ਮੁਹਾਲੀ ਟਾਉਨ ਵੈਂਡਿੰਗ ਕਮੇਟੀ ਵਿੱਚ ਪੇਸ਼ ਕੀਤੀ ਸ਼ਹਿਰ ਵਿਚਲੀਆਂ ਰੇਹੜੀਆਂ ਫੜੀਆਂ ਦੀ ਸਰਵੇ ਰਿਪੋਰਟ


ਐਸ ਏ ਐਸ ਨਗਰ, 6 ਅਗਸਤ (ਸ.ਬ.) ਟਾਉਨ ਵੈਂਡਿੰਗ ਕਮੇਟੀ ਐਸ ਏ ਐਸ ਨਗਰ ਦੀ ਇੱਕ ਮੀਟਿੰਗ ਕਮਿਸ਼ਨਰ ਨਗਰ ਨਿਗਮ ਸ੍ਰੀ ਉਮਾ ਸ਼ੰਕਰ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ| ਮੀਟਿੰਗ ਵਿੱਚ ਪਿਛਲੇ ਸਮੇਂ ਦੌਰਾਨ ਮੁਹਾਲੀ ਵਿੱਚ ਲੱਗਦੀਆਂ ਰੇਹੜੀਆਂ ਅਤੇ ਫੜੀਆਂ ਦੀ ਸਰਵੇ ਰਿਪੋਰਟ ਪੇਸ਼ ਕੀਤੀ ਗਈ| ਇਸ ਸਰਵੇ ਰਿਪੋਰਟ ਅਨੁਸਾਰ ਮੌਜੂਦਾ ਸਮੇਂ ਰੇਹੜੀਆਂ ਫੜੀਆਂ ਦੀ ਗਿਣਤੀ 2200 ਦੇ ਕਰੀਬ ਹੈ|
ਮੀਟਿੰਗ ਵਿੱਚ ਦੱਸਿਆ ਗਿਆ ਕਿ ਇਸ ਸਮੇਂ ਮੁਹਾਲੀ ਵਿੱਚ ਤਿੰਨ ਤਰੀਕੇ ਦੇ ਵੈਂਡਰ ਹਨ ਜਿਨ੍ਹਾਂ ਵਿੱਚ 86 ਫੀਸਦੀ ਅਜਿਹੇ ਰੇਹੜੀਆਂ ਫੜੀਆਂ ਵਾਲੇ ਹਨ ਜਿਨ੍ਹਾਂ ਨੇ ਪੱਕੇ ਕਬਜੇ ਕੀਤੇ ਹੋਏ ਹਨ| 12 ਫੀਸਦੀ ਅਜਿਹੇ ਹਨ  ਜਿਹੜੇ ਘੁੰਮਦੇ ਹਨ, 87 ਫੀਸਦੀ ਇਲਾਕੇ ਦੇ ਹੀ ਵਸਨੀਕ ਹਨ, 6 ਫੀਸਦੀ ਸੀਜ਼ਨਲ ਰੇਹੜੀਆਂ ਫੜੀਆਂ ਲਗਾਉਂਦੇ ਹਨ| ਇਨ੍ਹਾਂ ਵਿੱਚੋਂ 93 ਫੀਸਦੀ ਮਰਦ ਅਤੇ 7 ਫੀਸਦੀ ਔਰਤਾਂ ਹਨ| ਇਨ੍ਹਾਂ ਦਾ ਉਮਰ ਵਰਗ 26 ਤੋਂ 35 ਸਾਲ (27 ਫੀਸਦੀ) ਅਤੇ 36 ਸਾਲ ਅਤੇ ਵੱਧ (32 ਫੀਸਦੀ) ਹਨ| ਮੀਟਿੰਗ ਵਿੱਚ ਅਤੁਲ ਸ਼ਰਮਾ ਕਾਂਗਰਸ, ਸੁਖਮਿੰਦਰ ਸਿੰਘ ਬਰਨਾਲਾ ਸਾਬਕਾ ਐਮ ਸੀ, ਸੋਹਣ ਸਿੰਘ ਮੰਡਲ ਪ੍ਰਧਾਨ ਭਾਜਪਾ, ਰਵੀ ਕੁਮਾਰ ਅਤੇ ਹੋਰ ਮੈਂਬਰ ਹਾਜਿਰ ਸਨ|
ਇਸ ਮੌਕੇ ਕਮਿਸ਼ਨਰ ਨੇ ਕਿਹਾ ਕਿ ਇਸ ਸਰਵੇ ਰਿਪੋਰਟ ਨੂੰ 15 ਦਿਨਾਂ ਦੇ ਅੰਦਰ ਅੰਦਰ ਫੇਜ਼ ਅਤੇ ਸੈਕਟਰ ਵਾਈਜ਼ ਦਿੱਤੀ ਜਾਵੇ ਅਤੇ ਕੋਈ ਨਵਾਂ ਸਰਵੇ ਨਾ ਕੀਤਾ ਜਾਵੇ| ਇਹ ਸਰਵੇ 31 ਜੁਲਾਈ ਤੱਕ ਦਾ ਹੈ ਅਤੇ ਇਸ ਸਬੰਧੀ ਅੰਤਮ  ਫੈਸਲਾ ਅਗਲੇ ਮਹੀਨੇ ਟਾਉਨ ਵੈਂਡਿੰਗ ਕਮੇਟੀ ਦੀ ਮੀਟਿੰਗ ਵਿੱਚ ਲਿਆ ਜਾਵੇਗਾ|

Leave a Reply

Your email address will not be published. Required fields are marked *