ਜ਼ੀਰਕਪੁਰ ਟਰੈਫਿਕ ਪੁਲੀਸ ਨੇ ਮਾਰਚ ਮਹੀਨੇ ਵਿੱਚ ਕੱਟੇ 1651 ਚਲਾਨ

ਜੀਰਕਪੁਰ, 4 ਅਪ੍ਰੈਲ (ਸ.ਬ.) ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਵਾਉਣ ਸਬੰਧੀ ਟਰੈਫਿਕ ਪੁਲੀਸ ਜ਼ੀਰਕਪੁਰ ਵੱਲੋ ਪੂਰੇ ਮਾਰਚ ਮਹੀਨੇ ਦੌਰਾਨ ਵੱਖ-ਵੱਖ ਥਾਵਾਂ ਤੇ ਨਾਕੇ ਲਗਾ ਕੇ ਵਿਸ਼ੇਸ ਚੈਕਿੰਗ ਕੀਤੀ ਗਈ| ਟਰੈਫਿਕ ਪੁਲੀਸ ਦੇ ਇੰਚਾਰਜ ਮਨਫੁਲ ਸਿੰਘ ਦੀ ਅਗਵਾਈ ਵਿੱਚ ਮਾਰਚ ਮਹੀਨੇ ਵਿੱਚ ਚੈਕਿੰਗ ਦੌਰਾਨ ਪੁਲੀਸ ਕਰਮਚਾਰੀਆਂ ਨੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ 1651 ਦੇ ਕਰੀਬ ਚਲਾਨ ਕੱਟੇ ਗਏ|
ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਟਰੈਫਿਕ ਪੁਲੀਸ ਇੰਚਾਰਜ ਮਨਫੁਲ ਸਿੰਘ ਨੇ ਦੱਸਿਆ ਕਿ ਜਿਲ੍ਹਾ ਪੁਲੀਸ ਮੁਖੀ ਵੱਲੋ ਸ਼ਹਿਰ ਵਿੱਚ ਟਰੈਫਿਕ ਸਮੱਸਿਆ ਤੋਂ ਸ਼ਹਿਰ ਵਾਸੀਆਂ ਨੂੰ ਰਾਹਤ ਦਿਵਾਉਣ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ| ਜਿਸ ਦੇ ਤਹਿਤ ਕਾਰਵਾਈ ਕਰਦੇ ਹੋਏ ਮਾਰਚ ਮਹੀਨੇ ਵਿੱਚ ਸ਼ਹਿਰ ਦੇ ਵੱਖ ਵੱਖ ਥਾਵਾਂ ਪੰਚਕੂਲਾ ਰੋਡ, ਪਟਿਆਲਾ ਚੌਕ ਅਤੇ ਵੀ ਆਈ ਪੀ ਰੋਡ ਤੇ ਪੁਲੀਸ ਵੱਲੋ ਨਾਕੇ ਲਗਾ ਕੇ ਚੈਕਿੰਗ ਕੀਤੀ ਗਈ| ਇਸ ਮੌਕੇ ਬਾਜਾਰ ਵਿੱਚ ਖੜੀਆ ਗੱਡੀਆ ਦੇ ਲਾਕ ਲਗਾ ਕੇ ਚਲਾਨ ਕੱਟੇ ਗਏ ਅਤੇ ਮੂੰਹ ਬਣ ਕੇ ਡਰਾਇੰਵਿਗ ਕਰਨ ਵਾਲਿਆ ਦੇ ਚਲਾਨ ਕੱਟੇ ਗਏੇ| ਉਨ੍ਹਾਂ ਨੇ ਕਿਹਾ ਕਿ ਮੋਟਰ ਸਇਕਲ ਦੇ ਪਟਾਕੇ ਮਾਰਨ ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ| ਇਸ ਦੌਰਾਨ ਗਲਤ ਸਾਈਡ, ਬਿਨਾਂ ਹੈਲਮਟ, ਬਿਨਾਂ ਲਾਇਸੰਸ, ਟ੍ਰਿਪਲ ਸਵਾਰੀ, ਬਿਨਾਂ ਸੀਟ ਬੈਲਟ, ਪ੍ਰੈਸਰ ਹਾਰਨ ਅਤੇ ਕਾਗਜਾਤ ਨਾ ਰੱਖਣ ਵਾਲੇ ਵਾਹਨ ਚਾਲਕਾਂ ਦੇ ਲੱਗਭਗ 1651 ਚਲਾਨ ਕੱਟੇ ਗਏ ਹਨ ਜਿਸ ਵਿਚੋਂ 609 ਚਲਾਨ ਦੇ ਭੁਗਤਾਨ ਨਾਲ ਵਿਭਾਗ ਨੂੰ 4, 45, 200 ਰੁਪਏ ਹਾਸਲ ਹੋਏ | ਉਹਨਾਂ ਕਿਹਾ ਕਿ ਜੋ ਨਬਾਲਿਗ ਬੱਚੇ ਦੋ-ਦੋ ਤਿੰਨ-ਤਿੰਨ ਵਿਅਕਤੀਆਂ ਨੂੰ ਮੋਟਰ ਸਾਈਕਲ, ਸਕੂਟਰ ਆਦਿ ਤੇ ਬਿਠਾ ਕੇ ਡਰਾਇੰਵਗ ਕਰਦੇ ਹਨ ਉਹਨਾਂ ਨੂੰ ਅਜਿਹਾ ਨਾ ਕਰਨ ਦਿੱਤਾ ਜਾਵੇ| ਇਸ ਲਈ ਨਬਾਲਿਗ ਬੱਚਿਆਂ ਦੇ ਮਾਤਾ-ਪਿਤਾ ਅਤੇ ਸਰਪ੍ਰਸਤ ਨਬਾਲਿਗ ਬਚਿਆਂ ਨੂੰ ਉਕਤ ਵਾਹਨ ਨਾ ਦੇਣ|

Leave a Reply

Your email address will not be published. Required fields are marked *