ਫ਼ਿਰੋਜ਼ਪੁਰ ਵਿੱਚ ਕੌਮਾਂਤਰੀ ਸਰਹੱਦ ਨੇੜਿਓਂ 20 ਕਰੋੜ ਮੁੱਲ ਦੀ ਹੈਰੋਇਨ ਬਰਾਮਦ
ਫ਼ਿਰੋਜ਼ਪੁਰ, 15 ਜਨਵਰੀ (ਸ.ਬ.) ਪੰਜਾਬ ਪੁਲੀਸ ਦੇ ਵਿਸ਼ੇਸ਼ ਸੈਲ ਸੀ. ਆਈ. ਏ. ਅਤੇ ਸੀਮਾ ਸੁਰੱਖਿਆ ਬਲ ਵਲੋਂ ਸਾਂਝੀ ਤਲਾਸ਼ੀ ਅਭਿਆਨ ਤਹਿਤ ਕੌਮਾਂਤਰੀ ਸਰਹੱਦ ਨੇੜਿਓਂ 20 ਕਰੋੜ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਗਈ ਹੈ। ਡੀ. ਐਸ. ਪੀ. (ਡੀ.) ਆਰ. ਪੀ. ਸਿੰਘ ਢਿੱਲੋਂ ਨੇ ਦੱਸਿਆ ਕਿ ਅੱਜ ਸਵੇਰੇ ਸੀ. ਆਈ. ਏ. ਵਲੋਂ ਚਾਰ ਪੈਕਟ ਹੈਰੋਇਨ ਦੇ ਬਰਾਮਦ ਕੀਤੇ, ਜਿਨ੍ਹਾਂ ਦਾ ਕੁੱਲ ਵਜ਼ਨ 4 ਕਿਲੋ ਹੈ ਅਤੇ ਇਹ ਕਾਲੇ ਕੱਪੜੇ ਅੰਦਰ ਲਪੇਟੇ ਹੋਏ ਸਨ।