ਫ਼ਰਜ਼ੀ ਪਾਸਪੋਰਟ ਮਾਮਲੇ ਵਿੱਚ ਅੰਡਰ ਵਰਲਡ ਦੇ ਛੋਟਾ ਰਾਜਨ ਨੂੰ 7 ਸਾਲ ਦੀ ਸਜ਼ਾ

ਨਵੀਂ ਦਿੱਲੀ, 25 ਅਪ੍ਰੈਲ (ਸ.ਬ.) ਫਰਜ਼ੀ ਪਾਸਪੋਰਟ ਮਾਮਲੇ ਵਿੱਚ ਸਪੈਸ਼ਲ ਕੋਰਟ ਨੇ ਛੋਟਾ ਰਾਜਨ ਅਤੇ ਹੋਰ ਫ਼ਰਜ਼ੀ ਪਾਸਪੋਰਟ ਮਾਮਲੇ ਵਿੱਚ ਸੱਤ ਸਾਲ ਦੀ ਸਜ਼ਾ ਅਤੇ 15,000 ਰੁਪਏ ਜ਼ੁਰਮਾਨਾ ਲਗਾਇਆ ਹੈ| ਅਦਾਲਤ ਨੇ ਬੈਂਗਲੁਰੂ ਪਾਸਪੋਰਟ ਦਫਤਰ ਦੇ 3 ਅਧਿਕਾਰੀਆਂ ਨੂੰ ਵੀ 7 ਸਾਲ ਦੀ ਸਜ਼ਾ ਸੁਣਾਈ ਹੈ| ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਫ਼ਰਜ਼ੀ ਪਾਸਪੋਰਟ ਮਾਮਲੇ ਵਿੱਚ ਛੋਟਾ ਰਾਜਨ ਸਮੇਤ ਪਾਸਪੋਰਟ ਦਫਤਰ ਦੇ ਤਿੰਨ ਅਧਿਕਾਰੀਆਂ ਨੂੰ ਸੋਮਵਾਰ ਨੂੰ ਦੋਸ਼ੀ ਕਰਾਰ ਦਿੱਤਾ ਸੀ| ਸੀ.ਬੀ.ਆਈ. ਨੇ ਆਪਣੀ ਚਾਰਜਸ਼ੀਟ ਫਰਵਰੀ 2016 ਵਿੱਚ ਅਦਾਲਤ ਵਿੱਚ ਦਾਖਲ ਕੀਤੀ ਸੀ| ਇਸ ਵਿੱਚ ਛੋਟਾ ਰਾਜਨ ਦੇ ਨਾਲ ਬੈਂਗਲੁਰੂ ਦੇ ਤਿੰਨ ਰਿਟਾਇਰਡ ਅਫਸਰਾਂ ਨੂੰ ਨਾਮਜ਼ਦ ਕੀਤਾ ਗਿਆ ਸੀ|

Leave a Reply

Your email address will not be published. Required fields are marked *