ਜ਼ੀਰਕਪੁਰ ਵਿੱਚ ਬੰਦ ਪਏ ਸੀ.ਸੀ.ਟੀ.ਵੀ ਕੈਮਰਿਆਂ ਦੀ ਕੌਣ ਲਵੇਗਾ ਸਾਰ, ਕੌਂਸਲ ਅਧਿਕਾਰੀ ਹਨ ਬੇਖਬਰ

ਜੀਰਕਪੁਰ, 16 ਮਈ (ਪਵਨ ਰਾਵਤ) ਨਗਰ ਕੌਂਸਲ ਜ਼ੀਰਕਪੁਰ ਵੱਲੋਂ ਵਿਕਾਸ ਦੇ ਨਾਮ ਤੇ ਬੇਸ਼ੱਕ ਕਰੋੜਾਂ ਰੁਪਇਆ ਖਰਚ ਕਰ ਦਿੱਤਾ ਗਿਆ ਹੈ, ਪਰ ਇਹਨਾਂ ਪੈਸਾ ਖਰਚਣ ਦੇ ਬਾਵਜੂਦ ਵੀ ਕਸਬਾ ਵਾਸੀ ਮੁੱਢਲੀਆਂ ਸਹੂਲਤਾਂ ਜਿਵੇਂ ਸ਼ੁੱਧ ਪਾਣੀ, ਸਫਾਈ ਦਾ ਯੋਗ ਪ੍ਰਬੰਧ, ਰੌਸ਼ਨੀ ਲਈ ਸਟਰੀਟ ਲਾਈਟਾਂ, ਔਰਤਾਂ ਤੇ ਮਰਦਾਂ ਦੀ ਸਹੂਲਤ ਲਈ ਬਾਜਾਰਾਂ ਵਿੱਚ ਪਖਾਨੇ ਤੇ ਬਾਥਰੂਮ, ਅਵਾਰਾਂ ਕੁੱਤਿਆਂ ਦੀ ਨਸਬੰਦੀ ਕਰਨ, ਪ੍ਰਦੂਸ਼ਣ ਦੀ ਰੋਕਥਾਮ ਲਈ ਪੌਦੇ ਲਗਾਉਣਾ ਆਦਿ ਸਹੂਲਤਾਂ ਨੂੰ ਲੋਕ ਅੱਜ ਵੀ ਮੂੰਹ ਅੱਡੀ ਤਰਸ ਰਹੇ ਹਨ| ਜੇਕਰ ਨਗਰ ਕੌਂਸਲ ਜ਼ੀਰਕਪੁਰ ਨੇ ਲੱਖਾਂ ਰੁਪਏ ਖਰਚ ਕਰਕੇ ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਲਈ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੇ 8 ਸੀ.ਸੀ.ਟੀ.ਵੀ ਕੈਮਰੇ ਲਗਾਏ ਤਾਂ ਉਹ ਵੀ ਚਿੱਟਾ ਹਾਥੀ ਸਾਬਤ ਹੋ ਰਹੇ ਹਨ| ਇਹਨਾਂ ਸੀ.ਸੀ.ਟੀ.ਵੀ ਕੈਮਰਿਆਂ ਦੇ ਕਈ ਵਾਰ ਖਰਾਬ ਹੋਣ ਤੇ ਕੈਮਰਿਆਂ ਨੂੰ ਠੀਕ ਕਰਕੇ ਬੁੱਤਾ ਤਾਂ ਭਾਵੇਂ ਸਾਰ ਲਿਆ ਜਾਂਦਾ ਹੈ, ਪਰ ਅੱਜ ਵੀ ਬੰਦ ਪਏ ਕੈਮਰੇ ਨਗਰ ਕੌਂਸਲ ਦਾ ਮੂੰਹ ਚਿੜਾ ਰਹੇ ਹਨ|
ਇਸ ਸੰਬੰਧੀ ਕਾਰਜ ਸਾਧਕ ਅਫਸਰ ਜ਼ੀਰਕਪੁਰ ਮਨਵੀਰ ਸਿੰਘ ਨੂੰ ਪੁੱਛੇ ਜਾਣ ਤੇ ਉਹਨਾਂ ਨੇ ਅਗਿਆਨਤਾ ਪ੍ਰਗਟ ਕਰਦਿਆਂ ਕਿਹਾ ਕਿ ਉਹਨਾਂ ਇਸ ਬਾਰੇ ਕੋਈ ਜਾਣਕਾਰੀ ਨਹੀ ਹੈ ਤੇ ਇਸ ਸੰਬੰਧੀ ਪਤਾ ਕਰਕੇ ਕੈਮਰਿਆਂ ਦੇ ਬੰਦ ਹੋਣ ਦੇ ਕਾਰਨ ਦਾ ਪਤਾ ਲਗਾ ਕੇ ਕੈਮਰਿਆਂ ਨੂੰ ਮੁੜ ਚਾਲੂ ਕਰਵਾਇਆ ਜਾਵੇਗਾ|

Leave a Reply

Your email address will not be published. Required fields are marked *