ਨੌਜਵਾਨਾਂ ਨੂੰ ਖੇਡਾਂ ਦੇ ਸਮਾਨ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ : ਬੱਬੀ ਬਾਦਲ

ਐਸ ਏ ਐਸ ਨਗਰ, 28 ਦਸੰਬਰ (ਸ.ਬ.) ਨੌਜਵਾਨ ਹੀ ਕਿਸੇ ਦੇਸ਼, ਰਾਜ ਜਾਂ ਕੌਮ ਦਾ ਅਨਮੋਲ ਸਰਮਾਇਆ ਹੁੰਦੇ ਹਨ| ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ ਸੀਨੀਅਰ ਮੀਤ ਪ੍ਰਧਾਨ ਤੇ ਮੁੱਖ ਸੇਵਾਦਾਰ ਸ੍ਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਜਿਲ੍ਹਾ ਮੁਹਾਲੀ ਦੇ ਵੱਖ^ਵੱਖ ਪਿੰਡਾਂ ਵਿੱਚੋਂ ਆਏ ਖੇਡ ਕਲੱਬਾਂ ਦੇ ਪ੍ਰਧਾਨ ਅਤੇ ਮੈਂਬਰਾਂ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਨੌਜਵਾਨਾਂ ਨਾਲ ਮੀਟਿੰਗ ਦੌਰਾਨ ਕੀਤਾ| ਬੱਬੀ ਬਾਦਲ ਨੇ ਕਲੱਬ ਮੈਂਬਰਾਂ ਨੂੰ ਮੁਖਾਤਬ ਹੁੰਦਿਆਂ ਅਪੀਲ ਕੀਤੀ ਕਿ ਉਹ ਨਸ਼ਿਆਂ ਦਾ ਤਿਆਗ ਕਰਕੇ ਖੇਡ ਮੈਦਾਨਾਂ ਵਿੱਚ ਜੀਅ^ਜਾਨ ਨਾਲ ਸਖਤ ਮਿਹਨਤ ਕਰਕੇ ਦੇਸ਼, ਰਾਜ ਅਤੇ ਕੌਮ ਦਾ ਨਾਂਅ ਰੌਸ਼ਨ ਕਰਨ| ਉਹਨਾਂ ਕਿਹਾ ਕਿ ਤੁਸੀਂ ਖੇਡਾਂ ਵੱਲ ਰੁਚੀ ਰੱਖ ਕੇ ਆਪਣਾ ਵੇਹਲਾ ਸਮਾਂ ਜੇ ਖੇਡਾਂ ਨੂੰ ਸਮਰਪਿਤ ਕਰੋਗੇ ਤਾਂ ਮੈਂ ਵਾਅਦਾ ਕਰਦਾ ਹਾਂ ਕਿ ਖੇਡਾਂ ਦੇ ਸਮਾਨ ਦੀ ਘਾਟ ਨਹੀਂ ਆਉਣ ਦੇਵਾਂਗੇ|
ਇਸ ਮੌਕੇ ਭੁਪਿੰਦਰ ਸਿੰਘ ਯੂਥ ਸਪੋਰਟਸ ਕਲੱਬ ਕੁਰੜਾ, ਸੁਖਪ੍ਰੀਤ ਸਿੰਘ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਬਾਕਰਪੁਰ, ਹਰਜਿੰਦਰ ਸਿੰਘ ਬਾਵਾ ਟਾਈਗਰ ਸਪੋਰਟਸ ਕਲੱਬ, ਕਰਮਜੀਤ ਸਿੰਘ ਯੂਥ ਵੈੱਲਫੇਅਰ ਕਲੱਬ ਧਨਾਸ, ਗੁਰਵਿੰਦਰ ਸਿੰਘ  ਕਜਹੇੜੀ, ਰਣਜੀਤ ਸਿੰਘ ਬਰਾੜ ਮੀਤ ਪ੍ਰਧਾਨ ਯੂਥ ਅਕਾਲੀ ਦਲ, ਜਗਤਾਰ ਸਿੰਘ ਘੜੂੰਆਂ, ਬਿਕਰਮਜੀਤ ਸਿੰਘ, ਰਾਜਿੰਦਰ ਸਿੰਘ ਜੰਡਪੁਰੀ, ਮਨਪ੍ਰੀਤ ਸਿੰਘ, ਗਗਨਦੀਪ ਸਿੰਘ ਵਿੱਕੀ, ਜਸਵੀਰ ਸਿੰਘ, ਪ੍ਰੀਤਮ ਸਿੰਘ, ਜਸਪ੍ਰੀਤ ਸਿੰਘ, ਮਨਪ੍ਰੀਤ ਸਿੰਘ ਭੰਗੂ, ਦਿਲਰਾਜ ਸਿੰਘ, ਇਕਬਾਲ ਸਿੰਘ, ਹਰਿੰਦਰ ਸਿੰਘ, ਨਰਿੰਦਰ ਸਿੰਘ ਅਤੇ ਇਲਾਕੇ ਦੇ ਹੋਰ ਕਈ  ਕਲੱਬਾਂ ਦੇ ਪ੍ਰਧਾਨ  ਅਤੇ ਮੈਂਬਰ ਹਾਜਰ ਸਨ|

Leave a Reply

Your email address will not be published. Required fields are marked *