ਅਫਰੀਕਾ ਵਿਚ ਫੈਲਿਆ ਅੱਤਵਾਦ ਕੈਨੇਡਾ ਲਈ ਚਿੰਤਾ ਦਾ ਵਿਸ਼ਾ : ਹਰਜੀਤ ਸੱਜਣ

sajjan
ਓਟਾਵਾ, 14 ਜੁਲਾਈ (ਸ.ਬ.) ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਦਾ ਕਹਿਣਾ ਹੈ ਕਿ ਅਫਰੀਕਾ ਵਿਚ ਫੈਲਿਆ ਅੱਤਵਾਦ ਕੈਨੇਡਾ ਲਈ ਇੱਕ ਚਿੰਤਾ ਦਾ ਵਿਸ਼ਾ ਹੈ| ਉਨ੍ਹਾਂ ਕਿਹਾ ਕਿ ਮੱਧ-ਪੂਰਬ ਅਤੇ ਅਫਰੀਕਾ ਵਿਚ ਆਈ. ਐਸ. ਦੇ ਅੱਤਵਾਦੀ ਫੈਲ ਚੁੱਕੇ ਹਨ ਅਤੇ ਇਨ੍ਹਾਂ ਤੇ ਕਾਬੂ ਪਾਉਣਾ ਬਹੁਤ ਜ਼ਰੂਰੀ ਹੈ| ਉਨ੍ਹਾਂ ਕਿਹਾ ਕਿ ਅੱਤਵਾਦ ਦੇ ਸਫਾਏ ਲਈ ਸੰਯੁਕਤ ਰਾਸ਼ਟਰ ਵਲੋਂ ਚਲਾਏ ਗਏ ਸ਼ਾਂਤੀ ਮਿਸ਼ਨ ਵਿਚ ਕੈਨੇਡਾ ਵੀ ਆਪਣਾ ਯੋਗਦਾਨ ਪਾਵੇਗਾ ਅਤੇ ਆਪਣੇ ਸ਼ਾਂਤੀ ਸੈਨਿਕਾਂ ਨੂੰ ਇਸ ਮਿਸ਼ਨ ਦੀ ਪੂਰਤੀ ਲਈ ਭੇਜਗਾ| ਸੱਜਣ ਨੇ ਕਿਹਾ ਕਿ ਇਨ੍ਹਾਂ ਸ਼ਾਂਤੀ ਸੈਨਿਕਾਂ ਨੂੰ ਕਿੱਥੇ ਭੇਜਣਾ ਹੈ, ਇਸ ਬਾਰੇ ਸਰਕਾਰ ਵਲੋਂ ਵਿਚਾਰ ਕੀਤੀ ਜਾ ਰਹੀ ਹੈ ਪਰ ਜਿੱਥੇ ਵੀ ਇਹ ਸੈਨਿਕ ਜਾਣਗੇ, ਉੱਥੇ ਉਹ ਆਪਣੀ ਡੂੰਘੀ ਛਾਪ ਛੱਡ ਕੇ ਆਉਣਗੇ|
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੈਨੇਡਾ ਸੰਯੁਕਤ ਰਾਸ਼ਟਰ ਦੇ ਇਸ ਮਿਸ਼ਨ ਲਈ ਆਪਣੇ ਸ਼ਾਂਤੀ ਸੈਨਿਕਾਂ ਨੂੰ ਪੱਛਮੀ ਅਫਰੀਕਨ ਦੇਸ਼ ਮਾਲੀ ਵਿਚ ਭੇਜਣ ਤੇ ਵਿਚਾਰ ਕਰ ਰਿਹਾ ਹੈ, ਕਿਉਂਕਿ ਮਾਲੀ ਅਜਿਹਾ ਦੇਸ਼ ਹੈ, ਜਿੱਥੇ ਅੱਤਵਾਦ ਸਭ ਤੋਂ ਵਧੇਰੇ ਫੈਲਿਆ ਹੋਇਆ ਹੈ| ਇੱਥੇ ਅੱਤਵਾਦੀਆਂ ਵਲੋਂ ਇਸ ਸਾਲ ਵਿਚ ਦਰਜਨਾਂ ਸ਼ਾਂਤੀ ਸੈਨਿਕਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਚੁੱਕਾ ਹੈ| ਤੁਹਾਨੂੰ ਦੱਸ ਦਈਏ ਕਿ ਮਾਲੀ ਵਿਚ ਹੁਣ ਤੱਕ ਸੰਯੁਕਤ ਰਾਸ਼ਟਰ 10,000 ਸ਼ਾਂਤੀ ਸੈਨਿਕਾਂ ਨੂੰ ਭੇਜ ਚੁੱਕਾ ਹੈ, ਜਿਨ੍ਹਾਂ ਤੇ 1 ਬਿਲੀਅਨ ਡਾਲਰ ਵੀ ਖ਼ਰਚੇ ਜਾ ਚੁੱਕੇ ਹਨ|

 

Leave a Reply

Your email address will not be published. Required fields are marked *