ਜ਼ੀਰਕਪੁਰ ਵਿੱਚ ਟ੍ਰੈਫਿਕ ਸਮੱਸਿਆ ਤੋਂ ਲੋਕ ਤੰਗ

ਜ਼ੀਰਕਪੁਰ ਵਿੱਚ ਟ੍ਰੈਫਿਕ ਸਮੱਸਿਆ ਤੋਂ ਲੋਕ ਤੰਗ
ਟ੍ਰੈਫਿਕ ਨਿਯਮਾਂ ਦੀ ਉਲੰਘਣਾ, ਚਾਰ ਢਾਬੇ ਵਾਲਿਆਂ ਤੇ ਕੇਸ ਦਰਜ
ਜ਼ੀਰਕਪੁਰ, 5 ਜੂਨ (ਸ.ਬ.) ਸਥਾਨਕ ਪੁਲੀਸ ਨੇ ਸ਼ੋਰ ਸ਼ਰਾਬਾ ਅਤੇ ਟ੍ਰੈਫਿਕ ਵਿੱਚ ਅੜਿੱਕਾ ਬਣ ਰਹੇ 4 ਵੱਖ ਵੱਖ ਢਾਬਿਆਂ ਦੇ ਖਿਲਾਫ ਕੇਸ ਦਰਜ ਕੀਤਾ ਹੈ| ਇਹ ਜਾਣਕਾਰੀ ਦਿੰਦਿਆਂ ਜ਼ੀਰਕਪੁਰ ਥਾਣੇ ਦੇ ਐਸ ਐਚ ਓ ਪਵਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਜ਼ੀਕਰਪੁਰ ਦੀਆਂ ਸੜਕਾਂ ਤੇ ਆਵਾਜਾਈ ਦੀ ਸਮੱਸਿਆ ਕਾਰਨ ਰੋਜਾਨਾ ਹਾਦਸੇ ਵਾਪਰ ਰਹੇ ਸਨ| ਕਈ ਵਾਰ ਲੋਕਾਂ ਦੀਆਂ ਕੀਮਤੀ ਜਾਨਾਂ ਵੀ ਚਲੀਆਂ ਜਾਂਦੀਆਂ ਹਨ|
ਥਾਣਾ ਮੁਖੀ ਨੇ ਕਿਹਾ ਕਿ ਸ਼ਹਿਰ ਦੀਆਂ ਵੱਖ ਵੱਖ ਸੜਕਾਂ ਤੇ ਬਣੇ ਹੋਏ ਢਾਬਿਆਂ ਦੇ ਪ੍ਰਬੰਧਕਾਂ ਵਲੋਂ ਵਾਹਨ ਪਾਰਕਿੰਗ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹੈ| ਜਿਸ ਕਾਰਨ ਟ੍ਰੈਫਿਕ ਪ੍ਰਭਾਵਿਤ ਹੋ ਰਿਹਾ ਹੈ| ਆਮ ਲੋਕ ਵੀ ਸੜਕਾਂ ਕਿਨਾਰੇ ਆਪਣੇ ਵਾਹਨ ਖੜੇ ਕਰਕੇ ਸ਼ਰੇਆਮ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ| ਕੁਝ ਦਿਨ ਪਹਿਲਾਂ ਸਮੂਹ ਢਾਬਾ ਮਾਲਕਾਂ ਨੂੰ ਵਾਹਨ ਪਾਰਕਿੰਗ ਬਣਾਉਣ ਲਈ ਆਖਿਆ ਗਿਆ ਸੀ ਪਰ ਜਿਆਦਾਤਰ ਢਾਬੇ ਵਾਲਿਆਂ ਨੇ ਪ੍ਰਸ਼ਾਸ਼ਨ ਦੀ ਇਸ ਗੱਲ ਨੂੰ ਬਹੁਤੀ ਤਵੱਜੋਂ ਨਹੀਂ ਦਿੱਤੀ| ਥਾਣਾ ਮੁਖੀ ਨੇ ਸ਼ਹਿਰ ਦੇ ਸਮੂਹ ਢਾਬਿਆਂ ਦੇ ਮਾਲਕਾਂ ਨੂੰ ਫੌਰੀ ਤੌਰ ਤੇ ਵਾਹਨ ਖੜੇ ਕਰਨ ਲਈ ਪਰਕਿੰਗ ਦੀ ਢੁਕਵੀਂ ਵਿਵਸਥਾ ਕਰਨ ਲਈ ਆਖਿਆ ਹੈ| ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਸ਼ਖਤ ਕਰਵਾਈ ਕੀਤੀ ਜਾਵੇਗੀ|
ਉੱਧਰ ਦੂਜੇ ਪਾਸੇ ਜਦੋਂ ਇਸ ਪੱਤਰਕਾਰ ਨੇ ਢਾਬਿਆਂ ਦੇ ਪ੍ਰਬੰਧਕਾਂ ਨਾਲ ਗੱਲ ਬਾਤ ਕੀਤੀ ਤਾਂ ਸੋਨੂੰ ਸੇਠੀ ਨੇ ਪੁਲੀਸ ਤੇ ਦੋਸ਼ ਲਗਾਇਆ ਕਿ ਗਰੀਬ ਢਾਬੇ ਦੇ ਪ੍ਰਬੰਧਕਾਂ ਨੂੰ ਜਾਣਬੁਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ| ਜਦੋਂ ਕਿ ਸ਼ਹਿਰ ਵਿੱਚ ਅੱਧੇ ਦਰਜਨ ਤੋਂ ਵੱਧ ਡਿਸਕੋ ਘਰ ਦੇਰ ਰਾਤ ਤੱਕ ਹੱਲਾ ਗੁੱਲਾ ਕਰਦੇ ਰਹਿੰਦੇ ਹਨ ਅਤੇ ਡਿਸਕੋ ਵਿੱਚ ਜਾਣ ਵਾਲੇ ਵਿਅਕਤੀਆਂ ਦੇ ਵਾਹਨ ਵੀ ਸੜਕ ਕਿਨਾਰੇ ਖੜੇ ਹੁੰਦੇ ਹਨ ਪਰ ਉਨ੍ਹਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੈ|

Leave a Reply

Your email address will not be published. Required fields are marked *