਹਨ ਭਾਵ ਕਿ ਜੇਕਰ ਔਰਤ ਵਿਆਹ ਤੋਂ ਬਾਅਦ ਕਿਸੇ ਹੋਰ ਵਿਅਕਤੀ ਨਾਲ ਸਰੀਰਕ ਸਬੰਧ ਬਣਾਉਦੀ ਹੈ ਤਾਂ ਉਸਦਾ ਪਤੀ ਉਸ ਵਿਰੁੱਧ ਇਸ ਐਕਟ ਦੀ ਧਾਰਾ 13 ਅਧੀਨ ਮਾਨਯੋਗ ਅਦਾਲਤ ਵਿੱਚ ਤਲਾਕ ਸਬੰਧੀ ਹੀ ਪਟੀਸ਼ਨ ਪੇਸ਼ ਕਰ ਸਕਦਾ ਹੈ ਪਰੰਤੂ ਜੇਕਰ ਵਿਅਕਤੀ ਵਿਆਹ ਤੋਂ ਬਾਅਦ ਕਿਸੀ ਹੋਰ ਔਰਤ ਨਾਲ ਸਰੀਰਕ ਸਬੰਧ ਬਣਾਉਦਾ ਹੈ ਤਾਂ ਉਸ ਵਿਰੁੱਧ ਆਈ.ਪੀ.ਸੀ ਦੀ ਧਾਰਾ 497 ਅਧੀਨ 05 ਸਾਲ ਦੀ ਸਜ਼ਾ ਅਤੇ ਜ਼ੁਰਮਾਨਾ ਦੀ ਵਿਵਸਥਾ ਕੀਤੀ ਗਈ ਹੈ| ਜਦਕਿ ਪਤਨੀ ਇਸ ਧਾਰਾ ਤੋਂ ਸੁਤੰਤਰ ਹੈ| ਇਸ ਐਕਟ ਦੀ ਧਾਰਾ 13 ਅਧੀਨ ਦੂਜ਼ੀ ਸ਼ਰਤ ਇਹ ਹੁੰਦੀ ਹੈ ਕਿ ਜੇਕਰ ਪਤੀ ਪਤਨੀ ਉੱਪਰ ਜੁਰਮ ਕਰਦਾ ਹੈ ਤਾਂ ਪਤਨੀ ਇਸ ਧਾਰਾ ਅਧੀਨ ਪਤੀ ਤੇ ਤਲਾਕ ਲੈ ਸਕਦੀ ਹੈ ਪਰੰਤੂ ਯਾਦ ਰਹੇ ਕਿ ਪਤੀ ਇਸ ਧਾਰਾ ਅਧੀਨ ਤਲਾਕ ਲੈਣ ਦਾ ਅਧਿਕਾਰ ਰੱਖਦਾ ਹੈ| ਆਮ ਵੇਖਣ ਵਿੱਚ ਆਉਦਾ ਹੈ ਕਿ ਪਤਨੀ ਵੱਲੋਂ ਹੀ ਇਸ ਸ਼ਰਤਾਂ ਦੀ ਵਰਤੋਂ ਕਰਕੇ ਮਾਨਯੋਗ ਅਦਾਲਤ ਵਿੱਚ ਤਲਾਕ ਸਬੰਧੀ ਪਟੀਸ਼ਨ ਪੇਸ਼ ਕੀਤੀ ਜਾਂਦੀ ਹੈ| ਤੀਜੀ ਸ਼ਰਤ ਇਹ ਹੁੰਦੀ ਹੈ ਕਿ ਜੇਕਰ ਪਤੀ ਪਤਨੀ 02 ਸਾਲਾਂ ਤੋਂ ਇੱਕ ਦੂਜੇ ਨਾਲ ਠੀਕ ਵਿਹਾਰ ਨਹੀ ਕਰਦੇ ਤਾਂ ਦੋਨਾਂ ਵਿੱਚੋਂ ਕੋਈ ਵੀ ਮਾਨਯੋਗ ਅਦਾਲਤ ਦੇ ਵਿੱਚ ਤਲਾਕ ਸਬੰਧੀ ਪਟੀਸ਼ਨ ਪੇਸ਼ ਕਰ ਸਕਦਾ ਹੈ ਠੀਕ ਵਿਹਾਰ ਦੀ ਸ਼੍ਰੇਣੀ ਵਿੱਚ ਕਈ ਮਸਲੇ ਆਉਂਦੇ ਹਨ ਜਿਵੇਂ ਕਿ ਪਤਨੀ ਵੱਲੋਂ ਪਤੀ ਦੇ ਕਮਰੇ ਵਿੱਚ ਨਾ ਸੋਣਾ, ਸਰੀਰਕ ਸਬੰਧ ਬਣਾਉਣ ਤੋਂ ਮਨ੍ਹਾ ਕਰਨਾ ਆਦਿ ਇਸ ਤੋਂ ਇਲਾਵਾ ਜੇਕਰ ਪਤੀ ਜਾਂ ਪਤਨੀ ਹਿੰਦੂ ਧਰਮ ਦਾ ਤਿਆਗ ਕਰ ਚੁੱਕੇ ਹੋਣ ਤਾਂ ਇੰਨਾਂ ਦੋਨਾਂ ਵਿੱਚੋਂ ਕੋਈ ਵੀ ਮਾਨਯੋਗ ਅਦਾਲਤ ਦੇ ਵਿੱਚ ਤਲਾਕ ਸਬੰਧੀ ਪਟੀਸ਼ਨ ਪੇਸ਼ ਕਰ ਸਕਦਾ ਹੈ| ਹਿੰਦੂ ਮੈਰਿਜ ਐਕਟ ਦੀ ਧਾਰਾ 05 ਦੇ ਵਿੱਚ ਇਹ ਵਿਵਸਥਾ ਕੀਤੀ ਗਈ ਹੈ ਕਿ ਜੇਕਰ ਲੜਕਾ ਜਾਂ ਲੜਕੀ ਠੀਕ ਚਿੱਤ ਨਹੀ ਹਨ ਜਾਂ ਇਨਾਂ ਦੋਨਾਂ ਵਿੱਚੋਂ ਕਿਸੇ ਨੂੰ ਪਾਗਲਪਣ ਦੇ ਦੌਰੇ ਪੈਂਦੇ ਹਨ ਤਾਂ ਉਹ ਆਪਸ ਦੇ ਵਿੱਚ ਵਿਆਹ ਨਹੀ ਕਰਵਾ ਸਕਦੇ ਪਰੰਤੂ ਕਈ ਵਾਰੀ ਲੜਕਾ ਜਾਂ ਲੜਕੀ ਇਸ ਸ਼ਰਤ ਨੂੰ ਅੱਖੋ ਉਹਲੇ ਕਰਕੇ ਵਿਆਹ ਕਰਵਾ ਲੈਂਦੇ ਹਨ ਅਤੇ ਜਦੋਂ ਉਨਾਂ ਨੂੰ ਇੱਕ ਦੂਜੇ ਦੇ ਬਾਰੇ ਵਿੱਚ ਸਹੀ ਰੂਪ ਵਿੱਚ ਪਤਾ ਲੱਗਦਾ ਹੈ ਤਾਂ ਉਹ ਇਸ ਐਕਟ ਦੀ ਧਾਰਾ 13 ਦਾ ਸਹਾਰਾ ਲੈ ਕੇ ਮਾਨਯੋਗ ਅਦਾਲਤ ਵਿੱਚ ਪਟੀਸ਼ਨ ਪੇਸ਼ ਕਰਦੇ ਹਨ| ਇੱਕ ਪਾਰਟੀ ਦੇ ਪਾਗਲ ਹੋਣ ਦਾ ਪਤਾ ਲੱਗਣ ਤੋਂ ਬਾਅਦ ਦੂਜੀ ਪਾਰਟੀ ਨੂੰ ਜਲਦ ਤੋਂ ਜਲਦ ਅਦਾਲਤ ਦੇ ਦਰਵਾਜ਼ੇ ਤੇ ਦਸਤਕ ਦੇਣੀ ਬਹੁਤ ਜਰੂਰੀ ਤਾਂ ਜੋ ਕਿ ਜਾਨੀ ਅਤੇ ਮਾਲੀ ਨੁਕਸਾਨ ਹੋਣ ਤੇ ਬਚਾਇਆ ਜਾ ਸਕੇ| ਇਸ ਐਕਟ ਦੀ ਧਾਰਾ 13 ਇਹ ਵੀ ਦਰਸਾਉਂਦੀ ਹੈ ਕਿ ਜੇਕਰ ਲੜਕਾ ਜਾਂ ਲੜਕੀ ਵਿੱਚੋਂ ਕੋਈ ਕੁਸ਼ਟ ਰੋਗ ਜਾਂ ਫਿਰ ਯੋਨ ਰੋਗ ਦਾ ਸ਼ਿਕਾਰ ਹੈ ਤਾਂ ਉਹ ਇਸ ਧਾਰਾ ਦਾ ਆਸਰਾ ਲੈ ਕੇ ਮਾਨਯੋਗ ਅਦਾਲਤ ਵਿੱਚ ਤਲਾਕ ਸਬੰਧੀ ਪਟੀਸ਼ਨ ਪੇਸ਼ ਕਰ ਸਕਦੇ ਹਨ| ਇਸ ਧਾਰਾ ਅਧੀਨ ਇੱਕ ਹੋਰ ਮਹੱਤਵਪੂਰਨ ਸ਼ਰਤ ਇਹ ਹੁੰਦੀ ਹੈ ਕਿ ਪਤੀ ਜਾਂ ਪਤਨੀ ਵਿੱਚੋਂ ਕੋਈ ਸੰਸਾਰ ਦਾ ਤਿਆਗ ਨਾ ਕਰ ਚੁੱਕਾ ਹੋਵੇ ਭਾਵ ਕਿ ਕੋਈ ਅਜਿਹਾ ਧਰਮ ਗ੍ਰਹਿਣ ਨਾ ਕਰ ਚੁੱਕਾ ਹੋਵੇ ਜੋ ਕਿ ਗ੍ਰਹਿਸਤੀ ਜੀਵਨ ਬਤੀਤ ਕਰਨ ਉੱਪਰ ਰੋਕ ਲਗਾਉਂਦਾ ਹੋਵੇ ਤਾਂ ਦੂਜੀ ਧਿਰ ਨੂੰ ਤਲਾਕ ਲੈਣ ਦਾ ਪੂਰਨ ਅਧਿਕਾਰ ਦਿੱਤਾ ਗਿਆ ਹੈ| ਇਸ ਤੋਂ ਇਲਾਵਾ ਜੇਕਰ ਪਤੀ ਜਾਂ ਪਤਨੀ ਵਿੱਚੋਂ ਕੋਈ 07 ਸਾਲਾਂ ਤੋਂ ਗਾਇਬ ਹੈ ਜਾਂ ਫਿਰ 07 ਸਾਲਾਂ ਤੋਂ ਉਸਦੇ ਜੀਵਿਤ ਹੋਣ ਬਾਰੇ ਕੁਝ ਵੀ ਪਤਾ ਨਹੀ ਲੱਗ ਸਕਿਆ ਹੈ ਤਾਂ ਦੂਜੀ ਪਾਰਟੀ ਤਲਾਕ ਲੈਣ ਲਈ ਪੂਰਨ ਸੁੰਤਤਰ ਹੈ|
ਇਸ ਤੋਂ ਇਲਾਵਾ ਹਿੰਦੁ ਮੈਰਿਜ ਐਕਟ ਦੀ ਧਾਰਾ 13(2) ਦੇ ਵਿੱਚ ਕੇਵਲ ਔਰਤ ਨੂੰ ਹੀ ਆਪਣੇ ਪਤੀ ਤੋਂ ਤਲਾਕ ਲੈਣ ਲਈ ਵਿਸ਼ੇਸ਼ ਸ਼ਰਤਾਂ ਦੀ ਵਿਵਸਥਾ ਕੀਤੀ ਗਈ ਹੈ ਭਾਵਕਿ ਜੇਕਰ ਪਤੀ ਕੋਈ ਦੂਸਰਾ ਵਿਆਹ ਕਰਵਾ ਲੈਂਦਾ ਹੈ ਤਾਂ ਪਤਨੀ ਇਸ ਧਾਰਾ ਦਾ ਸਹਾਰਾ ਲੈ ਕੇ ਮਾਨਯੋਗ ਅਦਾਲਤ ਦੇ ਵਿੱਚ ਤਲਾਕ ਸਬੰਧੀ ਪਟੀਸ਼ਨ ਪੇਸ਼ ਕਰ ਸਕਦੀ ਹੈ| ਇਸ ਤੋਂ ਇਲਾਵਾ ਜੇਕਰ ਪਤੀ ਪਤਨੀ ਦਾ ਬਲਾਤਕਾਰ ਕਰਦਾ ਹੈ ਜਾਂ ਫਿਰ ਕੁਦਰਤੀ ਨਿਯਮਾਂ ਦੇ ਵਿਰੁੱਧ ਸੈਕਸ ਕਰਦਾ ਹੈ ਤਾਂ ਪਤਨੀ ਤਲਾਕ ਲੈਣ ਲਈ ਇਸ ਐਕਟ ਦੀ ਧਾਰਾ 13 (2) ਦਾ ਸਹਾਰਾ ਲੈ ਸਕਦੀ ਹੈ ਜੇਕਰ ਮਾਨਯੋਗ ਅਦਾਲਤ ਦੇ ਦੁਆਰਾ ਪਤਨੀ ਨੂੰ ਹਿੰਦੂ ਅਡਾਪਸ਼ਨ ਅਤੇ ਮੈਨਟੀਨੈਂਸ ਐਕਟ, 1956 ਦੀ ਧਾਰਾ 18 ਅਧੀਨ ਖਰਚੇ ਦੇ ਹੁੱਕਮ ਪਾਸ ਕਰ ਦਿੱਤੇ ਹੋਣ ਅਤੇ ਪਤਨੀ ਅਤੇ ਪਤੀ ਵਿਚਕਾਰ ਇੱਕ ਸਾਲ ਤੋਂ ਵੱਧ ਸਰੀਰਕ ਸਬੰਧ ਨਾ ਬਣੇ ਹੋਣ ਤਾਂ ਪਤਨੀ ਆਪਣੇ ਪਤੀ ਤੋਂ ਤਲਾਕ ਲੈਣ ਦਾ ਅਧਿਕਾਰ ਰੱਖਦੀ ਹੈ ਜਾਂ ਫਿਰ ਔਰਤ ਦਾ ਵਿਆਹ 15 ਸਾਲ ਤੋਂ ਪਹਿਲਾ ਹੋਇਆ ਹੋਵੇ ਤਾਂ ਉਹ ਔਰਤ 18 ਸਾਲਾਂ ਦੀ ਉਮਰ ਪੂਰੀ ਹੋਣ ਤੇ ਇਸ ਐਕਟ ਦੀ ਧਾਰਾ 13 (2) ਦੇ ਅਧੀਨ ਮਾਨਯੋਗ ਅਦਾਲਤ ਦੇ ਵਿੱਚ ਤਲਾਕ ਸਬੰਧੀ ਪਟੀਸ਼ਨ ਪੇਸ਼ ਕਰ ਸਕਦੀ ਹੈ | ਤਲਾਕ ਦਾ ਹੁੱਕਮ ਪਾਸ ਹੋਣ ਤੋਂ ਪਹਿਲਾ ਮਾਨਯੋਗ ਅਦਾਲਤ ਆਪਸੀ ਫੈਸਲੇ ਕਰਵਾਉਣ ਨੂੰ ਪਹਿਲ ਦਿੰਦੀ ਹੈ ਤਾਂ ਜੋ ਕਿ ਉਨਾਂ ਦੇ ਪਰਿਵਾਰ ਨੂੰ ਖੇਰੂ-ਖੇਰੂ ਹੋਣ ਤੋਂ ਬਚਾਇਆ ਜਾ ਸਕੇ| ਪਰਿਵਾਰ ਨੂੰ ਬਚਾਉਣ ਲਈ ਮਾਨਯੋਗ ਅਦਾਲਤ ਵਿੱਚ ਹਿੰਦੂ ਮੈਰਿਜ ਐਕਟ ਦੀ ਧਾਰਾ 10 ਅਧੀਨ ਅਦਾਲਤੀ ਵਿਛੋੜੇ ਦੇ ਹੁੱਕਮ ਪਾਸ ਕਰ ਦਿੰਦੀ ਹੈ ਤਾਂ ਜੋ ਕਿ ਪਾਰਟੀਆਂ ਨੂੰ ਇੱਕ ਦੂਜੇ ਤੋਂ ਵੱਖ ਰੱਖ ਕੇ ਸੋਚਣ ਦਾ ਸਮਾਂ ਦਿੱਤਾ ਜਾ ਸਕੇ ਪਰੰਤੂ ਇੱਕ ਗੱਲ ਯਾਦ ਰਹੇ ਕਿ ਇਸ ਧਾਰਾ ਅਧੀਨ ਪਾਸ ਕੀਤੇ ਗਏ ਅਦਾਲਤੀ ਵਿਛੋੜੇ ਦੇ ਸਮੇਂ ਅਧੀਨ ਪਤੀ ਪਤਨੀ ਨਾਲ ਸਰੀਰਕ ਸਬੰਧ ਬਣਾਉਦਾ ਹੈ ਤਾਂ ਉਸਨੂੰ ਧਾਰਾ 376 (ਅ) ਆਈ.ਪੀ.ਸੀ ਦੇ ਤਹਿਤ 02 ਸਾਲਾਂ ਦੀ ਸਜ਼ਾ ਕੀਤੀ ਜਾ ਸਕਦੀ ਹੈ| ਕਈ ਵਾਰੀ ਪ੍ਰੀਸਥਿਤੀਆਂ ਅਜਿਹੀਆਂ ਹੁੰਦੀਆਂ ਹਨ ਕਿ ਦੋਵੇਂ ਪਾਰਟੀਆਂ ਭਾਵ ਪਤੀ ਪਤਨੀ ਇੱਕ ਦੂਜੇ ਤੋਂ ਤਲਾਕ ਲੈਣਾ ਚਾਹੁੰਦੇ ਹਨ ਤਾਂ ਉਹ ਹਿੰਦੂ ਮੈਰਿਜ ਐਕਟ ਦੀ ਧਾਰਾ 13 (ਅ) ਅਧੀਨ ਅਦਾਲਤ ਦੇ ਵਿੱਚ ਤਲਾਕ ਸਬੰਧੀ ਪਟੀਸ਼ਨ ਪੇਸ਼ ਕਰ ਸਕਦੇ ਹਨ ਪਰੰਤੂ ਜੇਕਰ ਉਹ ਇੱਕ ਦੂਜੇ ਤੋਂ ਇੱਕ ਸਾਲ ਤੋਂ ਵੱਧ ਅਲੱਗ ਰਹਿੰਦੇ ਹੋਣ ਤੇ ਦੋਵੇਂ ਤਲਾਕ ਲੈਣ ਦੇ ਲਈ ਸਹਿਮਤ ਹੋਣ ਤਾਂ ਇਸ ਐਕਟ ਦੀ ਧਾਰਾ 13 (ਅ) ਦਾ ਸਹਾਰਾ ਲੈ ਸਕਦੇ ਹਨ| ਕਈ ਵਾਰੀ ਤਲਾਕ ਲੈਣ ਤੋਂ ਬਾਅਦ ਦੋਵੇਂ ਪਾਰਟੀਆਂ ਆਪਸ ਵਿੱਚ ਫਿਰ ਤੋਂ ਉਸੇ ਵਿਆਹ ਬਾਰੇ ਸੋਚਣ ਲੱਗ ਪੈਂਦੀਆਂ ਹਨ ਤਾਂ ਉਹ ਹਿੰਦੂ ਮੈਰਿਜ ਐਕਟ ਦੀ ਧਾਰਾ 15 ਅਧੀਨ ਦੁਆਰਾ ਵਿਆਹ ਕਰਵਾ ਸਕਦੀਆਂ ਵੀ ਹਨ ਪਰੰਤੂ ਜੇਕਰ ਮਾਨਯੋਗ ਅਦਾਲਤ ਵਿੱਚ ਅਪੀਲ ਪਾਉਣ ਦਾ ਸਮਾਂ ਬਤੀਤ ਚੁੱਕਾ ਹੋਵੇ| ਕਿਸੇ ਨੇ ਠੀਕ ਹੀ ਆਖਿਆ ਹੈ ਕਿ ਵਿਆਹ ਵਿਅਕਤੀ ਦੇ ਦੂਜੇ ਜਨਮ ਦੇ ਸਮਾਨ ਹੁੰਦਾ ਹੈ|
ਸੁਰਿੰਦਰ ਸਿੰਘ, ਐਡਵੋਕੇਟ

Leave a Reply

Your email address will not be published. Required fields are marked *