ਕੁੱਟਮਾਰ ਕਰਨ ਵਾਲੇ ਵਿਅਕਤੀਆਂ ਖਿਲਾਫ ਕਾਰਵਾਈ ਲਈ ਐਸ ਐਸ ਪੀ ਨੂੰ ਦਿੱਤੀ ਸ਼ਿਕਾਇਤ

ਐਸ ਏ ਐਸ ਨਗਰ, 22 ਅਪ੍ਰੈਲ (ਸ.ਬ.) ਪਿੰਡ ਮਾਣਕਪੁਰ ਕੱਲਰ ਦੇ ਵਸਨੀਕ ਅੰਗਰੇਜ ਸਿੰਘ ਨੇ ਐਸ ਐਸ ਪੀ, ਐਸ ਏ ਐਸ ਨਗਰ ਨੂੰ ਇੱਕ ਸ਼ਿਕਾਇਤ ਦੇ ਕੇ ਉਸ ਉੱਤੇ ਕਥਿਤ ਤੌਰ ਤੇ ਹਮਲਾ ਕਰਨ ਵਾਲੇ ਪਿੰਡ ਦੇ ਹੀ ਦੋ ਵਸਨੀਕਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ|
ਆਪਣੀ ਸ਼ਿਕਾਇਤ ਵਿੱਚ ਅੰਗਰੇਜ ਸਿੰਘ ਨੇ ਲਿਖਿਆ ਹੈ ਕਿ ਉਸ ਉੱਤੇ 31 ਮਾਰਚ ਨੂੰ ਪਿੰਡ ਵਿੱਚ ਰਹਿੰਦੇ ਦੋ ਸਕੇ ਭਰਾਵਾਂ ਵਲੋਂ ਹਮਲਾ ਕੀਤਾ ਗਿਆ , ਜਾਤੀ ਸੂਚਕ ਸ਼ਬਦਲ ਬੋਲੇ ਅਤੇ ਉਸ ਉੱਤੇ ਗੋਲੀਆਂ ਵੀ ਚਲਾਈਆਂ ਗਈਆਂ ਜਿਸਦੀ ਦਰਖਾਸਤ ਸੋਹਾਣਾ ਥਾਣੇ ਵਿੱਚ ਦਿੱਤੀ ਗਈ ਸੀ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ| ਉਨ੍ਹਾਂ ਕਿਹਾ ਕਿ ਸੋਹਾਣਾ ਪੁਲੀਸ ਵਲੋਂ ਉਨ੍ਹਾਂ ਦੇ ਬਿਆਨ ਲਏ ਗਏ ਸਨ ਪਰ ਹਾਲੇ ਵੀ ਇਹ ਦੋਵੇਂ ਭਰਾ ਸਰੇਆਮ ਬਾਹਰ ਘੁੰਮ ਰਹੇਹਨ ਅਤੇ ਉਸਨੂੰ ਧਮਕੀਆਂ ਦਿੰਦੇ ਹਨ| ਉਸਨੇ ਇਨ੍ਹਾਂ ਤੋਂ ਆਪਣੀ ਜਾਨ ਦਾ ਖਤਰਾ ਦੱਸਿਆ ਹੈ| ਉਸਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਮੁੜ ਤਫਤੀਸ਼ ਕਿਸੇ ਉੱਚ ਅਧਿਕਾਰੀ ਤੋਂ ਕਰਵਾਈ ਜਾਵੇ ਅਤੇ ਉਸਨੂੰ ਇਨਸਾਫ ਦਿਵਾਇਆ ਜਾਵੇ|

Leave a Reply

Your email address will not be published. Required fields are marked *