ਜ਼ੀਰਾ : ਦਿਨ ਦਿਹਾੜੇ ਗੋਲੀਆਂ ਮਾਰ ਕੇ ਪਤੀ ਪਤਨੀ ਦਾ ਕਤਲ

ਫ਼ਿਰੋਜ਼ਪੁਰ, 21 ਸਤੰਬਰ (ਸ.ਬ.) ਪੁਲੀਸ ਥਾਣਾ ਜ਼ੀਰਾ ਅਧੀਨ ਪੈਂਦੇ ਪਿੰਡ ਪੰਡੋਰੀ ਖੱਤਰੀਆਂ ਵਿਖੇ ਅੱਜ ਸਵੇਰੇ ਅਣਪਛਾਤੇ ਵਿਅਕਤੀਆਂ ਵੱਲੋਂ ਆਪਣੇ ਹੀ ਘਰ ਅੰਦਰ ਬੈਠੇ ਪਤੀ ਪਤਨੀ ਦਾ ਗੋਲੀ ਮਾਰ ਕੇ ਕਤਲ ਕਰ ਦੇਣ ਦਾ ਸਮਾਚਾਰ ਮਿਲਿਆ ਹੈ | ਪਤਨੀ ਦੀ ਲਾਸ਼ ਰਸੋਈ ਅਤੇ ਪਤੀ ਦੀ ਲਾਸ਼ ਕੋਠੀ ਦੇ ਵਿੱਚ ਪਈ ਮਿਲੀ, ਜਿਨ੍ਹਾਂ ਦੀ ਪਛਾਣ ਰਾਜਪ੍ਰੀਤ ਸਿੰਘ (48) ਵਾਸੀ ਪੰਡੋਰੀ ਖੱਤਰੀਆਂ ਅਤੇ ਉਸ ਦੀ ਪਤਨੀ ਪ੍ਰਭਦੀਪ ਕੌਰ ਵਜੋਂ ਹੋਈ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਘਟਨਾ ਅੱਜ ਸਵੇਰੇ ਕਰੀਬ ਅੱਠ ਵਜੇ ਵਾਪਰੀ ਦੱਸੀ ਜਾ ਰਹੀ ਹੈ ਜਿਸ ਦਾ ਪਤਾ ਉਦੋਂ ਲੱਗਾ ਜਦੋਂ ਕੰਮ ਵਾਲੀ ਉਨ੍ਹਾਂ ਦੇ ਘਰ ਪਹੁੰਚੀ ਤਾਂ ਉਸ ਨੇ ਦੇਖਿਆ ਕਿ ਘਰ ਦੀ ਮਾਲਕਣ ਪ੍ਰਭਦੀਪ ਕੌਰ ਦੀ ਲਾਸ਼ ਰਸੋਈ ਅਤੇ ਘਰ ਦੇ ਮਾਲਕ ਦੀ ਲਾਸ਼ ਕੋਠੀ ਅੰਦਰ ਪਈ ਸੀ ਜਿਨ੍ਹਾਂ ਦੇ ਸਿਰ ਵਿੱਚੋਂ ਖੂਨ ਵਗ ਰਿਹਾ ਸੀ | ਹਮਲਾਵਰਾਂ ਨੇ ਉਨ੍ਹਾਂ ਦੇ ਸਿਰ ਵਿਧਚ ਗੋਲੀਆਂ ਮਾਰੀਆਂ| ਪੁਲੀਸ ਨੂੰ ਮੌਕੇ ਤੋਂ ਪਿਸਤੌਲ ਦੀਆਂ ਚਲੀਆਂ ਗੋਲੀਆਂ ਦੇ ਖ਼ੋਲ ਪ੍ਰਾਪਤ ਹੋਣ ਦੀ ਜਾਣਕਾਰੀ ਮਿਲੀ ਹੈ| ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਉਕਤ ਜੋੜੇ ਦੇ ਘਰ ਬੱਚਾ ਨਹੀਂ ਸੀ ਅਤੇ ਹੁਣ ਪ੍ਰਭਦੀਪ ਕੌਰ ਗਰਭਵਤੀ ਸੀ ਜਿਸ ਨੂੰ ਲੈ ਕੇ ਪੁਲੀਸ ਬਾਰੀਕੀ ਨਾਲ ਮਾਮਲੇ ਵਿੱਚ ਤਫਦੀਸ਼ ਕਰ ਰਹੀ ਹੈ|

Leave a Reply

Your email address will not be published. Required fields are marked *