ਯੂ.ਪੀ ਵਿਚ ਜ਼ਹਿਰੀਲੀ ਸ਼ਰਾਬ ਦਾ ਕਹਿਰ, ਮਰਨ ਵਾਲਿਆਂ ਦੀ ਗਿਣਤੀ ਹੋਈ 35

ਲਖਨਓ, 19 ਜੁਲਾਈ (ਸ.ਬ.) ਉਤਰ ਪ੍ਰਦੇਸ਼ ਵਿਚ ਈਟਾ ਦੇ ਅਲੀਗੰਜ ਖੇਤਰ ਵਿਚ ਜ਼ਹਿਰੀਲੀ  ਸ਼ਰਾਬ ਦੀ ਵਰਤੋਂ ਨਾਲ ਮੌਤਾਂ ਦਾ ਸਿਲਸਿਲਾ ਅਜੇ ਘਟਿਆ ਨਹੀਂ ਹੈ ਅਤੇ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ 29 ਹੋ ਗਈ ਹੈ ਜਦਕਿ ਫਾਰੂਖਾਬਾਦ ਵਿਚ 6 ਵਿਅਕਤੀਆਂ ਦਾ ਮੌਤ ਹੋਣ ਨਾਲ ਮਰੇ ਲੋਕਾਂ ਦੀ ਗਿਣਤੀ ਵੱਧ ਕੇ 35 ਹੋ ਗਈ ਹੈ| ਪੁਲੀਸ ਸੂਤਰਾਂ ਨੇ ਇਹ ਵੀ ਦੱਸਿਆ ਕਿ ਜਹਿਰੀਲੀ ਸ਼ਰਾਬ ਪੀਣ ਤੋਂ ਬਾਅਦ ਹਸਪਤਾਲ ਵਿਚ ਭਰਤੀ 4 ਹੋਰ ਲੋਕਾਂ ਦੀ ਇਲਾਜ ਦੇ ਦੌਰਾਨ ਰਾਤ ਮੌਤ ਹੋ ਗਈ ਜਦਕਿ 3 ਵਿਅਕਤੀਆਂ ਨੇ ਤੜਕੇ ਹੀ ਦਮ ਤੋੜ ਦਿੱਤਾ| ਈਟਾ ਦੇ ਅਲੀਗੰਜ ਦੀ ਜ਼ਹਿਰੀਲੀ ਸ਼ਰਾਬ ਦੀ ਸਪਲਾਈ ਫਾਰੂਖਾਬਾਦ, ਮੈਨਪੂਰੀ, ਕਾਸਗੰਜ, ਬਦਾਯੂੰ ਆਦਿ ਜਿਲ੍ਹੇ ਵਿਚ ਹੁੰਦੀ ਸੀ| ਸ਼ਰਾਬ ਪੀਣ ਤੋਂ ਬਾਅਦ ਈਟਾ ਅਤੇ ਫਾਰੂਖਾਬਾਦ ਵਿਚ ਕੁੱਲ 35 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਦਕਿ 93 ਤੋਂ ਵੱਧ ਲੋਕਾਂ ਦਾ ਇਲਾਜ ਇਟਾਵਾ, ਆਗਰਾ, ਫਾਰੂਖਾਬਾਦ, ਈਟਾ ਕਾਨਪੁਰ ਅਤੇ ਦਿੱਲੀ ਦੇ ਹਸਪਤਾਲਾਂ ਵਿਚ ਚੱਲ ਰਿਹਾ ਹੈ|
ਇਸ ਦੌਰਾਨ ਲਖਨਓ ਵਿਚ ਰਾਜ ਦੇ ਪੁਲੀਸ ਮਹਾਨਿਰਦੇਸ਼ਕ ਜਾਵੀਦ ਅਹਿਮਦ ਨੇ ਅਵੈਧ ਸ਼ਰਾਬ ਬਣਾਉਣ ਅਤੇ ਉਸ ਦੀ ਬਿਕਰੀ ਦੀ ਰੋਕਥਾਮ ਦੇ ਲਈ ਮੁਹਿੰਮ ਚਲਾ ਕੇ ਕਠੋਰ ਕਾਰਵਾਈ ਦੇ ਪੁਲਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ| ਨਿਰਦੇਸ਼ ਦੇ ਅਨੁਪਾਲਣ ਵਿਚ ਕੱਲ੍ਹ ਮੁਹਿੰਮਚਲਾ ਕੇ ਪ੍ਰਦੇਸ਼ ਵਿਚ 1585 ਮਾਮਲੇ ਦਰਜ ਕਰਕੇ 1621 ਦੋਸ਼ੀਆਂ ਨੂੰ  ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ 36121 ਨਾਜਾਇਜ ਸ਼ਰਾਬ ਅਤੇ ਸੱਤ ਵਾਹਨ ਬਰਾਮਦ ਕੀਤੇ ਹਨ| ਮੁਹਿੰਮ ਦੇ ਤਹਿਤ 197 ਨਾਜਾਇਜ ਸ਼ਰਾਬ ਦੀ ਭੱਠੀਆਂ ਨਸ਼ਟ ਕੀਤੀ ਗਈ| ਜ਼ਿਕਰਯੋਗ ਹੈ ਕਿ ਬੀਤੀ 15 ਜੁਲਾਈ ਦੀ ਰਾਤ ਕੁਝ ਵਿਅਕਤੀਆਂ ਨੇ ਅਲੀਗੰਜ ਇਲਾਕੇ ਤੋਂ ਕੱਚੀ ਸ਼ਰਾਬ ਖਰੀਦੀ ਸੀ| ਸ਼ਰਾਬ ਪੀਣ ਤੋਂ ਬਾਅਦ ਲੋਕਾਂ ਦੀਆਂ ਮੌਤਾਂ ਦਾ ਸਿਲਸਿਲਾ ਸ਼ੁਰੂ ਹੋਇਆ ਜੋ ਹੁਣ ਵੀ ਜ਼ਾਰੀ ਹੈ| ਰਾਜ ਸਰਕਾਰ ਇਸ ਮਾਮਲੇ ਵਿਚ ਪੁਲੀਸ ਅਤੇ ਆਬਕਾਰੀ ਵਿਭਾਗ ਦੇ 12 ਅਧਿਕਾਰੀ ਅਤੇ ਕਰਮਚਾਰੀਆਂ ਨੂੰ ਮੁਅੱਤਲ ਕਰ ਚੁੱਕੀ ਹੈ| ਜ਼ਹਿਰੀਲੀ ਸ਼ਰਾਬ ਮਾਮਲੇ ਵਿਚ ਪੁਲੀਸ ਮੁੱਖ ਦੋਸ਼ੀ ਸ਼੍ਰੀ ਪਾਲ ਲੋਧ ਨੂੰ ਗ੍ਰਿਫਤਾਰ ਕਰਕੇ ਪਹਿਲਾਂ ਹੀ ਜੇਲ ਭੇਜ ਚੁੱਕੀ ਹੈ|

Leave a Reply

Your email address will not be published. Required fields are marked *