ਅਮਰੀਕਾ ‘ਥਾਡ’ ਖਿਲਾਫ ਚੀਨ ਨੇ ਵੀ ਤਾਇਨਾਤ ਕੀਤੀ ਐਂਟੀ ਬੈਲੇਸਟਿਕ ਮਿਜ਼ਾਈਲ

amrica

ਨਵੀਂ ਦਿੱਲੀ, 26 ਜੁਲਾਈ (ਸ.ਬ.) ਦੱਖਣ ਕੋਰੀਆ ਵਿਚ ਅਮਰੀਕਾ ਵਲੋਂ ‘ਥਾਡ’ ਮਿਜ਼ਾਈਲ ਵਿਰੋਧੀ ਪ੍ਰਣਾਲੀ ਦੀ ਤਾਇਨਾਤੀ ਨੂੰ ਲੈ ਕੇ ਚੁੱਕੇ ਗਏ ਕਦਮ ਤੋਂ ਬਾਅਦ ਚੀਨ ਨੇ 6 ਸਾਲ ਪਹਿਲਾਂ ਬੈਲੇਸਟਿਕ ਮਿਜ਼ਾਈਲ ਵਿਰੋਧੀ ਪ੍ਰਣਾਲੀ ਦੇ ਟੈਸਟ ਦੀ ਤਸਵੀਰ ਜਾਰੀ ਕੀਤੀ ਹੈ| ਪੀ. ਐਲ. ਏ. ਦੇ ਚੇਨ ਡੇਮਿੰਗ ਨੇ ਕਿਹਾ ਕਿ ਬੈਲੇਸਟਿਕ ਮਿਜ਼ਾਈਲ ਰੱਖਿਆ ਪ੍ਰਣਾਲੀ ਸਾਡੀ ਰਣਨੀਤਕ ਰੱਖਿਆ ਵਿਚ ਮਹੱਤਵਪੂਰਨ ਅੰਗ ਹੈ ਅਤੇ ਵੱਡੀਆਂ ਤਾਕਤਾਂ ਦੇ ਵਿੱਚ ਮੁਕਾਬਲੇ ਦੌਰਾਨ ਇਕ ਮਹੱਤਵਪੂਰਨ ਹਥਿਆਰ ਵੀ ਹੈ| ਇਹ ਤੁਹਾਡੇ ਕੋਲ ਹੈ ਜਾਂ ਨਹੀਂ ਇਹ ਇਕ ਵੱਖਰੀ ਦੁਨੀਆ ਬਣਾਉਂਦੀ ਹੈ| ਚਾਈਨਾ ਰੇਡੀਓ ਇੰਟਰਨੈਸ਼ਨਲ ਮੁਤਾਬਕ ਡੇਮਿੰਗ ਨੇ ਕਿਹਾ ਕਿ ਇਹ ਪ੍ਰਣਾਲੀ ਚੀਨ ਦੀ ਘਰੇਲੂ ਰੱਖਿਆ ਸਮੱਰਥਾਵਾਂ ਦਾ ਮੁੱਖ ਹਿੱਸਾ ਹੈ|

Leave a Reply

Your email address will not be published. Required fields are marked *